ਕੋਟ ਈਸੇ ਖਾਂ, 12 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਆੜ੍ਹਤੀ ਭਾਈਚਾਰੇ ਵਲੋਂ ਮੁਨੀਮ ਭਾਈਚਾਰਾ ਤੇ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਾਪ ਹੋਏ | ਉਪਰੰਤ ਰਾਗੀ ਭਾਈ ਅਨੋਖ ਸਿੰਘ ਨੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਬਾਬਾ ਸਤਨਾਮ ਸਿੰਘ ਵਲੋਂ ਸੰਗਤ ਰੂਪੀ ਅਰਦਾਸ ਕੀਤੀ ਗਈ | ਅਰਦਾਸ ਤੇ ਸ੍ਰੀ ਮੁਖਵਾਕ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਆੜ੍ਹਤੀ ਯੂਨੀਅਨ ਵਲੋਂ ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਢੋਸ ਵਲੋਂ ਭਾਈਚਾਰੇ ਨੂੰ ਸਮਾਗਮ ਦੀ ਵਧਾਈ ਦਿੰਦਿਆਂ ਆੜ੍ਹਤੀ, ਕਿਸਾਨ, ਮਜ਼ਦੂਰ ਆਦਿ ਵਰਗਾਂ ਲਈ ਕਣਕ ਦਾ ਸੀਜ਼ਨ ਸੁੱਖ-ਸੁੱਖਾਂ ਨਾਲ ਲੰਘਣ ਦੀ ਕਾਮਨਾ ਕੀਤੀ ਗਈ | ਸਮਾਗਮ ਵਿਚ ਸਰਪੰਚ ਅਮਨਿੰਦਰ ਸਿੰਘ ਅਮਨ ਕਾਦਰ ਵਾਲਾ, ਸਿਮਰਨਜੀਤ ਸਿੰਘ ਸੋਨਾ ਪ੍ਰਧਾਨ ਆਪ ਯੂਥ ਵਿੰਗ ਹਲਕਾ ਧਰਮਕੋਟ, ਭੁਪਿੰਦਰ ਸਿੰਘ ਸਮਰਾ ਪੀ.ਏ. ਵਿਧਾਇਕ ਢੋਸ, ਸਤਵੰਤ ਸਿੰਘ ਭੋਲਾ ਸਰਪੰਚ, ਕਾਂਗਰਸੀ ਆਗੂ ਗੁਰਭੇਜ ਸਿੰਘ ਕਾਦਰ ਵਾਲਾ, ਗੁਰਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆੜ੍ਹਤੀ ਯੂਨੀਅਨ, ਜਗੀਰ ਸਿੰਘ ਛਾਬੜਾ ਵਾਈਸ ਪ੍ਰਧਾਨ, ਮੋਹਨ ਲਾਲ ਆੜ੍ਹਤੀ ਸਾਬਕਾ ਪ੍ਰਧਾਨ, ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ, ਮਨਜੀਤ ਸਿੰਘ ਸਦਰਕੋਟ, ਚੌਧਰੀ ਜਸਵੰਤ ਸਿੰਘ ਅਕਾਲੀ ਆਗੂ, ਨਿਸ਼ਾਨ ਸਿੰਘ ਬਾਜੇਕੇ, ਆੜ੍ਹਤੀ ਸੰਦੀਪ ਸੀਪਾ, ਕੁਲਦੀਪ ਸਿੰਘ ਮੂਸੇਵਾਲਾ ਪ੍ਰਧਾਨ ਟਰੱਕ ਯੂਨੀਅਨ, ਰਮੇਸ਼ ਕੁਮਾਰ ਬੱਬੂ, ਆੜ੍ਹਤੀ ਮੇਜਰ ਸਿੰਘ, ਡਿਪਟੀ ਡੀ.ਐਮ.ਓ. ਅਮਨਪ੍ਰੀਤ ਸਿੰਘ ਗਿੱਲ, ਗੁਰਪ੍ਰੀਤ ਹੇਰ ਅਕਾਲੀ ਆਗੂ, ਸੁਭਾਸ਼ ਛਾਬੜਾ, ਅਜੇ ਕਪੂਰ, ਜਗਜੀਤ ਸਿੰਘ ਵਿਰਕ, ਧੀਰਾ ਘਲੋਟੀ, ਅਵਤਾਰ ਸਿੰਘ ਸੋਂਦ, ਹਰਿੰਦਰਪਾਲ ਸਿੰਘ ਮਨੇਸ਼, ਹਰਮੇਸ਼ ਕੋਛੜ, ਸਤਨਾਮ ਸਿੰਘ ਭੁੱਲਰ ਵਾਈਸ ਪ੍ਰਧਾਨ ਬਲਾਕ ਸੰਮਤੀ, ਬਿੱਟੂ ਭੁੱਲਰ ਝੁੱਗੀਆਂ ਆਗੂ ਸ਼ੈਲਰ ਯੂਨੀਅਨ, ਰਮੇਸ਼ ਕੁਮਾਰ ਮਿੰਟਾ, ਚਰਨਦਾਸ ਕਪੂਰ, ਕੁਲਵੰਤ ਸਿੰਘ ਨਿਹਾਲਗੜ੍ਹ, ਗੁਰਪ੍ਰੀਤ ਹੇਰ ਘਲੋਟੀ, ਬਲਜੀਤ ਸਿੰਘ, ਯੋਧ ਸਿੰਘ ਮਸੀਤਾਂ ਆਦਿ ਹਾਜ਼ਰ ਸੀ |