10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਅੰਨੇ੍ਹਪਣ ਤੋਂ ਸੁਰੱਖਿਅਤ ਰਹਿਣ ਲਈ ਡਾ. ਰਾਜੀਵ ਗੁਪਤਾ ਨੇ ਦੱਸੇ ਨੁਕਤੇ <br/>

Ad Position 21
No active advertisement
ਅਜੀਤ ਡੈਸਕ 08-04-2026
ਮੋਗਾ, 7 ਅਪ੍ਰੈਲ (ਸੁਰਿੰਦਰਪਾਲ ਸਿੰਘ)-ਦੁਨੀਆਂ ਭਰ ਵਿਚ ਅੱਖਾਂ ਦੇ ਡਾਕਟਰ ਵਜੋਂ ਨਾਮਣਾ ਖੱਟਣ ਵਾਲੇ ਡਾ. ਰਾਜੀਵ ਗੁਪਤਾ ਦਾ ਆਖਣਾ ਹੈ ਕਿ ਅੱਖਾਂ ਦੀ ਸੰਭਾਲ ਤੇ ਨਿਯਮਤ ਧਿਆਨ ਰੱਖਣ ਨਾਲ ਹਰ ਵਿਅਕਤੀ ਅੰਨੇ੍ਹਪਣ ਤੋਂ ਸੁਰੱਖਿਅਤ ਰਹਿ ਸਕਦਾ ਹੈ | ਸਵੇਰਾ ਹਸਪਤਾਲ ਮੋਗਾ ਦੇ ਐਮ.ਡੀ. ਡਾ. ਰਾਜੀਵ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਦਫ਼ਤਰੀ ਕਰਮਚਾਰੀਆਂ ਵਿਚ ਅੱਜ ਕੱਲ੍ਹ ਕੰਪਿਊਟਰ ਅਤੇ ਸਮਾਰਟ ਫ਼ੋਨ ਦੀ ਵੱਧ ਵਰਤੋਂ ਕਾਰਨ ਅੱਖਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ | ਕੰਪਿਊਟਰ ਵਰਤਣ ਤੋਂ ਬਾਅਦ ਹਰ 20 ਮਿੰਟ ਦਾ ਆਰਾਮ, 20 ਇੰਚ ਦੂਰੀ 'ਤੇ 20 ਸਕਿੰਟ ਲਈ ਧਿਆਨ ਕੇਂਦਰਿਤ ਕਰਨ ਨਾਲ ਅਸੀਂ ਆਪਣੀਆਂ ਅੱਖਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਅ ਰਹੇ ਹੁੰਦੇ ਹਾਂ | ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਸਹਿਣਯੋਗ ਰੌਸ਼ਨੀ ਵਿਚ ਕੰਮ ਕਰੋ ਕਿਉਂਕਿ ਬਹੁਤ ਚਮਕਦਾਰ ਜਾਂ ਫਿਰ ਬਹੁਤ ਧੁੰਦਲੀ ਰੌਸ਼ਨੀ ਅੱਖਾਂ ਲਈ ਨੁਕਸਾਨਦੇਹ ਸਿੱਧ ਹੁੰਦੀ ਹੈ | ਉਨ੍ਹਾਂ ਸਕਰੀਨ ਟਾਈਮ ਘਟਾਉਣ ਦੀ ਨਸੀਹਤ ਦਿੰਦਿਆਂ ਲੰਬੇ ਸਮੇਂ ਤੱਕ ਮੋਬਾਈਲ ਜਾਂ ਕੰਪਿਊਟਰ ਦੇ ਸਾਹਮਣੇ ਨਾ ਬੈਠਣ ਦੀ ਤਾਕੀਦ ਕੀਤੀ | ਡਾ. ਰਾਜੀਵ ਗੁਪਤਾ ਨੇ ਖਾਣਪੀਣ 'ਤੇ ਧਿਆਨ ਕੇਂਦਰਿਤ ਕਰਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਗਾਜਰ, ਰਾਜਮਾਂਹ, ਪਾਲਕ, ਮੱਛੀ ਅਤੇ ਸੁੱਕੇ ਮੇਵੇ ਖਾਣ ਨਾਲ ਨਿਗ੍ਹਾ ਮਜ਼ਬੂਤ ਰਹਿੰਦੀ ਹੈ | ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅੱਖਾਂ ਦੀ ਨਿਯਮਤ ਜਾਂਚ ਖ਼ਾਸ ਕਰ ਸਾਲ ਵਿਚ ਇਕ ਵਾਰੀ ਆਈ-ਚੈੱਕ ਜ਼ਰੂਰ ਕਰਵਾਉਣਾ ਚਾਹੀਦਾ ਹੈ | ਡਾ. ਰਾਜੀਵ ਦਾ ਕਹਿਣਾ ਹੈ ਕਿ ਛੋਟੀਆਂ ਛੋਟੀਆਂ ਆਦਤਾਂ ਅਪਣਾਉਣ ਨਾਲ ਅੱਖਾਂ ਦੀਆਂ ਬਿਮਾਰੀਆਂ ਅਤੇ ਨਿਗ੍ਹਾ ਘਟਣ ਤੋਂ ਬਚਾਅ ਕੀਤਾ ਜਾ ਸਕਦਾ ਹੈ | ਉਨ੍ਹਾਂ ਸਰੀਰਕ ਹਾਇਡ੍ਰੇਸ਼ਨ ਲਈ ਕਾਫੀ ਮਾਤਰਾ ਵਿਚ ਪਾਣੀ ਪੀਣ ਲਈ ਨਸੀਹਤ ਦਿੱਤੀ ਤਾਂ ਕਿ ਸੁੱਕੀਆਂ ਅੱਖਾਂ ਤੋਂ ਬਚਾਓ ਹੋ ਸਕੇ | ਉਨ੍ਹਾਂ ਆਖਿਆ ਕਿ ਜੇ ਐਨਕਾਂ/ਲੈਂਸ ਲੱਗ ਹੀ ਗਏ ਨੇ ਤਾਂ ਇਨ੍ਹਾਂ ਦੀ ਵਰਤੋਂ ਸਹੀ ਤਰੀਕੇ ਨਾਲ ਕਰੋ ਅਤੇ ਬੇਧਿਆਨੀ ਕਦੇ ਵੀ ਨਾ ਕਰੋ | ਡਾ. ਰਾਜੀਵ ਗੁਪਤਾ ਨੇ ਆਖਿਆ ਕਿ ਸਵੇਰ ਦੀ ਸੈਰ ਖ਼ਾਸ ਕਰ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੂੰ ਹਲਕਾ ਤੱਕਣਾ, ਘਾਹ 'ਤੇ ਤੁਰਨਾ ਅਤੇ ਅੱਖਾਂ ਨੂੰ ਚਾਰੋ ਪਾਸੇ ਘੁਮਾਉਣ ਵਾਲੀ ਵਰਜ਼ਿਸ਼ ਸੋਨੇ ਤੇ ਸੁਹਾਗਾ ਸਿੱਧ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਸੈਫੁਦੀਨ ਕਿਚਲੂ ਸਕੂਲ ਦੇ ਕਿੰਡਰਗਾਰਟਨ ਵਿੰਗ ਦੇ ਛੋਟੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਦੀ ਯਾਤਰਾ 'ਤੇ ਲਿਜਾਇ... ਅਗਲੀ ਖ਼ਬਰ ਮਾਤਾ ਗੁਰਚਰਨ ਕੌਰ ਬਰਾੜ ਦੇ ਦਿਹਾਂਤ 'ਤੇ ਬੋਹੜ ਸਿੰਘ ਬਰਾੜ ਨਾਲ ਦੁੱਖ ਦਾ ਪ੍ਰਗਟਾਵਾ <br/>
Ad Position 24