ਜਲਾਲਾਬਾਦ,13ਅਪ੍ਰੈਲ(ਜਤਿੰਦਰ ਪਾਲ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਯਤਨਾਂ ਸਦਕਾ ਹਲਕੇ ਵਿਚ 312 ਕਿੱਲੋਮੀਟਰ ਹੋਰ ਸੜਕਾਂ ਦੀ ਰਿਪੇਅਰ, ਨਵੀਨੀਕਰਨ ਤੇ ਨਵੀਆਂ ਸੜਕਾਂ ਦੇ ਪ੍ਰੋਜੈਕਟ ਲਿਆਂਦੇ ਗਏ ਹਨ¢ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵਲੋਂ ਜਲਾਲਾਬਾਦ ਦੀ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਪੈੱ੍ਰਸ ਕਾਨਫ਼ਰੰਸ ਕਰਕੇ ਸਾਂਝੀ ਕੀਤੀ ਗਈ¢ ਵਿਧਾਇਕ ਕੰਬੋਜ ਗੋਲਡੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਵਿਚ ਕਈ ਲਿੰਕ ਰੋਡ, ਪਿੰਡਾਂ ਦੇ ਰਸਤੇ ਅਤੇ ਨਹਿਰਾਂ ਦੇ ਨਾਲ ਲੱਗਦੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਸ਼ਾਮਲ ਹਨ¢ ਐੱਮ.ਐੱਫ਼ ਰੋਡ ਤੋਂ ਹੌਜ ਖ਼ਾਸ ਲਗਭਗ ਲਗਭਗ 26 ਕਿ ਮੀ ਲੰਬਾਈ, ਕੁੱਲ ਲਾਗਤ ਕਰੀਬ 511.81 ਲੱਖ ਰੁਪਏ, ਜੰਡ ਵਾਲਾ ਭੀਮੇ ਸ਼ਾਹ ਰੋਡ ਕਰੀਬ 232.49 ਲੱਖ ਰੁਪਏ,ਐੱਮ.ਐੱਫ਼ ਰੋਡ ਤੋਂ ਡੀ.ਐੱਚ ਐੱਸ.ਰੋਡ (ਸਜਰਾਣਾ ਨਹਿਰ ) ਕਰੀਬ 427.5 ਲੱਖ ਰੁਪਏ ਨਾਲ ਕਈ ਸੜਕਾਂ ਪਿੰਡਾਂ ਨੂੰ ਮੰਡੀਆਂ, ਢਾਣੀਆਂ ਅਤੇ ਮੁੱਖ ਸੜਕਾਂ ਨਾਲ ਜੋੜਨ ਲਈ ਬਣਾਈਆਂ ਜਾਣਗੀਆਂ ਅਤੇ ਨਹਿਰਾਂ ਦੇ ਨਾਲ ਲੱਗਦੀਆਂ ਸੜਕਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਸੁਵਿਧਾ ਵਧੇਗੀ¢ ਉਨ੍ਹਾਂ ਦੱਸਿਆ ਕਿ ਕੰਮ ਤਹਿ ਸ਼ੁਦਾ ਯੋਜਨਾ ਅਨੁਸਾਰ ਸ਼ੁਰੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬਿਹਤਰ ਸੜਕ ਸਹੂਲਤਾਂ ਦਿੱਤੀਆਂ ਜਾਣਗੀਆਂ¢ ਉਨ੍ਹਾਂ ਕਿਹਾ ਕਿ ਸਾਲ 1995 ਤੋਂ 2025 ਤੱਕ ਇੰਨੀਆਂ ਸੜਕਾਂ ਨਹੀਂ ਬਣ ਸਕੀਆਂ ਉਸ ਤੋਂ ਵੀ ਵੱਧ ਕੰਮ ਸਿਰਫ਼ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੀਤਾ ਗਿਆ ਹੈ¢ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਅਰਨੀਵਾਲਾ ਵਿਚ ਪਿੰਡਾਂ ਦੀਆਂ ਢਾਣੀਆਂ, ਨਹਿਰਾਂ ਦੇ ਨਾਲ-ਨਾਲ ਅਤੇ ਅੰਦਰੂਨੀ ਲਿੰਕ ਰੋਡਾ ਦਾ ਵਿਆਪਕ ਜਾਲ ਤਿਆਰ ਕੀਤਾ ਗਿਆ ਹੈ ਇਸ ਨਾਲ ਦੂਰ ਦਰਾਜ਼ ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਨ ਵਿਚ ਵੱਡੀ ਸਹੂਲਤ ਮਿਲੀ ਹੈ¢ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪਿੰਡਾਂ ਦੀਆਂ ਢਾਣੀਆਂ ਅਤੇ ਨਹਿਰਾਂ ਦੇ ਨਾਲ ਸੜਕਾਂ ਦਾ ਨਿਰਮਾਣ ਕਿਸਾਨਾਂ ਲਈ ਖੇਤਾਂ ਤੱਕ ਆਸਾਨ ਪਹੁੰਚ, ਆਵਾਜਾਈ ਪ੍ਰਣਾਲੀ ਵਿਚ ਵੱਡਾ ਸੁਧਾਰ ਅਤੇ ਪਿੰਡਾਂ ਦੀ ਕਨੈਕਟਿਵਿਟੀ ਪਹਿਲਾਂ ਨਾਲੋਂ ਕਈ ਗੁਣਾ ਮਜ਼ਬੂਤ ਹੋਵੇਗਾ ਇਹ ਸੜਕਾਂ ਸਿਰਫ਼ ਆਵਾਜਾਈ ਲਈ ਹੀ ਨਹੀਂ, ਸਗੋਂ ਪਿੰਡਾਂ ਦੀ ਆਰਥਿਕ ਤਰੱਕੀ ਲਈ ਵੀ ਮਹੱਤਵਪੂਰਨ ਸਾਬਤ ਹੋਵੇਗਾ¢ ਬਾਈਪਾਸ ਪ੍ਰੋਜੈਕਟ ਬਾਰੇ ਉਨ੍ਹਾਂ ਦੱਸਿਆ ਕਿ ਜਲਾਲਾਬਾਦ ਬਾਈਪਾਸ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ¢ ਉਨ੍ਹਾਂ ਕਿਹਾ ਕਿ ਬਾਈਪਾਸ ਬਣਨ ਨਾਲ ਸ਼ਹਿਰ ਦੇ ਅੰਦਰ ਟਰੈਫ਼ਿਕ ਘਟੇਗਾ ਅਤੇ ਬਾਹਰੀ ਵਾਹਨਾਂ ਨੂੰ ਸਿੱਧਾ ਰਸਤਾ ਮਿਲੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ¢ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਤੇ ਪਤਵੰਤੇ ਹਾਜ਼ਰ ਸਨ¢