08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਖਰੜ ਤੇ ਮੋਹਾਲੀ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲਿਆਂ ਲਈ ਹੱਬ ਬਣਿਆ-ਬੰਟੀ, ਸੋਮ, ਹੈਪੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਮੋਗਾ, 12 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਹਾਲੀ ਤੇ ਖਰੜ ਤੋਂ ਰੀਅਲ ਅਸਟੇਟ ਦੇ ਕਾਰੋਬਾਰ ਕਰਨ ਵਾਲੇ ਬਿਜ਼ਨਸਮੈਨ ਅੱਜ ਮੋਗਾ ਵਿਖੇ ਇਕ ਸਮਾਗਮ 'ਚ ਸ਼ਿਰਕਤ ਕਰਨ ਲਈ ਪੁੱਜੇ | ਇਸ ਮੌਕੇ ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੋਹਾਲੀ ਤੇ ਖਰੜ 'ਚ ਰੀਅਲ ਅਸਟੇਟ ਦਾ ਕੰਮ ਬਹੁਤ ਜ਼ੋਰ ਨਾਲ ਚੱਲ ਰਿਹਾ ਤੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਲੋਕ ਵੀ ਖਰੜ ਮੋਹਾਲੀ ਨੂੰ ਤਰਜੀਹ ਦੇ ਰਹੇ ਹਨ ਤੇ ਹੁਣ ਹੱਬ ਬਣ ਗਿਆ ਹੈ ਤੇ ਜਦੋਂ ਦੀ ਭਗਵੰਤ ਮਾਨ ਸਰਕਾਰ ਹੋਂਦ ਵਿਚ ਆਈ ਹੈ, ਉਸ ਤੋਂ ਬਾਅਦ ਰੀਅਲ ਅਸਟੇਟ ਦੇ ਕੰਮ ਨੂੰ ਬੜਾ ਵੱਡਾ ਹੁੰਗਾਰਾ ਮਿਲਿਆ | ਉਨ੍ਹਾਂ ਕਿਹਾ ਕਿ ਪਹਿਲਾਂ ਰੀਅਲ ਅਸਟੇਟ ਦਾ ਕੰਮ ਘੱਟ ਸੀ ਪਰ ਹੁਣ ਹਰਿਆਣਾ, ਹਿਮਾਚਲ ਤੇ ਹੋਰਨਾਂ ਸੂਬਿਆਂ ਤੋਂ ਵੀ ਲੋਕ ਖਰੜ ਤੇ ਮੋਹਾਲੀ ਘਰੇਲੂ ਪਲਾਟ ਤੇ ਕਮਰਸ਼ੀਅਲ ਪਲਾਟ ਲੈਣ ਨੂੰ ਤਰਜੀਹ ਦੇ ਰਹੇ ਹਨ ਅਤੇ ਉਹ ਜਿੱਥੇ ਪਲਾਟ ਖ਼ਰੀਦ ਰਹੇ ਹਨ, ਉੱਥੇ ਸ਼ੋਅ ਰੂਮ ਤੇ ਕਮਰਸ਼ੀਅਲ ਪਲਾਟ ਵੀ ਖ਼ਰੀਦ ਕਰ ਰਹੇ ਹਨ ਤੇ ਵੱਡੇ ਪੱਧਰ 'ਤੇ ਆਪਣੀ ਇਨਵੈਸਟਮੈਂਟ ਕਰ ਰਹੇ ਹਨ ਜਿਸ ਨਾਲ ਮੋਹਾਲੀ ਤੇ ਖਰੜ ਵਿਖੇ ਜਲਦੀ ਹੋਰ ਨਵੇਂ ਆਊਟਲੈਟ ਖੁੱਲ੍ਹਣ ਜਾ ਰਹੇ ਹਨ | ਇਸ ਮੌਕੇ ਪੀ.ਐਸ.ਪੀ. ਗਰੁੱਪ ਦੇ ਡਾਇਰੈਕਟਰ ਸ਼ੇਰ ਸਿੰਘ ਖਰੜ ਜਿਨ੍ਹਾਂ ਦਾ ਟੋਲ ਟੈਕਸ ਖਰੜ ਵਿਖੇ ਵੱਡਾ ਪ੍ਰੋਜੈਕਟ ਕਮਰਸ਼ੀਅਲ ਬਣ ਰਿਹਾ ਤੇ ਬੰਟੀ, ਸੋਮ ਆਸਟ੍ਰੇਲੀਆ, ਸੈਂਟ ਜੋਸਫ ਸਕੂਲ ਮੋਹਾਲੀ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਹੈਪੀ ਤੇ ਗਰੀਨ ਸਿਟੀ ਦੇ ਮਾਲਕ ਨਾਲ ਆਏ ਸਨ | ਇਨ੍ਹਾਂ ਨੇ ਹੈਪੀ ਹੋਮ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ | ਇਸ ਮੌਕੇ ਚੁੰਨੀ ਪਿੰਡ ਦੇ ਸਾਬਕਾ ਸਰਪੰਚ ਬਿੱਟੂ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ, ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ ਤਰਸੇਮ ਸਿੰਘ ਮੱਲਾ, ਭੁਪਿੰਦਰ ਸਿੰਘ ਬਬਲੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ-ਇਕ ਦੀ ਮੌਤ-6 ਜ਼ਖ਼ਮੀ <br/> ਅਗਲੀ ਖ਼ਬਰ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਫਾਰਮਰ ਰਜਿਸਟਰੀ 'ਚ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ-ਮੁੱਖ ਖੇਤੀਬਾੜੀ ਅਫ਼ਸਰ <br/...
Ad Position 24