ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪਿੰਡ ਚੀਦਾ ਦੇ ਸੀਨੀਅਰ ਅਕਾਲੀ ਆਗੂ ਬੋਹੜ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਗੁਰਚਰਨ ਕੌਰ ਬਰਾੜ ਦੇ ਅਕਾਲ ਚਲਾਣੇ 'ਤੇ ਇਲਾਕੇ ਭਰ ਦੀਆਂ ਅਹਿਮ ਸ਼ਖਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਮਾਤਾ ਗੁਰਚਰਨ ਕੌਰ ਬਰਾੜ ਦੇ ਦਿਹਾਂਤ ਦੀ ਖਬਰ ਨਾਲ ਪਿੰਡ ਚੀਦਾ ਸਮੇਤ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ | ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਆਗੂਆਂ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ | ਮਾਤਾ ਗੁਰਚਰਨ ਕੌਰ ਬਰਾੜ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ 8 ਅਪ੍ਰੈਲ ਦਿਨ ਬੁੱਧਵਾਰ ਨੂੰ ਦੁਪਹਿਰ 11:30 ਤੋਂ 12:30 ਤੱਕ ਗੁਰਦੁਆਰਾ ਸਾਹਿਬ ਪਿੰਡ ਚੀਦਾ ਵਿਖੇ ਪਵੇਗਾ | ਇਸ ਮੌਕੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਚੇਅਰਮੈਨ ਗੁਰਚਰਨ ਸਿੰਘ ਚੀਦਾ, ਯਾਦਵਿੰਦਰ ਸਿੰਘ ਵਾਂਦਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੋਗਾ, ਅੰਤਰਜੀਤ ਸਿੰਘ ਟਿੱਕੂ ਬਰਾੜ ਮੱਲਕੇ ਪ੍ਰਧਾਨ ਟਰੱਕ ਯੂਨੀਅਨ ਬਾਘਾ ਪੁਰਾਣਾ, ਜਸਬੀਰ ਸਿੰਘ ਬਰਾੜ ਕਲੱਬ ਪ੍ਰਧਾਨ ਮੱਲਕੇ, ਜਸਵਿੰਦਰ ਸਿੰਘ ਰਾਜਾ ਬਰਾੜ ਸਰਪੰਚ ਮੱਲਕੇ, ਹਰਦੀਸ਼ ਸਿੰਘ ਸਿੱਧੂ ਸੇਖਾ ਕਲਾਂ ਬਲਾਕ ਪ੍ਰਧਾਨ ਕਾਂਗਰਸ ਕਮੇਟੀ, ਸਰਬਜੀਤ ਸਿੰਘ ਸਾਬਕਾ ਸਰਪੰਚ ਵੈਰੋਕੇ, ਜਤਿੰਦਰ ਸਿੰਘ ਬਿੱਟੂ ਚੰਨੂਵਾਲਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਸਾਬਕਾ ਸਰਪੰਚ ਚੌਧਰੀਵਾਲਾ, ਰਾਜ ਸਿੰਘ ਚੌਧਰੀਵਾਲਾ ਸਾਬਕਾ ਬਲਾਕ ਸੰਮਤੀ ਮੈਂਬਰ, ਬਲੌਰ ਸਿੰਘ ਗਿੱਲ ਮਾੜੀ ਮੁਸਤਫਾ, ਗੁਰਤੇਜ ਸਿੰਘ ਗਿੱਲ ਸਾਬਕਾ ਸਰਪੰਚ ਮਾੜੀ ਮੁਸਤਫਾ, ਰਵੀ ਮੌੜ ਪ੍ਰਧਾਨ ਕਿਸਾਨ ਯੂਨੀਅਨ ਡਕੌਂਦਾ, ਨੰਬਰਦਾਰ ਸੁਖਜਿੰਦਰਪਾਲ ਸਿੰਘ ਕਿੰਗਰਾ ਠੱਠੀ ਭਾਈ, ਮਨਜੀਤ ਸਿੰਘ ਗਿੱਲ ਸਾਬਕਾ ਸਰਪੰਚ ਢਿਲਵਾਂਵਾਲਾ, ਦਰਸ਼ਨ ਸਿੰਘ ਸੋਹੀ ਸਰਪੰਚ ਸੇਖਾ ਕਲਾਂ, ਗਮਦੂਰ ਸਿੰਘ ਬਰਾੜ ਢੁੱਡੀਕੇ ਨੇ ਬਰਾੜ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |