ਮੋਗਾ, 11 ਮਾਰਚ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ (ਬੀ.ਵੀ.ਪੀ.) ਮੋਗਾ ਸ਼ਾਖਾ ਵਲੋਂ ਡਾ. ਹੇਡਗੇਵਾਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਮੋਗਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਸ਼ਾਖਾ ਪ੍ਰਧਾਨ ਸੁਧੀਰ ਕੋਹਲੀ ਦੀ ਅਗਵਾਈ ਹੇਠ ਮਨਾਇਆ | ਸਮਾਗਮ ਦੀ ਸ਼ੁਰੂਆਤ ਜੋਤੀ ਜਗਾ ਕੇ ਅਤੇ ਵੰਦੇ ਮਾਤਰਮ ਗਾਇਨ ਨਾਲ ਹੋਈ | ਸਮਾਗਮ ਦੀ ਪ੍ਰਧਾਨਗੀ ਪਿ੍ੰਸੀਪਲ ਪੂਨਮ ਗੋਇਲ ਨੇ ਕੀਤੀ | ਮੀਟਿੰਗ 'ਚ ਸਰਬਸੰਮਤੀ ਨਾਲ ਲਏ ਗਏ ਫੈਸਲੇ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਤੋਂ ਸ਼ਾਖਾ ਦੀ ਅਗਵਾਈ ਕਰਨ ਵਾਲੀ ਮਹਿਲਾ ਟੀਮ ਦਾ ਸਨਮਾਨ ਕੀਤਾ | ਸ਼ਾਖਾ ਪ੍ਰਧਾਨ ਸੁਧੀਰ ਕੋਹਲੀ ਨੇ ਕਿਹਾ ਕਿ ਔਰਤਾਂ ਸਾਡੇ ਸਮਾਜ ਦੀ ਤਾਕਤ ਹਨ | ਆਸ਼ੀਮਾ ਸਚਦੇਵਾ ਨੇ ਕਿਹਾ ਕਿ ਭਾਰਤ 'ਚ ਔਰਤਾਂ ਦਾ ਦਰਜਾ ਪ੍ਰਾਚੀਨ ਸਮੇਂ ਤੋਂ ਹੀ ਬਹੁਤ ਸਤਿਕਾਰਿਆ ਜਾਂਦਾ ਰਿਹਾ ਹੈ | ਖੇਤਰੀ ਸਰਪ੍ਰਸਤ ਸੁਨੀਲ ਜੈਨ ਨੇ ਕਿਹਾ ਕਿ ਨਾਰੀ ਸ਼ਕਤੀ ਦੇਸ਼ ਵਿਚ ਔਰਤਾਂ ਤੇ ਬਾਲ ਭਲਾਈ ਦੇ ਖੇਤਰ ਵਿਚ ਵਿਆਪਕ ਤੌਰ 'ਤੇ ਕੰਮ ਕਰ ਰਹੀ ਹੈ | ਕਿ੍ਸ਼ਨਾ ਕੋਹਲੀ ਨੇ ਕਵਿਤਾ 'ਹਾਂ ਮੈਂ ਇਕ ਔਰਤ ਹਾਂ' ਸੁਣਾਈ | ਸੂਬਾ ਪ੍ਰਧਾਨ ਮਨੋਜ ਮੋਂਗਾ ਨੇ ਇਸ ਮੌਕੇ ਸ਼ਾਖਾ ਦੀ ਨਾਰੀ ਸ਼ਕਤੀ ਨੂੰ ਵਧਾਈ ਦਿੱਤੀ | ਖੇਤਰੀ ਸਹਿ-ਗਤੀਵਿਧੀ ਕਨਵੀਨਰ ਡਾ. ਰਾਜੇਸ਼ ਪੁਰੀ ਨੇ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਦੀ ਸਿੱਖਿਆ ਅਤੇ ਸਮਾਜਿਕ ਉੱਨਤੀ ਲਈ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਮਾਲਤੀ ਮੋਂਗਾ, ਆਸ਼ਿਮਾ ਸਚਦੇਵਾ, ਕਿ੍ਸ਼ਨਾ ਕੋਹਲੀ, ਸਪਨਾ ਜੈਨ ਨੀਰੂ ਅਗਰਵਾਲ ਨੂੰ ਸਨਮਾਨਿਤ ਕੀਤਾ | ਸਕੱਤਰ ਮਹੇਸ਼ ਗੁਪਤਾ ਨੇ ਧੰਨਵਾਦ ਕੀਤਾ | ਇਸ ਮੌਕੇ ਮਨਮੋਹਨ ਅਰੋੜਾ, ਵੀਨਾ ਅਰੋੜਾ, ਨੀਰੂ ਜੈਸਵਾਲ, ਜੈਦੀਪ ਕਟਾਰੀਆ, ਅੰਜਲੀ ਕਟਾਰੀਆ, ਪੁਸ਼ਪਾ ਗੁਪਤਾ, ਅੰਜੁਮ ਪ੍ਰਵੀਨ ਪੁਰੀ, ਸੁਮਨ ਵਿਜ, ਰਾਕੇਸ਼ ਸਚਦੇਵਾ, ਸੁਮਨ ਕਾਂਤ ਵਿਜ, ਸਤੀਸ਼ ਬਾਂਸਲ, ਮਹਿੰਦਰ ਜਿੰਦਲ, ਨਰੇਸ਼ ਧੀਰ ਆਦਿ ਹਾਜ਼ਰ ਸਨ |