18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਰਕਾਰ ਦੀ ਨਾਲਾਇਕੀ ਕਾਰਨ ਲੱਖਾਂ ਮੁਲਾਜ਼ਮ ਤਨਖ਼ਾਹ ਤੋਂ ਵਾਂਝੇ-ਐਲੀਮੈਂਟਰੀ ਟੀਚਰਜ਼ ਯੂਨੀਅਨ <br/>

Ad Position 21
No active advertisement
ਅਜੀਤ ਡੈਸਕ 12-03-2026
ਮੋਗਾ, 11 ਮਾਰਚ (ਸੁਰਿੰਦਰਪਾਲ ਸਿੰਘ)-ਬੀਤੇ ਦਿਨੀਂ ਪੰਜਾਬ ਸਰਕਾਰ ਨੇ ਲੱਖਾਂ ਕਰੋੜਾਂ ਦਾ ਬਜਟ ਪੰਜਾਬ ਦੀ ਵਿਧਾਨ ਸਭਾ ਅੰਦਰ ਪੇਸ਼ ਕੀਤਾ, ਉੱਥੇ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੇ ਕੋਲ ਖ਼ਜ਼ਾਨੇ ਵਿਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ | ਖ਼ਜ਼ਾਨਾ ਪੰਜਾਬ ਦੇ ਲੋਕਾਂ ਲਈ ਭਰਿਆ ਹੋਇਆ ਹੈ ਪਰ ਇਹ ਸਿਰਫ਼ ਡਰਾਮੇਬਾਜ਼ੀ ਹੀ ਸੀ | ਲੱਖਾਂ ਕਰੋੜਾਂ ਦੇ ਝੂਠੇ ਵਿਕਾਸ ਜੋ ਪੰਜਾਬ ਦੇ ਵਿਧਾਨ ਸਭਾ ਅੰਦਰ ਦਿਖਾਏ ਗਏ ਉਹ ਬਿਲਕੁਲ ਹੀ ਸਰਕਾਰ ਦੀ ਕਹਿਣੀ ਤੇ ਕਥਨੀ ਤੋਂ ਉਲਟ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ ਤੇ ਸੋਹਣ ਸਿੰਘ ਧਰਮਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਫਰਵਰੀ ਦੀ ਤਨਖ਼ਾਹ ਤੋਂ ਵੀ ਵਾਂਝੇ ਹਨ | ਜ਼ਿਲਿ੍ਹਆਂ ਵਿਚ ਬਲਾਕਾਂ ਵਿਚ ਬਜਟ ਨਾ ਹੋਣ ਕਰਕੇ ਮੁਲਾਜ਼ਮਾਂ ਨੂੰ ਅੱਜ 11 ਮਾਰਚ ਹੋਣ 'ਤੇ ਵੀ ਤਨਖ਼ਾਹ ਨਸੀਬ ਨਹੀਂ ਹੋਈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਖ਼ਜ਼ਾਨਾ ਮੁਲਾਜ਼ਮਾਂ ਲਈ ਖ਼ਾਲੀ ਹੈ, ਜੇ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਸਰਕਾਰ ਤਨਖ਼ਾਹ ਨਹੀਂ ਦੇ ਸਕਦੀ ਤਾਂ ਇਨ੍ਹਾਂ ਲੱਖਾਂ ਕਰੋੜਾਂ ਦੇ ਜੋ ਝੂਠੇ ਬਜਟ ਵਿਧਾਨ ਸਭਾ ਅੰਦਰ ਪੇਸ਼ ਕੀਤੇ ਜਾ ਰਹੇ ਹਨ ਉਹ ਬਿਲਕੁਲ ਹੀ ਨਿਰਾਧਾਰ ਤੇ ਗ਼ਲਤ ਹਨ | ਇਸ ਸਮੇਂ ਦਿਲਬਾਗ ਸਿੰਘ ਬੋਡੇ, ਸੁਰਜੀਤ ਸਿੰਘ ਸਮਰਾਟ, ਰਿਆਜ ਮੁਹੰਮਦ, ਬਲਕਰਨ ਸਿੰਘ ਬਰਾੜ, ਬਲਦੇਵ ਰਾਮ, ਗੁਰਮੁਖ ਸਿੰਘ ਤੂਰ, ਦਰਸ਼ਨ ਸਿੰਘ ਬਦਨੀ, ਲਖਵੀਰ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਕੌਰ, ਗੁਰਪ੍ਰੀਤ ਸਿੰਘ, ਕਿਰਨ ਲਤਾ, ਗੀਤਾ ਰਾਣੀ, ਰਣਜੀਤ ਕੌਰ, ਰੀਟਾ ਰਾਣੀ ਅਤੇ ਕਈ ਹੋਰ ਅਧਿਆਪਕ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਇਕ ਹਜ਼ਾਰ ਰੁਪਏ ਦੇ ਨਾਲ ਬੀਬੀਆਂ ਨੂੰ 48 ਹਜ਼ਾਰ ਰੁਪਏ ਬਕਾਇਆ ਦੇਣ ਦਾ ਵੀ ਐਲਾਨ ਕਰੇ-ਬਲਰਾਜ ਸਿੰਘ ਖ਼ਾਲਸਾ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>
Ad Position 24