ਬੱਧਨੀ ਕਲਾਂ, 11 ਮਾਰਚ (ਸੰਜੀਵ ਕੋਛੜ)-ਡਾ. ਐਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ 'ਚ ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡੇਰਾ ਕਾਂਸ਼ੀ ਪੁਰੀ ਬੱਧਨੀ ਕਲਾਂ ਵਿਖੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਕਰਨ ਲਈ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸ਼੍ਰੋ. ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਇੰਸਪੈਕਟਰ ਗੁਰਮੇਲ ਸਿੰਘ ਚਹਿਲ ਤੇ ਬਾਬਾ ਚਰਨਜੀਤ ਸਿੰਘ ਕਾਂਸ਼ੀ ਪੁਰੀ ਨੇ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ | ਇਸ ਸਮੇਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾ. ਸ਼ਿਵਮ ਗੁਪਤਾ ਦੇ ਨਾਲ ਆਯੂਸ਼ ਈਸ਼ਾ, ਗੁਰਜੋਤ ਸਿੰਘ, ਨਮਨੀਤ ਕੌਰ ਤੇ ਨਰਿੰਦਰਪਾਲ ਸਿੰਘ ਆਦਿ ਦੀ ਟੀਮ ਵਲੋਂ ਤਕਰੀਬਨ 170 ਮਰੀਜ਼ਾਂ ਦੀ ਜਾਂਚ ਕੀਤੀ | ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਜਗਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੁਣੇ ਗਏ ਮਰੀਜ਼ਾਂ ਦਾ ਆਪ੍ਰੇਸ਼ਨ ਕਰਵਾਉਣ ਲਈ ਲਿਜਾਣ ਤੋਂ ਲਿਆਉਣ ਤੱਕ ਦਾ ਸਾਰਾ ਖਰਚਾ ਕਲੱਬ ਵਲੋਂ ਕੀਤਾ ਜਾਵੇਗਾ | ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਅਨੇਕਾਂ ਹੀ ਲੋੜਵੰਦ ਮਰੀਜ਼ਾਂ ਨੂੰ ਲਾਭ ਮਿਲਦਾ ਹੈ | ਇਸ ਮੌਕੇ ਗੋਕਲ ਚੰਦ ਬੁੱਘੀਪੁਰਾ ਜ਼ਿਲ੍ਹਾ ਪ੍ਰਧਾਨ, ਜਗਤਾਰ ਸਿੰਘ, ਹਰਭਿੰਦਰ ਸਿੰਘ ਜਾਨੀਆਂ ਜ਼ਿਲ੍ਹਾ ਪ੍ਰਧਾਨ ਰੂਰਲ ਐਨ.ਜੀ.ਓ., ਜਗਜੀਤ ਸਿੰਘ ਖਹਿਰਾ ਬਲਾਕ ਪ੍ਰਧਾਨ, ਗੁਰਪਾਲ ਸਿੰਘ ਫ਼ੌਜੀ ਲੋਪੋ, ਦਰਸ਼ਨ ਸਿੰਘ ਸ਼ੇਰੇ ਕਾ, ਪ੍ਰਦੀਪ ਸਿੰਘ, ਸੁਖਚੈਨ ਸਿੰਘ ਧਾਲੀਵਾਲ ਪ੍ਰਧਾਨ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਸੁਖਦੇਵ ਸਿੰਘ ਖਹਿਰਾ, ਪਾਲੀ, ਅਮਰਿੰਦਰ ਸਿੰਘ ਸੋਢੀ ਐਡਵੋਕੇਟ, ਬਿੱਟੂ ਨੰਬਰਦਾਰ, ਅਤਿੰਦਰ ਸਿੰਘ ਦੀਨਾ, ਗੋਰਾ, ਦਿਨੇਸ਼ ਬਾਂਸਲ, ਪ੍ਰਦੀਪ ਤਾਇਲ, ਬੇਅੰਤ ਸਿੰਘ ਕਾਂਸਟੇਬਲ ਆਦਿ ਹਾਜ਼ਰ ਸਨ |