ਅਜੀਤਵਾਲ, 11 ਮਾਰਚ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ ਮੋਗਾ ਵਿਖੇ ਆਈ.ਕਿਊ.ਏ.ਸੀ. ਸੈਲ ਵਲੋਂ 'ਨੀਡ ਆਫ਼ ਸਾਈਬਰ ਸਕਿਉਰਿਟੀ ਇਨ ਹਾਇਰ ਐਜੂਕੇਸ਼ਨ ਇਨ ਪ੍ਰੈਜੈਂਟ ਐਰਾ' ਵਿਸ਼ੇ ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਮਿਸਿਜ਼ ਉਮੇਸ਼ ਨੇ ਕਾਲਜ ਮੈਨੇਜਮੈਂਟ ਤੇ ਸਮੂਹ ਸਟਾਫ਼ ਵਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਪੁਰਾਤਨ ਰਿਵਾਇਤ ਅਨੁਸਾਰ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ | ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਮੁਕੇਸ਼ ਅਰੋੜਾ ਪੂਰਵ ਸੈਨਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਧੁਨਿਕ ਸਮੇਂ ਦੀ ਲੋੜ ਮੁਤਾਬਿਕ ਵਿਸ਼ਾ ਚੁਣਨ ਤੇ ਸ਼ੁੱਭ ਇੱਛਾਵਾਂ ਦਿੱਤੀਆਂ | ਸੈਮੀਨਾਰ ਦੇ ਕੂੰਜੀਗਤ ਵਕਤਾ ਡਾ. ਨਿਰਲੇਪ ਸਿੰਘ ਗਿੱਲ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੇ ਸਮਾਰਟ ਬੋਰਡ ਰਾਹੀਂ ਕੈਨੇਡਾ ਤੋਂ ਜੁੜ ਕੇ ਮਾਪਿਆਂ ਦੀ ਬੱਚਿਆਂ ਨੂੰ ਇੰਟਰਨੈੱਟ ਦੀ ਵਰਤੋਂ ਪ੍ਰਤੀ ਜ਼ਿੰਮੇਵਾਰੀ ਲਈ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਵਰਤਮਾਨ ਸਮੇਂ 'ਚ ਵੱਧ ਰਹੇ ਆਨਲਾਈਨ ਅਪਰਾਧਾਂ ਨੂੰ ਦੇਖਦੇ ਹੋਏ ਮਾਪਿਆਂ ਨੂੰ ਬੱਚਿਆਂ ਦੀ ਇੰਟਰਨੈੱਟ ਦੀ ਵਰਤੋਂ 'ਤੇ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਸਾਈਬਰ ਅਪਰਾਧਾਂ ਤੋਂ ਬਚਿਆ ਜਾ ਸਕੇ | ਡਾ. ਕੌਸ਼ਲ ਤਿ੍ਪਾਠੀ ਅਸਿਸਟੈਂਟ ਪ੍ਰੋ. ਡਿਪਾਰਟਮੈਂਟ ਆਫ਼ ਮੀਡੀਆ ਐਂਡ ਮਾਸ ਕਮਿਊਨੀਕੇਸ਼ਨ ਬੁੰਦੇਲਖੰਡ ਯੂਨੀਵਰਸਿਟੀ ਝਾਂਸੀ ਨੇ ਆਨਲਾਈਨ ਆਰਥਿਕ ਲੈਣ ਦੇਣ ਵਿਚ ਹੋ ਰਹੇ ਘਪਲਿਆਂ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅਜਿਹਾ ਹੋਣ 'ਤੇ ਫ਼ੋਨ ਬਲਾਕ ਕਰਕੇ ਜਲਦੀ ਨਾਲ ਐਫ.ਆਈ.ਆਰ. ਦਰਜ ਕਰਵਾ ਕੇ ਅਜਿਹੇ ਅਪਰਾਧੀਆਂ ਨੂੰ ਕਾਨੂੰਨੀ ਤੌਰ ਤੇ ਨੱਥ ਪਾਈ ਜਾ ਸਕਦੀ ਹੈ |ਾ ਉਪਰੰਤ ਡਾ. ਗਗਨਦੀਪ ਸਿੰਘ ਥਾਪਾ ਹੈੱਡ, ਡਿਪਾਰਟਮੈਂਟ ਐਜੂਕੇਸ਼ਨ ਕਮਿਊਨਿਟੀ ਸਰਵਿਸਿਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੇ ਆਨਲਾਈਨ ਪਲੇਟਫ਼ਾਰਮਾਂ ਦੀ ਸੁਰੱਖਿਅਤ ਵਰਤੋਂ ਬਾਰੇ ਦੱਸਦਿਆਂ ਸਾਈਬਰ ਠੱਗੀ ਤੋਂ ਬਚਣ ਦੇ ਤਰੀਕੇ ਸਮਝਾਏ | ਡਾ. ਹਰਜੋਤ ਕਮਲ ਜਨਰਲ ਸਕੱਤਰ ਕਾਲਜ ਮੈਨੇਜਮੈਂਟ ਨੇ ਆਧੁਨਿਕ ਸਮੇਂ ਵਿਚ ਵਧ ਰਹੇ ਸਾਈਬਰ ਅਪਰਾਧਾਂ ਦੇ ਖ਼ਤਰੇ ਬਾਰੇ ਜਾਣਕਾਰੀ ਦਿੱਤੀ | ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਅਜੇ ਕੁਮਾਰ ਨੇ ਮੰਚ ਦੇ ਸੰਚਾਲਕ ਡਾ. ਅਮਨਦੀਪ ਕੌਰ ਚੌਲੀਆ ਦੀ ਤਾਰੀਫ਼ ਕਰਦਿਆਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ