ਬਾਘਾ ਪੁਰਾਣਾ, 9 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਆਸਟ੍ਰੇਲੀਆ 'ਚ ਹੋਈਆਂ ਸਿੱਖ ਖੇਡਾਂ 'ਚ ਗੋਲਡ ਮੈਡਲ ਸਿੱਖ ਨੌਜਵਾਨ ਦੀ ਜਿੱਤ ਦੀ ਖ਼ੁਸ਼ੀ 'ਚ ਪਿੰਡ ਮਾਣੂੰਕੇ 'ਚ ਸੈਕਟਰੀ ਰਾਜਬਾਹਦਰ ਸਿੰਘ ਅਤੇ ਪਿੰਡ ਵਾਸੀਆਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਸੈਕਟਰੀ ਰਾਜਬਹਾਦਰ ਸਿੰਘ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਉਸ ਦੀ ਭੂਆ ਦਾ ਲੜਕਾ ਦਵਿੰਦਰ ਸਿੰਘ ਵਾਸੀ ਮੋਠਾਂ ਵਾਲੀ ਨੇ ਆਸਟ੍ਰੇਲੀਆ 'ਚ ਹੋਈਆਂ 38ਵੀਂਆਂ ਸਿੱਖ ਖੇਡਾਂ 'ਚ 1500 ਮੀਟਰ ਅਤੇ 800 ਮੀਟਰ ਦੌੜ 'ਚ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਅਤੇ 5000 ਮੀਟਰ ਦੌੜ 'ਚ ਸਿਲਵਰ ਮੈਡਲ ਜਿੱਤ ਕੇ ਪੰਜਾਬ ਅਤੇ ਸਿੱਖ ਭਾਈਚਾਰੇ ਦਾ ਨਾਂਅ ਰੌਸ਼ਨ ਕਰਦੇ ਹੋਏ ਪੰਜਾਬ ਤੋਂ ਦੂਰ ਵੀ ਸਿੱਖਾਂ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਰਵਿੰਦਰ ਸਿੰਘ ਭੋਲਾ, ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ, ਮੈਨੇਜਰ ਜਗਜੀਤ ਸਿੰਘ ਮਾਣੂੰਕੇ, ਸ਼ਮਿੰਦਰ ਸਿੰਘ, ਨਿਰਮਲ ਸਿੰਘ, ਪ੍ਰੀਤ ਸਿੰਘ, ਜਸਨੂਰ ਸਿੰਘ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਸਿਮਰਜੀਤ ਸਿੰਘ, ਜਗਸੀਰ ਸਿੰਘ ਫ਼ੌਜੀ, ਬੂਟਾ ਖਾਨ, ਗੋਲਾ ਖਾਨ, ਰੌਸ਼ਨ ਲਾਲ, ਲਖਵੀਰ ਸਿੰਘ, ਜਗਸੀਰ ਸਿੰਘ ਕਾਲਾ ਆਦਿ ਪਿੰਡ ਵਾਸੀਆਂ ਨੇ ਇਸ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡ ਕੇ ਕੇ ਸੈਕਟਰੀ ਰਾਜਬਾਹਦਰ ਸਿੰਘ ਨੂੰ ਵਧਾਈ ਦਿੱਤੀ |