ਮੋਗਾ, 6 ਅਪ੍ਰੈਲ (ਸੁਰਿੰਦਰਪਾਲ ਸਿੰਘ)-ਉੱਚ ਦਰਜੇ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਲਈ ਜਾਣੀ ਜਾਂਦੀ ਸੰਸਥਾ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਈਲਟਸ ਪ੍ਰੀਖਿਆ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸੰਸਥਾ ਦੇ ਆਧੁਨਿਕ ਸਿਖਲਾਈ ਤਰੀਕਿਆਂ ਸਦਕਾ ਵਿਦਿਆਰਥੀ ਲਗਾਤਾਰ ਵਧੀਆ ਨਤੀਜੇ ਦੇ ਰਹੇ ਹਨ | ਸੰਸਥਾ ਦੇ ਮੁਖੀ ਨੇ ਦੱਸਿਆ ਕਿ ਮੋਗਾ ਨਿਵਾਸੀ ਜਗਮੀਤ ਕੌਰ ਨੇ ਲਿਸਨਿੰਗ ਤੇ ਰੀਡਿੰਗ 'ਚੋਂ 7, ਰਾਈਟਿੰਗ ਵਿਚੋਂ 6, ਸਪੀਕਿੰਗ ਵਿਚੋਂ 6.5 ਤੇ ਓਵਰਆਲ 6.5 ਬੈਂਡ ਹਾਸਲ ਕੀਤੇ ਹਨ | ਇਸੇ ਤਰ੍ਹਾਂ ਪਿੰਡ ਵੱਡਾਘਰ ਦੀ ਨਿਵਾਸੀ ਕਰਮਜੀਤ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ 6 ਬੈਂਡ ਪ੍ਰਾਪਤ ਕਰਕੇ ਆਪਣੇ ਪਰਿਵਾਰ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਵਿਚ ਤਿਆਰੀ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਮੈਕਰੋ ਗਲੋਬਲ ਤੋਂ ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਸਟੱਡੀ ਵੀਜ਼ਾ ਦੀ ਕੋਈ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ |