28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਚ ਤਿੰਨ ਰੋਜ਼ਾ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਨੇ ਵਿਸ਼ਵ ਪੱਧਰ ’ਤੇ ਬਣਾਈ ਵਿਲੱਖਣ ਪਹਿਚਾਣ

ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 29-10-2026
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਮੋਗਾ ਵਿਖੇ ਚੇਅਰਮੈਨ ਪ੍ਰਵੀਨ ਗਰਗ ਦੀ ਅਗਵਾਈ ਹੇਠ ਕਰਵਾਈ ਗਈ ਤਿੰਨ ਰੋਜ਼ਾ 22ਵੀਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਮਾਣ ਵਧਾਇਆ ਹੈ। ਇਹ ਪੰਜਾਬ ਦੀ ਪਹਿਲੀ ਅਜਿਹੀ ਸੰਸਥਾ ਬਣ ਗਈ ਹੈ ਜਿਸ ਨੇ ਭਾਰਤ ਵਿਚ 44 ਸਾਲਾਂ ਦੇ ਅੰਤਰਾਲ ਤੋਂ ਬਾਅਦ ਇਸ ਅੰਤਰਰਾਸ਼ਟਰੀ ਸਿੰਪੋਜ਼ੀਅਮ ਦੀ ਮੇਜ਼ਬਾਨੀ ਕੀਤੀ। ਇਸ ਵਿਸ਼ਵ ਪੱਧਰੀ ਸਮਾਗਮ ਵਿਚ 15 ਤੋਂ ਵੱਧ ਦੇਸ਼ਾਂ ਦੇ ਪ੍ਰਮੁੱਖ ਵਿਗਿਆਨੀਆਂ, ਖੋਜਕਰਤਾਵਾਂ ਅਤੇ ਸਿੱਖਿਆ ਮਾਹਿਰਾਂ ਨੇ ਸ਼ਮੂਲੀਅਤ ਕੀਤੀ ਜਦੋਂ ਕਿ ਭਾਰਤ ਦੇ 26 ਰਾਜਾਂ ਤੋਂ ਵਿਗਿਆਨੀ, ਅਧਿਆਪਕ ਅਤੇ ਵਿਦਿਆਰਥੀ ਇਸ ਦਾ ਹਿੱਸਾ ਬਣੇ। ਸਿੰਪੋਜ਼ੀਅਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਮੋਂਟੂ ਐਮ. ਪਟੇਲ ਪ੍ਰਧਾਨ ਫਾਰਮੇਸੀ ਕੌਂਸਲ ਆਫ ਇੰਡੀਆ, ਵਿਸ਼ੇਸ਼ ਮਹਿਮਾਨ ਸੁਸ਼ੀਲ ਕੁਮਾਰ ਬਾਂਸਲ ਪ੍ਰਧਾਨ ਪੰਜਾਬ ਸਟੇਟ ਫਾਰਮੇਸੀ ਕੌਂਸਲ ਅਤੇ ਫਾਰਮੇਸੀ ਕੌਂਸਲ ਆਫ ਇੰਡੀਆ ਦੇ ਕਾਰਜਕਾਰੀ ਮੈਂਬਰ ਪ੍ਰੋ. ( ਡਾ.) ਵਾਈ. ਕੇ. ਗੁਪਤਾ ਪ੍ਰਧਾਨ ਏਮਜ਼ ਕਲਿਆਣੀ, ਆਰ. ਏ. ਗੁਪਤਾ ਪ੍ਰਧਾਨ ਇੰਡੀਅਨ ਹਸਪਤਾਲ ਫਾਰਮੇਸੀ ਐਸੋਸੀਏਸ਼ਨ, ਡਾ. ਐਮ. ਜੋਸਫ ਜੌਨ ਸੀ.ਐਮ.ਸੀ. ਲੁਧਿਆਣਾ, ਵੀ. ਵੀ. ਸਿੰਗਲ ਚੇਅਰਮੈਨ ਹਰਿਆਣਾ ਸਟੇਟ ਫਾਰਮੇਸੀ ਕੌਂਸਲ, ਮੁਹੰਮਦ ਬਸ਼ੀਰ ਅਤੇ ਸੁਰਿੰਦਰ ਮੋਹਨ ਟਿਕੂ ਫਾਰਮੇਸੀ ਕੌਂਸਲ ਆਫ ਇੰਡੀਆ, ਪ੍ਰੋ. ਐਸ. ਕੇ. ਜੈਨ, ਸਾਗਰ ਅਤੇ ਅੰਸ਼ੂ ਕਟਾਰੀਆ ਚੇਅਰਮੈਨ ਆਰੀਅਨ ਗਰੁੱਪ ਚੰਡੀਗੜ੍ਹ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਹੋਇਆ। ਇਸ ਅੰਤਰਰਾਸ਼ਟਰੀ ਸਿੰਪੋਜ਼ੀਅਮ ਵਿਚ ਇਟਲੀ, ਫਰਾਂਸ, ਆਈਸਲੈਂਡ, ਹੰਗਰੀ, ਸਪੇਨ, ਅਮਰੀਕਾ ਅਤੇ ਇਰਾਨ ਸਮੇਤ ਵੱਖ-ਵੱਖ ਦੇਸ਼ਾਂ ਤੋਂ ਆਏ ਪ੍ਰਸਿੱਧ ਵਿਗਿਆਨੀਆਂ ਨੇ ਆਪਣੇ ਖੋਜ ਭਾਸ਼ਣ ਦਿੱਤੇ। ਇਸ ਤੋਂ ਇਲਾਵਾ ਆਸਟ੍ਰੇਲੀਆ, ਫਰਾਂਸ, ਹੰਗਰੀ, ਆਈਸਲੈਂਡ, ਇਰਾਨ, ਇਟਲੀ, ਮਲੇਸ਼ੀਆ, ਰੂਸ, ਸਾਊਦੀ ਅਰਬ, ਸਪੇਨ, ਤਾਈਵਾਨ, ਅਮਰੀਕਾ, ਨੇਪਾਲ ਅਤੇ ਬੁਲਗਾਰੀਆ ਸਮੇਤ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ, ਖੋਜਕਰਤਾਵਾਂ ਅਤੇ ਅਧਿਆਪਕਾਂ ਨੇ ਖੋਜ ਪੱਤਰਾਂ ਦੀ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਵਿਚ ਭਾਗ ਲਿਆ। ਸਿੰਪੋਜ਼ੀਅਮ ਦੌਰਾਨ ਖੋਜ ਪੱਤਰਾਂ ਅਤੇ ਪੋਸਟਰ ਪੇਸ਼ਕਾਰੀਆਂ ਲਈ 12 ਸ਼੍ਰੇਣੀਆਂ ਨਿਰਧਾਰਿਤ ਕੀਤੀਆਂ ਗਈਆਂ ਸਨ। ਇਸ ਲਈ ਕੁੱਲ 900 ਤੋਂ ਵੱਧ ਖੋਜ ਪੱਤਰ ਪ੍ਰਾਪਤ ਹੋਏ। ਖੋਜ ਕਾਰਜਾਂ ਦਾ ਮੁਲਾਂਕਣ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਾਹਿਰ ਵਿਗਿਆਨੀਆਂ ਦੀ ਟੀਮ ਵਲੋਂ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਵਿਗਿਆਨੀਆਂ ਨੇ ਸੰਸਥਾ ਦੀਆਂ ਖੋਜ ਪ੍ਰਯੋਗਸ਼ਾਲਾਵਾਂ ਦਾ ਦੌਰਾ ਵੀ ਕੀਤਾ। ਇਸ ਦੌਰਾਨ ਬਾਇਓਜ਼ੈਂਟਾ ਫਾਰਮਾਸਿਊਟੀਕਲ ਇੰਡੀਅਨ ਹਸ ਪਤਾਲ ਫਾਰਮੇਸੀ ਐਸੋਸੀਏਸ਼ਨ ਅਤੇ ਹੋਰ ਉਦਯੋਗਿਕ ਸੰਸਥਾਵਾਂ ਨਾਲ ਸਮਝੌਤਾ ਪੱਤਰਾਂ ’ਤੇ ਦਸਤਖਤ ਕੀਤੇ ਗਏ| ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਇਸ ਅੰਤਰਰਾਸ਼ਟਰੀ ਸਮਾਗਮ ਨੂੰ ਸਫਲ ਬਣਾਉਣ ਲਈ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ ਯਾਦ ’ਚ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਤੋਂ 30 ਨੂੰ ਰਾਤਰੀ ਦੀਵਾਨ ਤੇ 31 ਨੂੰ ਹੋਵੇਗ... ਅਗਲੀ ਖ਼ਬਰ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਕਾਸ਼ਦੀਪ ਸਿੰਘ ਲਾਲੀ ਬੁੱਟਰ ਨੇ ਪ੍ਰਗਟਾਈ ਦਾਅਵੇਦਾਰੀ
Ad Position 24