13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਾਊਾਟ ਇੰਟਰਨੈਸ਼ਨਲ ਸਕੂਲ ਬਾਘਾ ਪੁਰਾਣਾ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਬਾਘਾ ਪੁਰਾਣਾ, 10 ਅਪ੍ਰੈਲ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਹਲਕੇ ਦੀ ਮੰਨੀ ਪ੍ਰਮੰਨੀ ਨਾਮਵਰ ਵਿੱਦਿਅਕ ਸੰਸਥਾ ਜੋ ਸਵ: ਪਿ੍ੰਸੀਪਲ ਗੁਰਦੇਵ ਸਿੰਘ ਦੇ ਅਸ਼ੀਰਵਾਦ ਨਾਲ ਤੇ ਸਕੂਲ ਦੇ ਡਾਇਰੈਕਟਰ ਤੇ ਪਿ੍ੰਸੀਪਲ ਸੰਦੀਪ ਮਹਿਤਾ ਦੀ ਅਗਵਾਈ ਹੇਠ ਦਿਨੋਂ ਦਿਨ ਤਰੱਕੀ ਦੇ ਰਾਹ 'ਤੇ ਹੈ | ਬੀਤੇ ਦਿਨੀਂ ਮਾਊਾਟ ਇੰਟਰਨੈਸ਼ਨਲ ਸਕੂਲ ਦੇ ਹੈੱਡ ਮੈਡਮ ਖੁਸ਼ਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ 'ਚ ਵਿਸ਼ਵ ਸਿਹਤ ਦਿਹਾੜਾ ਮਨਾਇਆ ਗਿਆ | ਇਸ ਸਾਲ ਵਰਲਡ ਹੈਲਥ ਆਰਗਨਾਈਜ਼ੇਸ਼ਨ ਡਬਲ ਐਚ ਓ ਦਾ ਥੀਮ ਹੈ | ਸਕੂਲ ਦੇ ਸਾਇੰਸ ਅਧਿਆਪਕ ਲਵਪ੍ਰੀਤ ਕੌਰ, ਸ਼ਵਿੰਦਰ ਕੌਰ ਅਤੇ ਪਿ੍ਆ ਵਲੋਂ ਹੈਲਥ ਨਾਲ ਸੰਬੰਧਿਤ ਇਕ ਪੀ.ਪੀ.ਟੀ. ਤਿਆਰ ਕਰਕੇ ਸਮਾਰਟ ਬੋਰਡ ਉੱਪਰ ਬੱਚਿਆਂ ਨੂੰ ਦਿਖਾਈ ਗਈ | ਇਸ ਮੌਕੇ ਵਿਦਿਆਰਥੀਆਂ ਨੂੰ ਫ਼ੋਨ ਦੀ ਲਗਾਤਾਰ ਵਰਤੋਂ ਅਤੇ ਜੰਕ ਫੂਡ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਿਹਤਮੰਦ ਖ਼ੁਰਾਕ ਬਾਰੇ ਵੀ ਚਰਚਾ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਸੰਦੀਪ ਮਹਿਤਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਬੱਚੇ ਲਗਾਤਾਰ ਮੋਬਾਈਲ ਫ਼ੋਨ 'ਤੇ ਰਹਿੰਦੇ ਹਨ ਅਤੇ ਜੰਕ ਫੂਡ ਵੱਲ ਆਕਰਸ਼ਿਤ ਹੋ ਰਹੇ ਹਨ | ਇਸ ਮੌਕੇ ਸਕੂਲ ਦੇ ਹੈੱਡ ਮੈਡਮ ਖੁਸ਼ਪ੍ਰੀਤ ਕੌਰ ਨੇ ਕਿਹਾ ਮਾਊਾਟ ਇੰਟਰਨੈਸ਼ਨਲ ਸਕੂਲ ਆਪਣੇ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਜਾਗਰੂਕ ਨਾਗਰਿਕ ਬਣਾਉਣ ਲਈ ਹਮੇਸ਼ਾ ਪ੍ਰਤੀਬੱਧ ਹੈ |
ਇਸ ਮੌਕੇ ਪਿ੍ੰਸੀਪਲ ਮੈਡਮ ਪਰਮਿੰਦਰ ਕੌਰ ਨੇ ਬੱਚਿਆਂ ਨੂੰ ਕਸਰਤ ਅਤੇ ਯੋਗਾ ਕਰਕੇ ਸਿਹਤਮੰਦ ਰਹਿਣ ਲਈ ਕਿਹਾ | ਇਸ ਮੌਕੇ ਕਿਡਜ਼ੀ ਪ੍ਰੀ ਸਕੂਲ ਦੇ ਡਾਇਰੈਕਟਰ ਮੈਡਮ ਸੁਧਾ ਮਹਿਤਾ ਨੇ ਬੱਚਿਆਂ ਦੀ ਸਿਹਤ ਨੂੰ ਤਰਜੀਹ ਦਿੰਦੇ ਹੋਏ ਕਿਹਾ ਕਿ ਸਿਹਤਮੰਦ ਰਹਿਣ ਲਈ ਫ਼ੋਨ ਵਰਤੋ ਘਟਾਓ, ਖ਼ਾਸ ਕਰਕੇ ਰਾਤ ਨੂੰ ਜੰਕ ਫੂਡ ਤੋਂ ਦੂਰ ਰਹੋ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂਆਂ ਨੇ ਨੱਥੂਵਾਲਾ ਨੂੰ ਦਿੱਤੀ ਵਧਾਈ <br/> ਅਗਲੀ ਖ਼ਬਰ ਨੰਬਰਦਾਰ ਐਸੋਸੀਏਸ਼ਨ ਮੋਗਾ ਵਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ-ਪੱਤਰ <br/>
Ad Position 24