08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ-ਇਕ ਦੀ ਮੌਤ-6 ਜ਼ਖ਼ਮੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਕੋਟ ਈਸੇ ਖਾਂ, 12 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਸ੍ਰੀ ਅੰਮਿ੍ਤਸਰ ਰੋਡ 'ਤੇ ਦਸਮੇਸ਼ ਸਕੂਲ ਦੇ ਬਿਲਕੁਲ ਅੱਗੇ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਭਿਆਨਕ ਟੱਕਰ ਵਿਚ ਛੇ ਲੋਕ ਜ਼ਖਮੀ ਹੋ ਗਏ ਤੇ ਇਕ ਔਰਤ ਦੀ ਮੌਤ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ | ਜਾਣਕਾਰੀ ਅਨੁਸਾਰ ਸਵਿਫ਼ਟ ਕਾਰ ਨੰਬਰ ਡੀ.ਐਲ. 3 ਐਫ. ਟੀ. 0015 ਸ੍ਰੀ ਅੰਮਿ੍ਤਸਰ ਸਾਹਿਬ ਰੋਡ ਵਾਲੇ ਪਾਸੇ ਨੂੰ ਜਾ ਰਹੀ ਸੀ ਤੇ ਸ੍ਰੀ ਅੰਮਿ੍ਤਸਰ ਸਾਹਿਬ ਵਾਲੇ ਪਾਸਿਉਂ ਆ ਰਹੀ ਵਰਨਾ ਕਾਰ ਨੰਬਰ ਪੀ.ਬੀ. 05 ਏ.ਪੀ. 6474, ਜਿਸ ਵਿਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੂਰਾ ਕੋਹਨਾ ਤੋਂ ਸਵਾਰ ਦੋ ਨੌਜਵਾਨ ਬਰਨਾਲੇ ਜਾ ਰਹੇ ਸਨ, ਦਾ ਸੰਤੁਲਨ ਵਿਗੜਨ ਕਰਕੇ ਡਿਵਾਈਡਰ ਤੋਂ ਦੂਜੇ ਪਾਸੇ ਟੱਪ ਗਈ ਤੇ ਸਿੱਧੀ ਸਵਿਫ਼ਟ ਵਿਚ ਆਨ ਵੱਜੀ | ਇਸ ਟੱਕਰ ਵਿਚ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਇਕ ਬਜ਼ੁਰਗ ਔਰਤ ਦੀ ਮੌਕੇ 'ਤੇ ਮੌਤ ਹੋ ਗਈ | ਵਰਨਾ ਕਾਰ ਸਵਾਰਾਂ ਮੁਤਾਬਿਕ ਉਨ੍ਹਾਂ ਦੀ ਗੱਡੀ ਦਾ ਟਾਇਰ ਫਟ ਗਿਆ ਸੀ | ਬਾਕੀ ਜ਼ਖਮੀਆਂ ਨੂੰ ਸਥਾਨਕ ਨਿੱਜੀ ਹਸਪਤਾਲ ਅਤੇ ਕੁਝ ਨੂੰ ਮੋਗਾ ਹਸਪਤਾਲ 'ਚ ਇਲਾਜ ਲਈ ਪਹੁੰਚਾਇਆ ਗਿਆ | ਘਟਨਾ ਸਥਲ 'ਤੇ ਪੁੱਜੀ ਪੁਲਿਸ ਪਾਰਟੀ ਵਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਰ ਵਰਗ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ-ਮੱਖਣ ਬਰਾੜ ਅਗਲੀ ਖ਼ਬਰ ਖਰੜ ਤੇ ਮੋਹਾਲੀ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲਿਆਂ ਲਈ ਹੱਬ ਬਣਿਆ-ਬੰਟੀ, ਸੋਮ, ਹੈਪੀ <br/>
Ad Position 24