ਮੋਗਾ, 15 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਏ.ਡੀ.ਸੀ. (ਡੀ) ਵਿਕਾਸ ਰਾਹੀਂ ਹੈੱਡ ਕੁਆਰਟਰ ਮੋਹਾਲੀ ਜੇ. ਡੀ. ਸੀ. ਜੀ. ਦੇ ਨਾਂਅ ਭੇਜਿਆ ਗਿਆ | ਜਿਸ 'ਚ 20 ਅਪ੍ਰੈਲ ਹੈੱਡ ਕੁਆਰਟਰ ਮੋਹਾਲੀ ਦੇ ਧਰਨੇ ਸਬੰਧੀ ਭੇਜਿਆ ਗਿਆ | ਜਿਸ 'ਚ ਨਰੇਗਾ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਰਹਿੰਦੀਆਂ ਤਨਖਾਹਾਂ ਨਾ ਮਿਲਣ ਸਬੰਧੀ ਤੇ ਪੰਚਾਇਤ ਵਿਭਾਗ ਵਿਚ ਖਾਲੀ ਪਈਆਂ ਪੋਸਟਾਂ 'ਤੇ ਮਰਜ਼ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਬੁੱਟਰ, ਮੌਜੂਦ ਏ.ਪੀ.ਓ. ਰਾਜ ਕੌਰ, ਕਰਮਜੀਤ ਕੌਰ, ਹਰਮਨਦੀਪ ਸਿੰਘ, ਜੀ. ਆਰ. ਐਸ., ਜੇ.ਈ. ਸੁਖਵਿੰਦਰ ਸਿੰਘ, ਜੇ.ਈ. ਰਵਿੰਦਰ ਸਿੰਘ ਆਦਿ ਹਾਜ਼ਰ ਸਨ |