ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਨੇ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਮਹਾਂਸਭਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ, ਜਰਨਲ ਸਕੱਤਰ ਇੰਦਰਪਾਲ ਸਿੰਘ, ਚੇਅਰਮੈਨ ਜਗਤਾਰ ਸਿੰਘ ਮਖੂ, ਰਾਜੂ ਸਹੋਤਾ, ਹਰਨੇਕ ਸਿੰਘ ਫੌਜੀ, ਗੁਰਤੇਜ ਸਿੰਘ ਐਲ.ਆਈ.ਸੀ., ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਮੰਗਾ ਸਿੰਘ ਵੈਰੋਕੇ, ਭੀਮ ਆਰਮੀ ਦੇ ਪ੍ਰਧਾਨ ਵਿਜੇ ਦਾਨਵ ਅੰਬੇਦਕਰ ਮਿਸ਼ਨ ਦੇ ਸਰਪ੍ਰਸਤ ਹਰਬੰਸ ਸਾਗਰ ਦੀ ਅਗਵਾਈ ਵਿਚ ਭਾਰਤ ਰਤਨ ਤੇ ਸੰਵਿਧਾਨ ਨਿਰਮਾਤਾ ਡਾ: ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਧੂਮ ਧਾਮ ਨਾਲ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਮਨਾਇਆ ਗਿਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਕਨਿਸ਼ਕਾ ਮੱਟੂ, ਰਾਜ ਕੁਮਾਰ ਮੱਟੂ, ਜਗਤਾਰ ਸਿੰਘ ਡੀ.ਐਸ.ਪੀ., ਸ਼ਮਿੰਦਰ ਸਿੰਘ ਮਾਨ ਅਸਿਸਟੈਂਟ ਆਰ.ਟੀ.ਓ., ਡਾ. ਪਿ੍ਤਪਾਲ ਸਿੰਘ, ਗੁਰਸੇਵਕ ਸਿੰਘ ਐਸ. ਐਚ. ਓ. ਮਹਿਣਾ, ਜਸਮੇਲ ਸਿੰਘ ਸੈਕਟਰੀ ਮਾਰਕੀਟ ਕਮੇਟੀ, ਸਤਨਾਮ ਸਿੰਘ ਨੈਬ ਤਹਿਸੀਲਦਾਰ ਵਲੋਂ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ | ਸਮਾਗਮ ਵਿਚ ਕਮਿਸ਼ਨਰ ਜੋਤੀ ਬਾਲਾ ਮੱਟੂ ਦੀਪ ਉੱਤਰੀ ਕਨਿਸ਼ਕਾ ਮੱਟੂ ਨੇ ਬਾਬਾ ਸਾਹਿਬ ਵਲੋਂ ਸਮਾਜ ਵਾਸਤੇ ਕੀਤੇ ਗਏ ਸੰਘਰਸ਼ ਦੀ ਜਾਣਕਾਰੀ ਸਾਂਝੀ ਕੀਤੀ | ਡਾਕਟਰ ਗੁਰਪ੍ਰਤਾਪ ਸਿੰਘ ਨਿਹਾਲ ਸਿੰਘ ਵਾਲਾ ਨੇ ਦਲਿਤ ਖੁਦਕੁਸ਼ੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਚਰਨਜੀਤ ਸਿੰਘ ਹੈੱਡ ਮਾਸਟਰ, ਮੰਗਾ ਸਿੰਘ ਵੈਰੋਕੇ, ਸੁਖਰਾਜ ਕੌਰ ਮੋਗਾ, ਰਿਟਾਇਰਡ ਕੈਪਟਨ ਜਸਵੰਤ ਸਿੰਘ, ਬਲਜਿੰਦਰ ਸਿੰਘ ਐਡਵੋਕੇਟ, ਜਸਵੰਤ ਕੜਿਆਲ, ਗੁਰਸੇਵਕ ਸਿੰਘ ਐਸ.ਐਚ.ਓ., ਯਤਨ ਘਾਰੂ ਐਸ.ਡੀ.ਓ., ਲਖਬੀਰ ਸਿੰਘ ਪ੍ਰੋਫੈਸਰ ਅਸਿਸਟੈਂਟ, ਆਰ.ਟੀ.ਓ. ਸ਼ਮਿੰਦਰ ਸਿੰਘ, ਐਮ.ਸੀ. ਹਰੀ ਰਾਮ, ਵਿਜੇ ਦਾਨਾ ਵਲੋਂ ਵੀ ਬਾਬਾ ਸਾਹਿਬ ਵਲੋਂ ਦੱਬੇ ਕੁਚਲੇ ਲੋਕਾਂ ਵਾਸਤੇ ਕੀਤੇ ਗਏ ਸੰਘਰਸ਼ ਦੀ ਵਿਸਥਾਰ ਪੂਰਵਕ ਜਾਣਕਾਰੀ ਸਮਾਜ ਦੇ ਆਏ ਹੋਏ ਲੋਕਾਂ ਨਾਲ ਸਾਂਝੀ ਕੀਤੀ ਅਤੇ ਬਾਬਾ ਸਾਹਿਬ ਨੂੰ ਵੀਹਵੀਂ ਸਦੀ ਦਾ ਮਹਾਨ ਨਾਇਕ ਕਿਹਾ | ਅੰਬੇਡਕਰ ਜੈਅੰਤੀ 'ਤੇ ਮੋਗਾ ਜ਼ਿਲ੍ਹੇ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਰੀਬ ਵਰਗ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਸ਼ਿਰਕਤ ਕੀਤੀ ਗਈ ਤੇ ਵਿਸ਼ੇਸ਼ ਤੌਰ 'ਤੇ ਸਫਾਈ ਸੇਵਕਾਂ ਦੇ ਪ੍ਰਧਾਨ ਸੋਮਨਾਥ ਚੋਬਰ, ਵਿਨੋਦ ਘਾਰੂ, ਜਗਰੂਪ ਸਿੰਘ ਪ੍ਰਧਾਨ ਤੂੜੀ ਛਿਲਕਾ ਯੂਨੀਅਨ, ਸੇਵਕ ਰਾਮ ਫੌਜੀ, ਨਿਰਮਲ ਸਿੰਘ ਇੰਡਸਟਰੀਅਲ ਆਫੀਸਰ, ਦਿਲਬਾਗ ਸਿੰਘ, ਬਲਦੇਵ ਸਿੰਘ ਕਿਸ਼ਨਪੁਰਾ, ਲਖਵੀਰ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ ਕਪੂਰੇ, ਜੀਵਨ ਸਿੰਘ, ਹੈੱਡ ਮਿਸਟਰ ਰਮਨਦੀਪ ਕੌਰ, ਮੈਡਮ ਚਰਨਜੀਤ ਕੌਰ, ਹੈੱਡ ਮਾਸਟਰ ਅਵਤਾਰ ਸਿੰਘ, ਮੈਡਮ ਨੀਲਮ, ਮੈਡਮ ਮਨਜੀਤ ਕੌਰ, ਐਡਵੋਕੇਟ ਅਸ਼ਵਿੰਦਰ ਧਾਲੀਵਾਲ, ਲਖਬੀਰ ਸਿੰਘ ਡਾਲਾ, ਹੈੱਡਮਾਸਟਰ ਨੈਬ ਸਿੰਘ, ਛਿੰਦਰਪਾਲ ਸਿੰਘ, ਬੂਟਾ ਸਿੰਘ, ਬਲਵੰਤ ਸਿੰਘ ਭਿੰਡਰ, ਬਲਜਿੰਦਰ ਸਿੰਘ ਵਕੀਲ, ਰਾਜੂ ਸਹੋਤਾ, ਰਾਜਪਾਲ ਸਿੰਘ, ਰਿਟਾਇਰਡ ਹੈੱਡਮਾਸਟਰ ਛਿੰਦਰਪਾਲ ਸਿੰਘ, ਹਰਨੇਕ ਸਿੰਘ ਫੌਜੀ ਚੁਗਾਵਾਂ, ਬੂਟਾ ਸਿੰਘ, ਮਾਸਟਰ ਵਿਨੋਦ ਘਾਰੂ, ਗੁਣਦੀਪ ਸਿੰਘ ਪਟਵਾਰੀ, ਵਿਕੀ, ਹਰਜੀਤ ਸਿੰਘ, ਅਵਤਾਰ ਭਾਣਜਾ, ਡਾ. ਕੇਵਲ ਨਿਹਾਲਗੜ੍ਹ ਆਦਿ ਹਾਜ਼ਰ ਸਨ |