ਮੋਗਾ, 16 ਅਪ੍ਰੈਲ (ਜਸਪਾਲ ਸਿੰਘ ਬੱਬੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ, ਖਾਦਾਂ ਤੇ ਬੀਜ ਉਪਲਬਧ ਕਰਵਾਉਣ ਲਈ ਰਾਜ ਪੱਧਰੀ ਇੰਸਪੈਕਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਹੈ | ਡਾ. ਕਰਨਜੀਤ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਅਗਵਾਈ ਹੇਠ ਇਹ ਟੀਮ ਜਿਸ 'ਚ ਡਾ. ਗਿਰੀਸ਼ ਐਗਰੋ ਨੋਮਿਸਟ ਤੇ ਡਾ. ਵਿਕਰਮ ਖੇਤੀਬਾੜੀ ਵਿਕਾਸ ਅਫ਼ਸਰ ਸ਼ਾਮਲ ਸਨ | ਜ਼ਿਲ੍ਹਾ ਮੋਗਾ ਵਿਚ ਪਹੁੰਚੀ ਤੇ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਮੋਗਾ ਦੀ ਟੀਮ ਜਿਸ 'ਚ ਡਾ. ਨਵਦੀਪ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਮੋਗਾ, ਡਾ. ਬਲਜਿੰਦਰ ਸਿੰਘ, ਡਾ. ਗੁਰਮਿੰਦਰ ਸਿੰਘ, ਡਾ. ਤਰਨਜੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਡਾ. ਗੁਰਲਵਲੀਨ ਸਿੰਘ, ਡਾ. ਯਸ਼ਪ੍ਰੀਤ ਕੌਰ ਅਤੇ ਡਾ. ਰਮਨਦੀਪ ਕੌਰ ਏ.ਡੀ.ਓ. ਸ਼ਾਮਲ ਸਨ | ਜ਼ਿਲ੍ਹੇ ਦੀਆਂ ਖਾਦ ਵਿਕੇ੍ਰਤਾਵਾਂ, ਪਲਾਈ ਵੁੱਡ ਤੇ ਫੀਡ ਇੰਡਸਟਰੀਜ਼ ਦੀ ਅਚਾਨਕ ਚੈਕਿੰਗ ਕੀਤੀ ਗਈ | ਇਸ ਚੈਕਿੰਗ ਦਾ ਮੁੱਖ ਮੰਤਵ ਕਿਸਾਨਾਂ ਨੂੰ ਸਮਾੇ ਸਿਰ ਤੇ ਨਿਰਧਾਰਿਤ ਰੇਟ ਤੇ ਖਾਦਾਂ ਮੁਹੱਈਆ ਕਰਾਉਣਾ ਤੇ ਖਾਦ ਦੀ ਸਮਗਲਿੰਗ ਅਤੇ ਬਲੈਕ ਮਾਰਕੀਟਿੰਗ ਹੋਣ ਤੋ ਰੋਕਣਾ ਹੈ | ਇਸ ਸਮੇਂ ਜ਼ਿਲ੍ਹੇ ਦੀਆਂ ਫ਼ਰਮਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਤੇ ਖਾਦ ਦੀ ਆਮਦ ਅਤੇ ਵਿੱਕਰੀ ਸਬੰਧੀ ਜਾਂਚ ਕੀਤੀ ਗਈ | ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਜ਼ਿਲ੍ਹੇ ਦੀਆਂ 5 ਫ਼ਰਮਾਂ ਨੂੰ ਊਣਤਾਈਆਂ ਪਾਏ ਜਾਣ ਕਾਰਨ ਨੋਟਿਸ ਜਾਰੀ ਕੀਤੇ ਗਏ | ਇਸ ਉਨ੍ਹਾਂ ਕਿਹਾ ਕਿ ਭਵਿੱਖ ਵੀ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਤਾਂ ਜੋ ਕਿਸਾਨਾਂ ਨੂੰ ਖੇਤੀ ਇਨਪੁੱਟਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ |