16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਿਵਲ ਸੁਸਾਇਟੀ ਮੋਗਾ ਨੇ ਡੀ.ਐਮ. ਕਾਲਜ ਸੰਸਥਾਵਾਂ 'ਚ ਪੈਂਫ਼ਲਿਟ ਵੰਡ ਕੇ ਸੰਸਥਾਵਾਂ ਨੂੰ ਬਚਾਉਣ ਦਾ ਸੰਘਰਸ਼ ਵਿੱਢਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਵਲ ਸੁਸਾਇਟੀ ਮੋਗਾ ਵਲੋਂ ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਅਧੀਨ ਚੱਲ ਰਹੀਆਂ ਸੰਸਥਾਵਾਂ ਨੂੰ ਧੜੇਬੰਦੀ ਮੁਕਤ ਕਰਵਾਉਣ ਲਈ ਸਬੰਧਿਤ ਤਿੰਨਾਂ ਧਿਰਾਂ ਨੂੰ ਮਿਲ ਬੈਠ ਕੇ ਆਪਣੇ ਅਦਾਲਤੀ ਝਗੜੇ ਨਿਬੇੜਨ ਲਈ ਪੱਤਰ ਜਾਰੀ ਕਰਨ ਤੋਂ ਇਕ ਹਫ਼ਤਾ ਬਾਅਦ ਮੋਗਾ ਸ਼ਹਿਰ ਦੇ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਦੇ ਸੰਘਰਸ਼ 'ਚ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਮੋਗਾ ਸ਼ਹਿਰ 'ਚ ਪੈਂਫ਼ਲਿਟ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ | ਡੀ.ਐਮ. ਕਾਲਜ ਮੋਗਾ, ਡੀ.ਐਮ. ਕਾਲਜੀਏਟ ਸਕੂਲ, ਬੀ.ਐਡ ਕਾਲਜ ਅਤੇ ਡੀ.ਐਨ. ਮਾਡਲ ਸਕੂਲ 'ਚ ਸਟਾਫ਼ ਤੇ ਕਲਾਸਾਂ ਤੋਂ ਬਾਹਰ ਬੈਠੇ ਵਿਦਿਆਰਥੀਆਂ ਨੂੰ ਪੈਂਫ਼ਲਿਟ ਵੰਡਣ ਉਪਰੰਤ ਸਿਵਲ ਸੁਸਾਇਟੀ ਮੈਂਬਰਾਂ ਅਜੇ ਗੋਰਾ ਸੂਦ, ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਸ਼ਿਵਸ਼ਰਨ ਸਿੰਘ, ਪਿ੍ਤਪਾਲ ਸਿੰਘ ਲੱਕੀ ਤੇ ਦਿਆਲ ਸਿੰਘ ਨੇ ਦੱਸਿਆ ਕਿ ਕੁੱਝ ਲੋਕ ਸਿਰਫ਼ ਆਪਣੇ ਨਿੱਜੀ ਲਾਭਾਂ ਦੀ ਖ਼ਾਤਰ ਇਨ੍ਹਾਂ ਸੰਸਥਾਵਾਂ ਨੂੰ ਗ਼ਰਕ ਕਰਨ 'ਤੇ ਤੁਲੇ ਹੋਏ ਹਨ | ਉਕਤ ਤਿੰਨੋਂ ਧਿਰਾਂ ਲੰਬੇ ਸਮੇਂ ਤੋਂ ਇਨ੍ਹਾਂ ਸੰਸਥਾਵਾਂ 'ਤੇ ਆਪਣਾ ਅਧਿਕਾਰ ਜਮਾਉਣ ਲਈ ਨੂਰਾ ਕੁਸ਼ਤੀ ਕਰ ਰਹੀਆਂ ਹਨ ਤੇ ਇਨ੍ਹਾਂ ਦੇ ਕਈ ਕੇਸ ਮਾਣਯੋਗ ਅਦਾਲਤਾਂ ਵਿਚ ਪੈਂਡਿੰਗ ਹਨ, ਜਿਸ ਦੀ ਵਜ੍ਹਾ ਨਾਲ ਇਨ੍ਹਾਂ ਸੰਸਥਾਵਾਂ ਦੇ ਬੈਂਕ ਖਾਤੇ ਫਰੀਜ਼ ਪਏ ਹਨ ਤੇ ਸੰਸਥਾਵਾਂ ਦਾ ਵਿਕਾਸ ਰੁਕਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੂੰ ਕਮਿਸ਼ਨ ਏਜੰਟਾਂ ਦੀ ਆਲੋਚਨਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਹਰਿਆਣਾ ਸਰਕਾਰ ਵਾਂਗ ਕਰਨਾ... ਅਗਲੀ ਖ਼ਬਰ ਸੂਬੇਦਾਰ ਦਲੀਪ ਸਿੰਘ ਨੰਬਰਦਾਰ ਠੱਠੀ ਭਾਈ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/>
Ad Position 24