ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੀ ਬਹੁਪੱਖੀ ਸ਼ਖਸੀਅਤ ਸੂਬੇਦਾਰ ਦਲੀਪ ਸਿੰਘ ਨੰਬਰਦਾਰ ਜੋ ਪਿਛਲੇ ਦਿਨੀਂ ਸਦੀਂਵੀ ਵਿਛੋੜਾ ਦੇ ਗਏ ਸਨ, ਨਮਿਤ ਸਹਿਜ ਪਾਠਾਂ ਦੇ ਭੋਗ ਗੁਰਦੁਆਰਾ ਸਾਹਿਬ ਠੱਠੀ ਭਾਈ ਵਿਖੇ ਪਾਏ ਗਏ | ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਅਹਿਮ ਸ਼ਖਸੀਅਤਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ | ਭਾਈ ਰੇਸ਼ਮ ਸਿੰਘ ਠੱਠੀ ਭਾਈ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ | ਸਟੇਜ ਸਕੱਤਰ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੀਦਾ, ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ, ਸੀਨੀਅਰ ਅਕਾਲੀ ਆਗੂ ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਯਾਦਵਿੰਦਰ ਸਿੰਘ ਵਾਂਦਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੋਗਾ, ਕਾਂਗਰਸ ਪਾਰਟੀ ਦੇ ਹਲਕਾ ਸੇਵਾਦਾਰ ਭੋਲਾ ਸਿੰਘ ਬਰਾੜ ਸਮਾਧ ਭਾਈ ਆਦਿ ਆਗੂਆਂ ਨੇ ਕਿਹਾ ਕਿ ਸੂਬੇਦਾਰ ਦਲੀਪ ਸਿੰਘ ਨੰਬਰਦਾਰ ਇਕ ਇਮਾਨਦਾਰ, ਮਿਲਣਸਾਰ ਤੇ ਨਿਡਰ ਵਿਅਕਤੀ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ ਦੇਸ਼ ਤੇ ਸਮਾਜ ਦੀ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਇਆ | ਇਸ ਮੌਕੇ ਉਨ੍ਹਾਂ ਦੇ ਪੁੱਤਰਾਂ ਸੁਖਜਿੰਦਰਪਾਲ ਸਿੰਘ ਅਤੇ ਹਰਜਿੰਦਰਪਾਲ ਸਿੰਘ ਕੈਨੇਡਾ ਸਮੇਤ ਪਰਿਵਾਰਕ ਮੈਂਬਰਾਂ ਨਾਲ ਹਾਜ਼ਰ ਸੰਗਤ ਨੇ ਦੁੱਖ ਸਾਂਝਾ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ, ਸਾਬਕਾ ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਗੁਰਲਾਭ ਸਿੰਘ ਬਲਾਕ ਪ੍ਰਧਾਨ ਕਾਂਗਰਸ ਠੱਠੀ ਭਾਈ, ਰਾਜਾ ਬਰਾੜ ਮੱਲਕੇ, ਪਰਮਿੰਦਰ ਸਿੰਘ ਮੌੜ, ਬੂਟਾ ਸਿੰਘ ਸਰਪੰਚ ਰਾਮੂੰਵਾਲਾ, ਵਸੀਕਾ ਨਵੀਸ ਮਨਜੀਤ ਸਿੰਘ ਸਮਾਧ ਭਾਈ, ਕੁਲਵੰਤ ਸਿੰਘ ਕਿੰਗਰਾ ਠੱਠੀ ਭਾਈ, ਜਗਦੇਵ ਸਿੰਘ ਸਰਪੰਚ ਸੇਖਾ ਖੁਰਦ, ਨਾਹਰ ਸਿੰਘ ਸੈਕਟਰੀ, ਮਲਕੀਤ ਸਿੰਘ ਕਾਨੂੰਗੋ ਸੁਖਾਨੰਦ, ਕੁਲਦੀਪ ਸਿੰਘ ਸਿੱਧੂ ਬੰਬੀਹਾ ਭਾਈ, ਦਰਸ਼ਨ ਸਿੰਘ ਸੋਹੀ ਸਰਪੰਚ ਸੇਖਾ ਕਲਾਂ, ਤੇਜਿੰਦਰ ਸਿੰਘ ਭੋਲਾ ਪ੍ਰਧਾਨ ਬਾਬਾ ਰੁੱਖੜਾ ਦਾਸ ਕਮੇਟੀ, ਥਵਾਕ ਸਿੰਘ ਸਿੱਧੂ ਸੇਖਾ ਕਲਾਂ, ਨੰਬਰਦਾਰ ਪਰਮਿੰਦਰ ਸਿੱਧੂ ਸੇਖਾ ਕਲਾਂ, ਮਾ. ਕੇਵਲ ਸਿੰਘ ਸੇਖਾ ਖੁਰਦ, ਪੱਤਰਕਾਰ ਸੁਰਿੰਦਰ ਸੇਖਾ, ਆੜ੍ਹਤੀ ਗੁਰਤੇਜ ਸਿੰਘ ਮਾਨ ਮੌੜ, ਗੁਰਸੇਵਕ ਸਿੰਘ ਚਾਨੀ ਪਿ੍ੰਸੀਪਲ ਗਿਆਨ ਸਾਗਰ ਸਕੂਲ ਠੱਠੀ ਭਾਈ, ਮਾ. ਚਰਨ ਸਿੰਘ ਠੱਠੀ ਭਾਈ, ਮਨਜੀਤ ਸਿੰਘ ਬੁੱਟਰ ਪਿ੍ੰਸੀਪਲ ਗੁਰੂ ਨਾਨਕ ਸਕੂਲ ਠੱਠੀ ਭਾਈ, ਬਲਾਕ ਸੰਮਤੀ ਮੈਂਬਰ ਬੋਹੜ ਚੀਮਾ ਠੱਠੀ ਭਾਈ, ਜਸਬੀਰ ਸਿੰਘ ਕਲੱਬ ਪ੍ਰਧਾਨ ਮੱਲਕੇ, ਬਲਜਿੰਦਰ ਮੌੜ, ਪ੍ਰਧਾਨ ਦੇਵੀ ਦਿਆਲ ਮੌੜ, ਮਾ. ਰਾਜਵਿੰਦਰ ਸਿੱਧੂ ਸੇਖਾ ਕਲਾਂ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ, ਸੁਰਜੀਤ ਸਿੱਧੂ ਸਾਬਕਾ ਸਰਪੰਚ ਬੰਬੀਹਾ, ਅੰਮਿ੍ਤਪਾਲ ਸੰਧੂ ਬੰਬੀਹਾ ਭਾਈ, ਗੁਰਦੀਪ ਸਿੰਘ ਸੰਮਤੀ ਮੈਂਬਰ ਮਾਣੂੰਕੇ, ਜਥੇਦਾਰ ਨਿਰੰਜਨ ਸਿੰਘ ਮੱਲਕੇ, ਸੇਵਕ ਸਿੰਘ ਬੱਸ ਵਾਲੇ, ਇੰਜੀਨੀਅਰ ਜਸਵੀਰ ਸਿੰਘ ਐਸ.ਡੀ.ਓ. ਮੰਡੀ ਬੋਰਡ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ, ਜਗਦੀਸ਼ ਕਿੰਗਰਾ, ਭਾਈ ਬਘੇਲ ਸਿੰਘ ਖੋਖਰ, ਰੇਸ਼ਮ ਸਿੰਘ ਮਠਾੜੂ, ਭਾਈ ਸ਼ਮਸ਼ੇਰ ਸਿੰਘ ਖੋਖਰ, ਮੱਖਣ ਸਿੰਘ ਅਰੋੜਾ, ਗੁਰਦੀਪ ਸਿੰਘ ਮੰਘੇੜਾ, ਜਗਵਿੰਦਰ ਕੁਮਾਰ ਪੰਪ ਵਾਲੇ, ਮੇਹਰ ਸਿੰਘ ਕਿੰਗਰਾ, ਸੁਖਦੀਪ ਸਿੰਘ ਖੋਖਰ, ਜਥੇ. ਬਲਜੀਤ ਸਿੰਘ ਭੋਲਾ, ਦਰਸ਼ਨ ਸਿੰਘ ਫੌਜੀ, ਨਰਿੰਦਰ ਸਿੰਘ ਸੈਕਟਰੀ, ਇਕਬਾਲ ਅਕਾਲੀ, ਸੁਖਦੇਵ ਸਿੰਘ ਸੁੱਖਾ ਮੈਂਬਰ, ਹਰਪ੍ਰੀਤ ਸਿੰਘ ਗੋਲਾ ਕਿੰਗਰਾ ਆਦਿ ਨੇ ਵੀ ਹਾਜ਼ਰੀ ਲਗਵਾਈ |