13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੀ.ਐਨ.ਐਫ. ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਬਾਘਾ ਪੁਰਾਣਾ, 10 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਬਾਘਾ ਪੁਰਾਣਾ ਵਿਖੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਤਰਸੇਮ ਸਿੰਗਲਾ ਤੇ ਸੂਬਾ ਸਕੱਤਰ ਕੁਲਵੰਤ ਦੀ ਅਗਵਾਈ ਹੇਠ ਮਨਦੀਪ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ | ਇਸ ਡੈਲੀਗੇਸ਼ਨ 'ਚ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਕੱਠੇ ਹੋਏ ਡੈਲੀਗੇਟਸ ਨੇ ਕਬਰਸਤਾਨਾਂ ਲਈ ਜ਼ਮੀਨ, ਸੰਗਠਨ ਨੂੰ ਮਜ਼ਬੂਤ ਕਰਨ, 27 ਦੀਆਂ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀ ਦਾ ਗਠਨ, ਰਾਖਵਾਂਕਰਨ, ਬੱਚਿਆਂ ਦੀ ਪੜਾਈ, ਪੜੇ ਲਿਖੇ ਬੱਚਿਆਂ ਦੇ ਰੁਜ਼ਗਾਰ, ਬੇਘਰ ਲੋਕਾ ਲਈ ਘਰ, ਯਰੂਸਲਮ ਯਾਤਰਾ ਤੇ ਚਰਚ ਅੱਗੇ ਆ ਰਹੀਆਂ ਧਾਰਮਿਕ ਚੁਣੌਤੀਆਂ ਆਦਿ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਮਨਦੀਪ ਨੂੰ ਜ਼ਿਲ੍ਹਾ ਮੋਗਾ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਤੇ ਲਾਰੈਂਸ ਚੌਧਰੀ ਨੇ ਹਾਰ ਪਾ ਕੇ ਨਿਯੁਕਤੀ ਪੱਤਰ ਦਿੱਤਾ | ਮੀਟਿੰਗ ਨੂੰ ਸੰਬੋਧਨ ਕਰਦਿਆ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਕਿ੍ਸਚੀਅਨ ਤੇ ਮੁਸਲਿਮ ਧਰਮ ਅਪਣਾਉਣ ਤੇ ਐਸ.ਸੀ. ਦਾ ਦਰਜ ਖ਼ਤਮ ਹੋ ਜਾਵੇਗਾ, ਬਾਰੇ ਦਿੱਤੇ ਫ਼ੈਸਲੇ ਤੇ ਭਾਜਪਾ ਦੀ ਚੁੱਪੀ ਤੇ ਛੱਤੀਸਗੜ੍ਹ, ਰਾਜਸਥਾਨ ਸਮੇਤ ਅੱਧੇ ਭਾਰਤ 'ੱਚ ਸੰਵਿਧਾਨ ਵਿਰੋਧੀ ਧਰਮ ਪਰਿਵਰਤਨ ਵਿਰੋਧੀ ਲਿਆਂਦੇ ਕਾਨੂੰਨਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਧਰਮ ਦੇ ਆਧਾਰ ਤੇ ਘੱਟ ਗਿਣਤੀਆਂ ਨਾਲ ਤਸ਼ੱਦਦ ਨਾ ਸਿਰਫ਼ ਮੌਲਿਕ ਅਧਿਕਾਰਾਂ ਦਾ ਹਨ | ਬਲਕਿ ਸੰਯੁਕਤ ਰਾਸ਼ਟਰ ਸੰਗਠਨ (ਯੂ.ਐਨ.ਓ.) ਦੇ ਮਨੁੱਖਤਾਵਾਦੀ ਅਧਿਕਾਰਾਂ ਦਾ ਵੀ ਹਨ ਹੈ ਤੇ ਉਨ੍ਹਾਂ ਛੱਤੀਸਗੜ੍ਹ ਵਿਖੇ ਬਿੱਲ ਨੂੰ ਵਾਪਸ ਲਓ ਦੇ ਸਬੰਧ ਵਿਚ ਹੋ ਰਹੇ ਅੰਦੋਲਨ ਦਾ ਸਮਰਥਨ ਕੀਤਾ | ਇਸ ਮੌਕੇ ਸੰਦੀਪ ਡੈਨੀਅਲ, ਐਡਵਿਨ, ਗੁਰਬਾਜ਼ ਕੋਆਰਡੀਨੇਟਰ ਪੰਜਾਬ, ਕੁਲਵੰਤ, ਸੰਜੇ ਪ੍ਰਧਾਨ ਬਰਨਾਲਾ, ਛਿੰਦਰਪਾਲ ਸੀਨੀਅਰ ਮੀਤ ਪ੍ਰਧਾਨ ਫ਼ਿਰੋਜਪੁਰ, ਕਮਲੇਸ਼ ਸੁਲਤਾਨਪੁਰ ਲੋਧੀ, ਬਲਦੇਵ ਮਸੀਹ, ਲਵਪ੍ਰੀਤ, ਹਰਪ੍ਰੀਤ, ਬਲਦੇਵ, ਬੇਅੰਤ, ਪਾਲ, ਅੰਗਰੇਜ਼ ਮਸੀਹ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |

Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਐਸੋਸੀਏਸ਼ਨ ਮੋਗਾ ਵਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ-ਪੱਤਰ <br/> ਅਗਲੀ ਖ਼ਬਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਡੀ.ਸੀ. ਦਫ਼ਤਰ ਅੱਗੇ ਧਰਨਾ <br/>
Ad Position 24