06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਕੋਟ ਈਸੇ ਖਾਂ, 12 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)- ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਕਿਰਤੀਆਂ ਦੇ ਰਾਖੇ ਮੋਰਚਾ ਪੰਜਾਬ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿਖੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਸਹਾਇਕ ਸਕੱਤਰ ਹਰਜੀਤ ਸਿੰਘ ਸੋਥਾ, ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਕਾਦਰਵਾਲਾ, ਸੀਨੀ: ਮੀਤ ਪ੍ਰਧਾਨ ਬਲਦੇਵ ਸਿੰਘ ਚੌਧਰੀ, ਸਕੱਤਰ ਜਸਵਿੰਦਰ ਸਿੰਘ ਘਾਰੂ, ਸਹਾਇਕ ਵਿਤ ਸਕੱਤਰ ਹਰਜਿੰਦਰ ਸਿੰਘ ਤੇ ਸੂਬਾ ਮੀਡੀਆ ਇੰਚਾਰਜ ਜਗਸੀਰ ਸਿੰਘ ਘਾਰੂ ਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਸਾਂਝੀ ਸ਼ਖ਼ਸੀਅਤ ਬਾਬਾ ਸਾਹਿਬ ਅੰਬੇਦਕਰ ਨੇ ਸਿਰਫ਼ ਘੱਟ ਗਿਣਤੀਆਂ ਹੀ ਨਹੀਂ ਸਗੋਂ ਭਾਰਤ ਦੇਸ਼ ਦੇ ਹਰ ਵਾਸੀ ਲਈ ਅਜਿਹੀ ਪ੍ਰਣਾਲੀ ਤਿਆਰ ਕੀਤੀ, ਜਿਸ ਦਾ ਫ਼ਾਇਦਾ ਅੱਜ ਤੱਕ ਮਿਲ ਰਿਹਾ ਹੈ | ਇਸ ਮੌਕੇ ਭਾਈਚਾਰੇ ਵਲੋਂ ਡਾ. ਅੰਬੇਡਕਰ ਦੀ ਤਸਵੀਰ 'ਤੇ ਫ਼ੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ | ਸ਼ੋਭਾ ਯਾਤਰਾ 'ਚ ਡਾ. ਜੱਗਾ ਸਿੰਘ ਕਾਦਰ ਵਾਲਾ, ਕੇਵਲ ਕਿ੍ਸ਼ਨ ਕੋਟ, ਯੂਥ ਪ੍ਰਧਾਨ ਸੁਖਚੈਨ ਸਿੰਘ ਸੰਜੂ, ਦਲਵੀਰ ਸਿੰਘ ਬੱਲ, ਬਲਵੰਤ ਸਿੰਘ ਮਾਨ, ਸੂਬਾ ਸਿੰਘ ਨੰਬਰਦਾਰ ਸੈਦ ਮੁਹੰਮਦ, ਸੂਬਾ ਕਮੇਟੀ ਮੈਂਬਰ ਕੁਲਦੀਪ ਸਿੰਘ ਰਾਏ, ਗੁਰਮੀਤ ਸਿੰਘ ਸਹੋਤਾ ਹਰਬੰਸ ਸਿੰਘ ਸਹੋਤਾ ਕਮਾਲ ਕੇ, ਭਾਈ ਜੈਤਾ ਜੀ ਸੇਵਾ ਸੰਸਥਾ ਦੇ ਪ੍ਰਧਾਨ ਦਰਸ਼ਨ ਸਿੰਘ, ਸਰਪ੍ਰਸਤ ਗੁਰਦਿਆਲ ਸਿੰਘ ਖੰਡਾ, ਇਕਬਾਲ ਸਿੰਘ ਭੁੱਲਰ, ਮਾਸਟਰ ਸੁਖਵਿੰਦਰ ਸਿੰਘ ਮੰਦਰ, ਕਰਮ ਸਿੰਘ, ਰਣਜੀਤ ਸਿੰਘ ਧਰਮਕੋਟ, ਵਿਜੇ ਕੋਟ ਯੂਥ ਪ੍ਰਧਾਨ ਗੁਰੂ ਗਿਆਨ ਨਾਥ ਆਸ਼ਰਮ ਸੰਘਰਸ਼ ਦਲ, ਡਾ. ਭੁਪਿੰਦਰ ਸਿੰਘ ਸਿੱਧੂ ਰਾਸ਼ਟਰੀ ਪ੍ਰਚਾਰਕ ਆਦਿ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਬੀ. ਐੱਡ ਕਾਲਜ ਢੁੱਡੀਕੇ ਦਾ ਬੀ.ਐੱਡ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਿਵਲ ਹਸਪਤਾਲ ਮੋਗਾ 'ਚ ਸਫ਼ਾਈ ਕਰਮਚਾਰੀਆਂ ਲਈ ਸੁਰੱਖਿਆ ਤੇ ਹੁਨਰ ਵਿਕਾਸ ਟਰੇਨਿੰਗ ਕਰਵਾਈ <br/>
Ad Position 24