ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਕੋਟਕਪੂਰਾ ਬਾਈਪਾਸ 'ਤੇ ਸਥਿਤ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ 'ਚ ਵਿਦਿਆਰਥੀਆਂ ਨੂੰ ਤਰੋ-ਤਾਜ਼ਾ ਮਹਿਸੂਸ ਕਰਵਾਉਣ ਲਈ ਫ਼ਨ ਡੇ ਆਯੋਜਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਤੇ ਐਕਟੀਵਿਟੀ ਕੋਆਰਡੀਨੇਟਰ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਤੀਸਰੀ ਤੋਂ ਦਸਵੀਂ ਜਮਾਤਾਂ ਲਈ ਵੱਖ-ਵੱਖ ਟੀਮ ਬਿਲਡਿੰਗ ਖੇਡਾਂ ਕਰਵਾਈਆਂ ਗਈਆਂ | ਸਾਰੇ ਵਿਦਿਆਰਥੀਆਂ ਨੇ ਆਪਣੇ-ਆਪਣੇ ਹਾਊਸ ਅਨੁਸਾਰ ਵੱਖ-ਵੱਖ ਖੇਡਾਂ ਵਿਚ ਭਾਗ ਲਿਆ | ਇਸ ਮੌਕੇ ਤੀਸਰੀ ਤੇ ਚੌਥੀ ਜਮਾਤ ਦੇ ਲੜਕਿਆਂ ਲਈ ਕਬੱਡੀ ਖੇਡ ਦਾ ਆਯੋਜਨ ਕੀਤਾ ਗਿਆ | ਇਸ ਖੇਡ ਵਿਚ ਵਿਦਿਆਰਥੀਆਂ ਨੇ ਪੂਰੀ ਚੁਸਤੀ ਫੁਰਤੀ ਅਤੇ ਦਮ ਦਾ ਪ੍ਰਗਟਾਵਾ ਕੀਤਾ | ਕਬੱਡੀ ਦੇ ਮੁਕਾਬਲਿਆਂ ਵਿਚ ਮਰਕਰੀ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪਹਿਲਾ ਸਥਾਨ ਪ੍ਰਾਪਤ ਕੀਤਾ | ਤੀਸਰੀ ਤੇ ਚੌਥੀ ਜਮਾਤ ਦੀਆਂ ਲੜਕੀਆਂ ਲਈ ਮਿਊਜ਼ੀਕਲ ਚੇਅਰ ਖੇਡ ਰੱਖੀ ਗਈ ਸੀ | ਇਸ ਖੇਡ ਵਿਚ ਮਾਰਸ ਹਾਊਸ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪੰਜਵੀਂ ਜਮਾਤ ਦੇ ਬੱਚਿਆਂ ਨੂੰ ਵਾਕ ਦੀ ਗਤੀਵਿਧੀ ਕਰਵਾਈ ਗਈ | ਇਸ ਗਤੀਵਿਧੀ ਵਿਚ ਵੀ ਮਾਰਸ ਹਾਊਸ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ | ਨੌਵੀਂ ਜਮਾਤ ਦੇ ਲੜਕੀਆਂ ਦੇ ਮੁਕਾਬਲੇ 'ਚ ਮਰਕਰੀ ਹਾਊਸ ਜੇਤੂ ਤੇ ਜੁਪੀਟਰ ਹਾਊਸ ਰਨਰ ਅੱਪ ਰਿਹਾ | ਲੜਕਿਆਂ ਦੇ ਮੁਕਾਬਲੇ 'ਚ ਮਰਕਰੀ ਹਾਊਸ ਜੇਤੂ ਤੇ ਵੀਨਸ ਹਾਊਸ ਰਨਰ ਅੱਪ ਰਿਹਾ ਅਤੇ ਦਸਵੀਂ ਜਮਾਤ ਦੇ ਰੱਸਾਕਸ਼ੀ ਦੇ ਲੜਕੀਆਂ ਦੇ ਮੁਕਾਬਲਿਆਂ ਵਿਚ ਮਰਕਰੀ ਹਾਊਸ ਜੇਤੂ ਤੇ ਮਾਰਸ ਹਾਊਸ ਰਨਰ ਅੱਪ ਅਤੇ ਲੜਕਿਆਂ ਦੇ ਮੁਕਾਬਲੇ ਵਿਚ ਜੁਪੀਟਰ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਾਰਸ ਹਾਊਸ ਰਨਰ ਅੱਪ ਰਿਹਾ | ਇਨ੍ਹਾਂ ਖੇਡਾਂ ਰਾਹੀਂ ਵਿਦਿਆਰਥੀਆਂ ਦੀ ਚੁਸਤੀ ਫੁਰਤੀ, ਦਮ, ਕਲਾ, ਸਹਿਯੋਗ ਤੇ ਸਹਿਣਸ਼ੀਲਤਾ ਦੀ ਭਾਵਨਾ ਦਾ ਵਿਕਾਸ ਕੀਤਾ ਗਿਆ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪਿ੍ੰਸੀਪਲ ਸਤਵਿੰਦਰ ਕੌਰ ਨੂੰ ਇਹ ਦਿਨ ਆਯੋਜਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦਾ ਧੰਨਵਾਦ ਕਿਹਾ |