ਫ਼ਤਿਹਗੜ੍ਹ ਪੰਜਤੂਰ, 10 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਨਸ਼ਾ ਤਸਕਰਾ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸਵਰਿੰਦਰ ਸਿੰਘ ਉਪ ਕਪਤਾਨ ਪੁਲਿਸ ਧਰਮਕੋਟ ਦੀ ਅਗਵਾਈ ਹੇਠ ਭਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਫ਼ਤਿਹਗੜ੍ਹ ਪੰਜਤੂਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਏ.ਐਸ.ਆਈ. ਜਸਬੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਚੁਰਸਤਾ ਨੇੜੇ ਬੰਦ ਸਿਮਰਨ ਹਸਪਤਾਲ ਜੋਗੇਵਾਲਾ ਰੋਡ ਫ਼ਤਿਹਗੜ੍ਹ ਪੰਜਤੂਰ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਗੁਰਜੀਤ ਸਿੰਘ ਵਾਸੀ ਬਹਾਦਰ ਵਾਲਾ ਜੋ ਡੋਡੇ ਪੋਸਤ ਵੇਚਣ ਦਾ ਆਦੀ ਹੈ, ਜੋ ਅੱਜ ਵੀ ਆਪਣੇ ਘਰ ਪਿੰਡ ਬਹਾਦਰ ਵਾਲਾ ਵਿਖੇ ਆਪਣੇ ਘਰ ਦੇ ਆਸ-ਪਾਸ ਡੋਡੇ ਪੋਸਤ ਰੱਖਿਆ ਹੈ, ਜੇਕਰ ਹੁਣੇ ਹੀ ਇਸ ਦੇ ਘਰ ਰੇਡ ਕੀਤੀ ਜਾਵੇ ਤਾਂ ਉਸ ਪਾਸੇ ਭਾਰੀ ਮਾਤਰਾ ਵਿੱਚ ਡੋਡੇ ਪੋਸਤ ਬਰਾਮਦ ਹੋ ਸਕਦੇ ਹਨ | ਜਦੋਂ ਦੱਸੀ ਹੋਈ ਜਗਾ 'ਤੇ ਪੁਲਿਸ ਵਲੋਂ ਰੇਡ ਕੀਤੀ ਤਾਂ 30 ਕਿੱਲੋ ਗ੍ਰਾਮ ਡੋਡੇ ਪੋਸਤ ਬਰਾਮਦ ਕੀਤਾ | ਥਾਣਾ ਮੁਖੀ ਭਲਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਦੀ ਸ਼ਨਾਖ਼ਤ ਗੁਰਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਬਹਾਦਰ ਵਾਲਾ ਨੇੜੇ ਗੋਲੂ ਵਾਲਾ ਵਜੋਂ ਹੋਈ ਹੈ ਜਿਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਫ਼ਤਿਹਗੜ੍ਹ ਪੰਜਤੂਰ ਵਿਖੇ ਮਾਮਲਾ ਦਰਜ ਕੀਤਾ ਗਿਆ |