ਫ਼ਤਿਹਗੜ੍ਹ ਪੰਜਤੂਰ, 16 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਆਕਲੈਂਡ ਗਰਾਮਰ ਸੀਨੀ ਸਕੈਂਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਵਿਖੇ ਪਹਿਲਾਂ ਵੀ ਵਿਦੇਸ਼ੀ ਅਧਿਆਪਕਾਂ ਵਲੋਂ ਆਪਣੀ ਮੁਹਾਰਤ, ਤਜਰਬੇ ਰਾਹੀਂ ਬੱਚਿਆਂ ਦੇ ਅੰਦਰ ਆਤਮ ਵਿਸ਼ਵਾਸ ਭਰਿਆ ਜਾਂਦਾ ਹੈ | ਇਹ ਪ੍ਰਗਟਾਵਾ ਆਕਲੈਂਡ ਗਰਾਮਰ ਸੀਨੀਅਰ ਸਕੂਲ ਦੇ ਪ੍ਰਬੰਧਕ ਜਤਿੰਦਰਪਾਲ ਰਿੰਪਾ ਪੰਜਤੂਰੀ ਨੇ ਕੀਤਾ | ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਦੀ ਪੜ੍ਹਾਈ ਕਰਾਉਣ ਲਈ ਅਤੇ ਬੱਚਿਆਂ ਨੂੰ ਗਾਈਡੈਂਸ ਅਤੇ ਕੌਂਸਲਿੰਗ ਦੇਣ ਲਈ ਆਇਰਲੈਂਡ ਤੋਂ ਦੋ ਅਧਿਆਪਕ ਪੁੱਜੇ ਹਨ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਆਇਰਲੈਂਡ ਮੁੱਖ ਤੌਰ ਤੇ ਪੰਜਾਬ ਵਾਂਗੂ ਖੇਤੀਬਾੜੀ ਨਾਲ ਸੰਬੰਧਿਤ ਸੂਬਾ ਹੈ | ਵਿਦੇਸ਼ੀ ਅਧਿਆਪਕਾਂ ਨਾਲ ਗੱਲਬਾਤ ਕਰਕੇ ਬੱਚਿਆਂ ਵਿਚ ਆਤਮਵਿਸ਼ਵਾਸ ਹੁੰਦਾ ਹੈ ਅਤੇ ਅੰਗਰੇਜ਼ੀ ਦੀ ਸਮਝ ਵਧਦੀ ਹੈ, ਇਸੇ ਕਰਕੇ ਆਕਲੈਂਡ ਸਕੂਲ ਫ਼ਤਿਹਗੜ੍ਹ ਪੰਜਤੂਰ ਦੇ ਵਿਦਿਆਰਥੀ ਦੁਨੀਆ ਵਿਚ ਹਰ ਜਗ੍ਹਾ ਛਾਏ ਹੋਏ ਹਨ | ਸਕੂਲ ਵਿਚ ਵਿਦਿਆਰਥੀਆਂ ਨੂੰ ਚੜ੍ਹਦੀ ਕਲਾ ਵਿਚ ਰਹਿਣਾ ਅਤੇ ਪਾਜ਼ੀਟਿਵ ਅਪਰੋਚ ਨਾਲ ਹਰ ਮੰਜ਼ਿਲ ਤੈਅ ਕਰਨ ਦਾ ਸਬਕ ਸਿਖਾਇਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਤੁਸੀਂ ਬਹੁਤ ਹੀ ਸਪੈਸ਼ਲ ਹੋ ਕਿਉਂਕਿ ਆਕਲੈਂਡ ਸਕੂਲ ਦੇ ਵਿਦਿਆਰਥੀ ਵਿਦੇਸ਼ਾਂ ਵਿਚ ਛਾਏ ਹੋਏ ਹਨ ਅਤੇ ਇੰਡੀਆ ਵਿਚ ਵੀ ਐਮ.ਬੀ.ਬੀ.ਐਸ., ਇੰਜੀਨੀਅਰ ਅਤੇ ਆਈ.ਐਸ. ਦੇ ਆਪਣੇ ਸੁਪਨੇ ਸਕਾਰ ਕਰ ਰਹੇ ਹਨ | ਸਕੂਲ ਵਿਚ ਅੰਗਰੇਜ਼ੀ ਪਰਾਣ ਲਈ ਫਰਾਂਸ ਅਤੇ ਇੰਗਲੈਂਡ ਅਮਰੀਕਾ ਤੋਂ ਅਧਿਆਪਕ ਆਉਂਦੇ ਰਹਿੰਦੇ ਹਨ ਅਤੇ ਸਕੂਲ ਦਾ ਫਰਾਂਸ ਦੇ ਅੰਟਨਿਓ ਰੋਸ ਹਾਈ ਸਕੂਲ ਅਤੇ ਹੋਰ ਚਾਰ ਵਿਦੇਸ਼ੀ ਸਕੂਲਾਂ ਨਾਲ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਚਲ ਰਿਹਾ ਹੈ | ਸਕੂਲ ਵਿਚ ਪਹਿਲਾਂ ਦੀ ਤਰਾਂ ਹੋਸਟਲ ਚਾਲੂ ਕਰ ਦਿੱਤਾ ਗਿਆ ਹੈ, ਜਿਸ ਵਿਚ ਬਠਿੰਡਾ ਸ਼ਹਿਰ ਦੋ ਵਿਦਿਆਰਥੀ ਸਕੂਲ ਵਿਚ ਹੋਸਟਲ ਵਿਚ ਦਾਖਲ ਹੋ ਚੁੱਕੇ ਹਨ ਅਤੇ ਛੇਵੀਂ ਜਮਾਤ ਤੋਂ ਐਨ.ਸੀ.ਆਰ.ਟੀ. ਦੇ ਐਮਸੀਕਿਊ ਕਰਾ ਕੇ ਅਕਾਲ ਯੂਨੀਵਰਸਿਟੀ ਅਤੇ ਨਿਸ਼ਾਨੇ ਸਿੱਖੀ ਦੇ ਵਿਚ ਐਡਮਿਸ਼ਨ ਕਰਵਾਉਣ ਦੀ ਤਿਆਰੀ ਕੀਤੀ ਜਾਂਦੀ ਹੈ, ਜਿੱਥੇ ਵਿਦਿਆਰਥੀ ਐਡਮਿਸ਼ਨ ਲੈ ਕੇ ਬੀ.ਏ. ਦੇ ਨਾਮ ਨਾਲ ਆਈ.ਏ. ਐਸ. ਦੀ ਫ਼ਰੀ ਪੜ੍ਹਾਈ ਕਰਦੇ ਹਨ |