10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪਿੰਡ ਬੁਰਜ ਦੀ ਸਹਿਕਾਰੀ ਸੁਸਾਇਟੀ ਦੀ ਚੋਣ ਮੌਕੇ ਅਕਾਲੀ ਦਲ ਨੇ ਸੱਤਾਧਾਰੀ ਧਿਰ 'ਤੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ

Ad Position 21
No active advertisement
ਅਜੀਤ ਡੈਸਕ 08-04-2026

ਮੌੜ ਮੰਡੀ, 7 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਪਿੰਡ ਬੁਰਜ ਵਿਖੇ ਹੋਈ ਸਹਿਕਾਰੀ ਸੁਸਾਇਟੀ ਬੁਰਜ ਮਾਨਸਾ ਦੀ ਚੋਣ ਮੌਕੇ ਅਕਾਲੀ ਦਲ ਵਲੋਂ ਸੱਤਾਧਾਰੀ ਧਿਰ ਤੇ ਇਲਜ਼ਾਮ ਲਗਾਏ ਹਨ ਕਿ ਚੋਣ ਮੌਕੇ ਧੱਕੇਸ਼ਾਹੀ ਕੀਤੀ ਗਈ ਹੈ | ਇਸ ਚੋਣ ਵਿਚ ਅਕਾਲੀ ਦਲ ਦੇ ਮੈਂਬਰਾਂ ਨੇ ਕਿਹਾ ਕਿ ਉਹ ਇਸ ਸੁਸਾਇਟੀ ਦੀ ਚੋਣ ਵਿਚ ਹਿੱਸਾ ਲੈਣ ਲਈ ਆਪਣੇ ਫਾਰਮ ਜਮ੍ਹਾਂ ਕਰਵਾਉਣਾ ਚਾਹੁੰਦੇ ਸਨ ਪ੍ਰੰਤੂ ਫ਼ਾਰਮ ਜਮ੍ਹਾਂ ਕਰਵਾਉਣ ਦੇ ਦਿੱਤੇ ਸਮੇਂ 11 ਵਜੇ ਤੱਕ ਉਨ੍ਹਾਂ ਦੇ ਫ਼ਾਰਮ ਨਹੀਂ ਫੜੇ ਗਏ ਅਤੇ ਸਹੀ 11 ਵਜੇ ਗੇਟ ਨੂੰ ਜਿੰਦਰਾ ਲਗਾ ਦਿੱਤਾ ਗਿਆ, ਜਿਸ ਕਾਰਨ ਉਹ ਇਸ ਚੋਣ ਵਿਚ ਹਿੱਸਾ ਨਹੀਂ ਲੈ ਸਕੇ | ਇਸ ਚੋਣ ਵਿਚ ਸੁਰਿੰਦਰਪਾਲ ਸਿੰਘ ਪੁੱਤਰ ਗੁਰਾਂਦਿੱਤਾ ਸਿੰਘ, ਤੇਜਿੰਦਰ ਸਿੰਘ ਪੁੱਤਰ ਨਿਧਾਨ ਸਿੰਘ, ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ, ਗੁਰਮੀਤ ਕੌਰ ਪਤਨੀ ਬਲਜਿੰਦਰ ਸਿੰਘ, ਨਛੱਤਰ ਸਿੰਘ ਪੁੱਤਰ ਹਰਨੇਕ ਸਿੰਘ, ਗ਼ਮਦੂਰ ਸਿੰਘ ਪੁੱਤਰ ਜੀਤ ਸਿੰਘ ਵਾਸੀਆਨ ਬੁਰਜ ਅਤੇ ਜਗਦੇਵ ਸਿੰਘ ਪੁੱਤਰ ਗ਼ਰੀਬ ਸਿੰਘ, ਕੇਵਲ ਸਿੰਘ ਪੁੱਤਰ ਹਰਨੇਕ ਸਿੰਘ, ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ, ਅਤੇ ਪਾਲ ਕੌਰ ਪਤਨੀ ਸੁਰਜੀਤ ਸਿੰਘ ਨੇ ਅਕਾਲੀ ਦਲ ਵਲੋਂ ਫਾਰਮ ਭਰਨ ਸਨ ਪ੍ਰੰਤੂ ਸੱਤਾਧਾਰੀ ਧਿਰ ਦੇ ਬੰਦਿਆਂ ਨੇ ਸਵੇਰ ਸਮੇਂ ਤੋਂ ਲਾਈਨ ਵਿਚ ਉਹ ਬੰਦੇ ਵੀ ਖੜ੍ਹਾ ਦਿੱਤੇ ਗਏ, ਜਿੰਨ੍ਹਾਂ ਦਾ ਸੁਸਾਇਟੀ ਦੀ ਚੋਣ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ ਅਤੇ ਅਕਾਲੀ ਦਲ ਦੇ ਬੰਦਿਆਂ ਨੂੰ ਇਸ ਲਾਈਨ ਵਿਚ ਖੜ੍ਹਨ ਹੀ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਔਰਤਾਂ ਲਈ ਲਾਈਨ ਵੀ ਨਹੀਂ ਬਣਾਉਣ ਦਿੱਤੀ ਗਈ ਅਤੇ ਅÏਰਤਾਂ ਨੂੰ ਵੀ ਆਦਮੀਆਂ ਵਾਲੀ ਲਾਈਨ ਵਿਚ ਖੜ੍ਹਨ ਲਈ ਮਜ਼ਬੂਰ ਕੀਤਾ ਗਿਆ | ਅਕਾਲੀ ਦਲ ਦੇ ਆਗੂਆਂ ਸੁਰਿੰਦਰਪਾਲ ਸਿੰਘ ਮਾਹਲ, ਹਰਵਿੰਦਰ ਸਿੰਘ ਕਾਕਾ, ਜਗਸੀਰ ਸਿੰਘ ਬੁਰਜ ਜ਼ਿਲ੍ਹਾ ਜਨਰਲ ਸਕੱਤਰ, ਸੁਰਜੀਤ ਸਿੰਘ ਮਾਨਸਾ ਕਲਾਂ, ਕੇਵਲ ਸਿੰਘ ਮਾਨਸਾ ਕਲਾਂ ਆਦਿ ਨੇ ਪ੍ਰਸ਼ਾਸ਼ਨ ਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਵਲੋਂ ਸੱਤਾਧਾਰੀ ਧਿਰ ਤੇ ਵਰਕਰਾਂ ਵਾਂਗੂੰ ਕੰਮ ਕੀਤਾ ਜਾ ਰਹੀ ਹੈ | ਵਿਰੋਧੀ ਧਿਰ ਤੇ ਬੰਦਿਆਂ ਨੂੰ ਡਰਾਇਆ ਜਾ ਰਿਹਾ ਹੈ | ਇੰਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਚੋਣ ਨੂੰ ਲੈ ਕੇ ਉਹ ਜਲਦੀ ਹੀ ਅਦਾਲਤ ਦਾ ਰੁੱਖ ਕਰਨ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬੀ.ਏ. ਭਾਗ ਪਹਿਲਾ ਦੇ ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸੂਬੇਦਾਰ ਦਲੀਪ ਸਿੰਘ ਨੰਬਰਦਾਰ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24