18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਅਜੈ ਕਾਂਸਲ ਤੇ ਦੇਵ ਪਿ੍ਆ ਤਿਆਗੀ ਨੂੰ 15 ਨੂੰ ਧਰਮਕੋਟ ਵਿਚ ਵਿਸ਼ਾਲ ਸ਼ਿਆਮ ਸੰਕੀਰਤਨ ਦਾ ਸੱਦਾ <br/>

Ad Position 21
No active advertisement
ਅਜੀਤ ਡੈਸਕ 12-03-2026
ਮੋਗਾ, 11 ਮਾਰਚ (ਸੁਰਿੰਦਰਪਾਲ ਸਿੰਘ)-15 ਮਾਰਚ ਨੂੰ ਲਾਲ ਗੋਪੀ ਮੱਲ ਨੌਹਰੀਆ ਸਰਾਂ ਵਿਖੇ ਹੋਣ ਵਾਲੇ ਵਿਸ਼ਾਲ ਸੰਕੀਰਤਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਵਿਸ਼ਾਲ ਧਾਰਮਿਕ ਸਮਾਗਮ ਲਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਸੌਂਪੇ ਗਏ | ਅਗ੍ਰੋਹਾ ਧਾਮ ਪੰਜਾਬ ਦੇ ਚੇਅਰਮੈਨ ਤੇ ਪ੍ਰਸਿੱਧ ਸਮਾਜ ਸੇਵੀ ਅਜੈ ਕਾਂਸਲ ਤੇ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਮੋਗਾ ਤੇ ਸਮਾਜ ਸੇਵੀ ਦੇਵ ਪਿ੍ਆ ਤਿਆਗੀ ਨੂੰ ਅਸ਼ੀਰਵਾਦ ਸੇਵਾ ਸੰਮਤੀ ਦੇ ਮੈਂਬਰਾਂ ਨੇ ਇਹ ਸੱਦਾ ਪੱਤਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਸਮੇਤ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ | ਜ਼ਿਕਰਯੋਗ ਹੈ ਕਿ ਅਜੈ ਕਾਂਸਲ ਅਤੇ ਦੇਵ ਪਿ੍ਆ ਤਿਆਗੀ ਧਾਰਮਿਕ ਤੇ ਸਮਾਜਿਕ ਸੰਗਠਨਾਂ ਦਾ ਸਰਗਰਮੀ ਨਾਲ ਸਮਰਥਨ ਕਰ ਰਹੇ ਹਨ ਤੇ ਸਨਾਤਨ ਧਰਮ ਦੀ ਸੇਵਾ 'ਚ ਸਮਰਪਿਤ ਭੂਮਿਕਾ ਨਿਭਾਅ ਰਹੇ ਹਨ | ਅਸ਼ੀਰਵਾਦ ਸੇਵਾ ਸੰਮਤੀ ਅਤੇ ਸ਼ਿਆਮ ਪ੍ਰੇਮੀਆਂ ਦੇ ਸਮੂਹ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ੍ਰੀ ਖਾਟੂ ਸ਼ਿਆਮ ਅਤੇ ਸ੍ਰੀ ਬਾਲਾ ਜੀ ਮਹਾਰਾਜ ਦੇ ਇਸ ਵਿਸ਼ਾਲ ਸੰਕੀਰਤਨ ਵਿਚ ਅਬੋਹਰ ਤੋਂ ਪ੍ਰਸਿੱਧ ਭਜਨ ਗਾਇਕ ਦੀਨੂ ਸ਼ਰਮਾ ਅਤੇ ਫ਼ਿਰੋਜ਼ਪੁਰ ਤੋਂ ਨਕੁਲ ਗੁਪਤਾ ਵਿਸ਼ੇਸ਼ ਤੌਰ 'ਤੇ ਪੁੱਜਣਗੇ | ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਦਿੱਲੀ ਤੇ ਕੋਲਕਾਤਾ ਤੋਂ ਲਿਆਂਦੇ ਗਏ ਵਿਸ਼ੇਸ਼ ਫੁੱਲਾਂ ਦੀ ਵਰਤੋਂ ਕਰ ਕੇ ਬਾਬਾ ਦਾ ਵਿਸ਼ਾਲ ਦਰਬਾਰ ਮੁੱਖ ਆਕਰਸ਼ਨ ਹੋਵੇਗਾ | ਸੰਮਤੀ ਮੈਂਬਰਾਂ ਸਾਰੇ ਸ਼ਿਆਮ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ 15 ਮਾਰਚ ਐਤਵਾਰ ਨੂੰ ਲਾਲ ਗੋਪੀ ਮੱਲ ਨੌਹਰੀਆ ਸਰਾਂ (ਧਰਮਕੋਟ) ਵਿਖੇ ਆਪਣੇ ਪਰਿਵਾਰਾਂ ਸਮੇਤ ਇਸ ਸੰਕੀਰਤਨ 'ਚ ਸ਼ਾਮਿਲ ਹੋਣ ਤੇ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕਰਨ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/> ਅਗਲੀ ਖ਼ਬਰ ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ 14 ਨੂੰ <br/>
Ad Position 24