ਮੋਗਾ, 15 ਅਪ੍ਰੈਲ (ਅਸ਼ੋਕ ਬਾਂਸਲ)-ਅੱਜ ਪਿੰਡ ਜਲਾਲਾਬਾਦ ਪੂਰਬੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਪਿੰਡ ਦੇ ਸਰਪੰਚ ਸਤਬੀਰ ਸਿੰਘ ਸੱਤੀ ਨੇ ਮਾਰਕਫੈੱਡ ਦੇ ਮੈਨੇਜਰ ਆਕਾਸ਼ਦੀਪ ਤੋਂ ਰਿਖੀ ਰਾਮ ਕੇਵਲ ਕਿ੍ਸ਼ਨ ਦੀ ਦੁਕਾਨ ਤੇ ਕਿਸਾਨ ਰਘਵੀਰ ਸਿੰਘ ਪੁੱਤਰ ਬਹਾਲ ਸਿੰਘ ਤੇ ਸ਼ਮਸ਼ੇਰ ਸਿੰਘ ਪੁੱਤਰ ਲੱਖਾ ਸਿੰਘ ਦੀ ਕਣਕ ਦਾ ਭਾਅ ਲਗਵਾ ਕੇ ਸ਼ੁਰੂਆਤ ਕਰਵਾਈ | ਇਸ ਮੌਕੇ ਪਿੰਡ ਦੇ ਸਰਪੰਚ ਸਤਬੀਰ ਸਿੰਘ ਸੱਤੀ ਨੇ ਆਖਿਆ ਕਿ ਆੜ੍ਹਤੀਆਂ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਲਿਫ਼ਟਿੰਗ ਦਾ ਕੰਮ ਵੀ ਨਾਲੋ ਨਾਲ ਕਰਵਾਇਆ ਜਾਵੇਗਾ | ਇਸ ਮੌਕੇ ਮਾਰਕਫੈੱਡ ਦੇ ਮੈਨੇਜਰ ਨੇ ਕਣਕ ਦਾ ਭਾਅ ਲਗਦੇ ਕਿਹਾ ਕਿ ਮੰਡੀ 'ਚ ਜਿੰਨੀ ਵੀ ਕਿਸਾਨਾਂ ਦੀ ਕਣਕ ਆਵੇਗੀ, ਉਸ ਨੂੰ ਨਾਲੋ ਨਾਲ ਖ਼ਰੀਦਿਆ ਜਾਵੇਗਾ | ਇਸ ਮੌਕੇ ਮਾਰਕੀਟ ਕਮੇਟੀ ਧਰਮਕੋਟ ਦੇ ਚੇਅਰਮੈਨ ਗੁਰਤਾਰ ਸਿੰਘ ਸੰਧੂ, ਮਾਰਕੀਟ ਕਮੇਟੀ ਧਰਮਕੋਟ ਦੇ ਸਕੱਤਰ ਜਸਪ੍ਰੀਤ ਸਿੰਘ ਭੰਗੂ ,ਅਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ , ਰਣਜੀਤ ਸਿੰਘ, ਚਰਨਜੀਤ ਸਿੰਘ, ਅਮਨਦੀਪ ਸਿੰਘ, ਹਰਸਿਮਰਨ ਸਿੰਘ ਰਿੰਕੂ, ਹਰਜਿੰਦਰ ਸਿੰਘ, ਬਲੌਰ ਸਿੰਘ ਮਿੱਠੂ ਸਿੰਘ ਸੁਖਵਿੰਦਰ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ |