ਮੋਗਾ, 16 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪਲਤਾ ਟਰੈਵਲ ਦੇ ਐਮ.ਡੀ. ਭੁਪਿੰਦਰ ਪਲਤਾ ਦੇ ਪੂਜਨੀਕ ਪਿਤਾ ਤੇ ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ਤੇ ਚੇਅਰਮੈਨ ਗੋਲਡਨ ਟਰੈਵਲ ਮੋਗਾ ਦੇ ਵੱਡੇ ਭਰਾਤਾ ਮੋਹਨ ਲਾਲ ਪਲਤਾ ਜੋ ਕਿ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ | ਉਹ 68 ਵਰਿ੍ਹਆਂ ਦੇ ਸਨ | ਇਸ ਦੁੱਖ ਦੀ ਘੜੀ ਵਿਚ ਭੁਪਿੰਦਰ ਪਲਤਾ, ਸੁਭਾਸ਼ ਪਲਤਾ, ਮਦਨ ਪਲਤਾ ਰਣੀਆਂ, ਸੋਹਣ ਪਲਤਾ ਬੱਧਨੀ, ਕੁਲਦੀਪ ਪਲਤਾ ਮੋਗਾ, ਸੰਦੀਪ ਕੁਮਾਰ ਸਨੀ ਢੰਡ ਡਾਇਰੈਕਟਰ ਗੋਲਡਨ ਟਰੈਵਲ ਤੇ ਬਿੱਟੂ ਫੈਕਸ, ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨਸ, ਡਾ. ਸ਼ੁਭਮ ਪਲਤਾ ਤੇ ਸਮੂਹ ਪਲਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਠੇਕੇਦਾਰ ਤੇ ਸਮਾਜ ਸੇਵੀ ਅਮਰਜੀਤ ਸਿੰਘ ਮਾਣੂੰਕੇ, ਡਾ. ਰਾਕੇਸ਼ ਅਰੋੜਾ ਪਤੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਰਾਕੇਸ਼ ਜੈਸਵਾਲ ਐਮ.ਡੀ. ਜੈਸਵਾਲ ਹੋਟਲ, ਦੀਪਰਜਿੰਦਰ ਸਿੰਘ, ਪਾਲ ਵੈਦ ਦੌਧਰ, ਡਾ. ਪੰਕਜ ਬਾਂਸਲ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਸੁਰਿੰਦਰਪਾਲ ਸਿੰਘ ਜ਼ਿਲ੍ਹਾ ਇੰਚਾਰਜ 'ਅਜੀਤ' ਉਪ ਦਫ਼ਤਰ ਮੋਗਾ, ਡਾ. ਕੁਲਤਾਰ ਸਿੰਘ, ਦਲਜੀਤ ਮੋਨੂੰ, ਪੰਕਜ ਅਕਬਰ ਟਰੈਵਲ, ਪਾਲੀ ਪ੍ਰੋਫੈਸਰ, ਬੂਟਾ ਹਿਤੇਸ਼ ਸਿੰਗਲਾ, ਰਮਨ ਅਰੋੜਾ ਡਾਇਰੈਕਟਰ ਗੋਲਡਨ ਐਜੂਕੇਸ਼ਨ, ਦਿਆਲ ਸਿੰਘ ਠੇਕੇਦਾਰ, ਗੁਰਸੇਵਕ ਸਿੰਘ ਸੰਨਿਆਸੀ, ਗੁਰਮੀਤ ਸਿੰਘ ਅਰੋੜਾ ਡਾਇਰੈਕਟਰ ਹੇਮ ਹਾਂਡਾ, ਮਨੋਜ ਮੋਂਗਾ ਪੰਜਾਬ ਪ੍ਰਧਾਨ, ਐਡਵੋਕੇਟ ਸ਼ੁਭਮ ਜੈਸਵਾਲ, ਕਪਿਲ ਸੂਦ, ਅਸ਼ੋਕ ਕੁਮਾਰ ਆੜ੍ਹਤੀ, ਡਾ. ਪ੍ਰੇਮ ਸਿੰਘ, ਡਾ. ਸੰਜੀਵ ਮਿੱਤਲ ਪ੍ਰਧਾਨ ਆਈ.ਐਮ.ਏ. ਮੋਗਾ ਸਮੇਤ ਸ਼ਹਿਰ ਤੇ ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ | ਸੁਭਾਸ਼ ਪਲਤਾ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾਤਾ ਸਵ: ਮੋਹਨ ਲਾਲ ਪਲਤਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੱਚਿਆਂ ਦੇ ਵਿਦੇਸ਼ ਪਰਤਣ ਉਪਰੰਤ ਕੀਤਾ ਜਾਵੇਗਾ |