16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਆਸਟਰੇਲੀਅਨ ਸਿੱਖ ਖੇਡਾਂ 'ਚ ਨਿਰਵੈਰ ਸਿੰਘ ਦੀ ਚਮਕ, 3 ਸੋਨੇ ਦੇ ਤਗਮੇ ਜਿੱਤੇ <br/>

Ad Position 21
repet_subhas-goyals [Copy P29]
ਆਸਟਰੇਲੀਅਨ ਸਿੱਖ ਖੇਡਾਂ 'ਚੋਂ ਤਿੰਨ ਸੋਨੇ ਦੇ ਤਗਮੇ ਜਿੱਤਣ ਵਾਲੇ ਨਿਰਵੈਰ ਸਿੰਘ ਸੋਨ ਤਗਮਾ ਹਾਸਲ ਕਰਦੇ ਹੋਏ ਅਤੇ ਰਨਰਅਪ ਖਿਡਾਰੀ ਨਾਲ | ਅਜੀਤ ਤਸਵੀਰ <br/> 06-04-2026
ਬਾਘਾ ਪੁਰਾਣਾ, 5 ਅਪ੍ਰੈਲ (ਟਿੰਕੂ ਕਾਠਪਾਲ)-ਆਸਟੇ੍ਰਲੀਆ ਦੇਸ਼ ਦੀ ਧਰਤੀ ਉੱਪਰ 38ਵੀਂਆਂ ਆਸਟਰੇਲੀਅਨ ਸਿੱਖ ਖੇਡਾਂ 3 ਤੋਂ 5 ਅਪ੍ਰੈਲ 2026 ਤੱਕ ਮੈਲਬੋਰਨ ਵਿਚ ਬੜੀ ਧੂਮਧਾਮ ਨਾਲ ਕਰਵਾਈਆਂ ਗਈਆਂ | ਇਹ ਖੇਡਾਂ ਹਰ ਸਾਲ ਆਸਟੇ੍ਰਲੀਆ ਦੇ 6 ਵੱਡੇ ਸ਼ਹਿਰਾਂ ਵਿਚ ਵਾਰੀ-ਵਾਰੀ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਆਸਟੇ੍ਰਲੀਆ ਦੇ ਨਾਲ-ਨਾਲ ਨਿਊਜ਼ੀਲੈਂਡ, ਭਾਰਤ ਅਤੇ ਹੋਰ ਦੇਸ਼ਾਂ ਤੋਂ ਖੇਡ ਪ੍ਰੇਮੀ ਅਤੇ ਖਿਡਾਰੀ ਵੱਡੀ ਗਿਣਤੀ ਵਿਚ ਭਾਗ ਲੈਂਦੇ ਹਨ | ਇਸ ਸਾਲ ਹੋਈਆਂ ਗੇਮਜ਼ ਵਿਚ 9000 ਤੋਂ ਵੱਧ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ, ਜਦ ਕਿ ਲਗਭਗ 2 ਲੱਖ ਖੇਡ ਪ੍ਰੇਮੀਆਂ ਦੀ ਹਾਜ਼ਰੀ ਨੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ | ਖੇਡਾਂ ਦੇ ਇਸ ਮਹਾਂ ਮੇਲੇ ਵਿਚ ਵੱਖ-ਵੱਖ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਖੂਬ ਰੁਮਾਂਚਿਤ ਕੀਤਾ | ਇਸ ਦੌਰਾਨ ਨਿਰਵੈਰ ਸਿੰਘ, ਜੋ ਕਿ ਪੰਜਾਬ ਸਰਕਾਰ ਵਿਚ ਡਿਪਟੀ ਰਜਿਸਟਰਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ, ਨੇ 70 ਪਲੱਸ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਗਮੇ ਜਿੱਤੇ | ਉਨ੍ਹਾਂ ਗੋਲਾ ਸੁੱਟਣ, ਜੈਵਲਿਨ ਸੁੱਟਣ ਅਤੇ 100 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ | ਨਿਰਵੈਰ ਸਿੰਘ ਦਾ ਖੇਡਾਂ ਨਾਲ ਨਾਤਾ ਕਾਫੀ ਪੁਰਾਣਾ ਹੈ | ਉਹ ਸਕੂਲ ਅਤੇ ਕਾਲਜ ਦੇ ਦਿਨਾਂ ਤੋਂ ਹੀ ਖੇਡਾਂ ਵਿਚ ਸਰਗਰਮ ਰਹੇ ਹਨ ਅਤੇ ਕਈ ਮਹੱਤਵਪੂਰਨ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਪ੍ਰਾਪਤੀਆਂ ਹਾਸਲ ਕਰ ਚੁੱਕੇ ਹਨ | ਉਨ੍ਹਾਂ ਯੂਨੀਵਰਸਿਟੀ ਪੱਧਰ ਤੋਂ ਲੈ ਕੇ ਪੰਜਾਬ ਅਤੇ 1975 ਦੇ ਆਲ ਇੰਡੀਆ ਖੇਡ ਮੁਕਾਬਲਿਆਂ ਤੱਕ ਵੀ ਆਪਣੀ ਛਾਪ ਛੱਡੀ ਹੈ | ਇਸ ਤੋਂ ਇਲਾਵਾ, ਉਨ੍ਹਾਂ ਨੇ ਬੰਗਲੂਰੂ (ਕਰਨਾਟਕ) ਤੋਂ ਐਨ.ਆਈ.ਐਸ. ਦੀ ਟਰੇਨਿੰਗ ਪ੍ਰਾਪਤ ਕੀਤੀ ਅਤੇ ਵੱਖ-ਵੱਖ ਅਹੁਦਿਆਂ 'ਤੇ ਪੰਜਾਬ ਸਰਕਾਰ ਵਿਚ ਸੇਵਾ ਨਿਭਾਉਣ ਤੋਂ ਬਾਅਦ ਡਿਪਟੀ ਰਜਿਸਟਰਾਰ ਵਜੋਂ ਸੇਵਾ ਮੁਕਤ ਹੋਏ |

Ad Position 22
No active advertisement
ਪਿਛਲੀ ਖ਼ਬਰ ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ 9 ਲੜਕੀਆਂ ਲਈ ਸਮੂਹਿਕ ਕੰਨਿਆਦਾਨ ਸਮਾਗਮ <br/> ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ ਅੱਜ <br/>
Ad Position 24