28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪਿੰਡ ਇੰਦਰਗੜ੍ਹ ਦੀ ਅਨਾਜ ਮੰਡੀ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 17-04-2026
ਕਿਸ਼ਨਪੁਰਾ ਕਲਾਂ, 16 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਮੰਡੀਆਂ ਅੰਦਰ ਕਣਕ ਦੀ ਆਮਦ ਨੂੰ ਲੈ ਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਲਾਗਲੇ ਪਿੰਡ ਇੰਦਰਗੜ੍ਹ ਦੀ ਅਨਾਜ ਮੰਡੀ ਕਣਕ ਦੀ ਸਰਕਾਰੀ ਖ਼ਰੀਦ ਸਰਪੰਚ ਮਨਜਿੰਦਰ ਸਿੰਘ ਬਾਬਾ ਨੇ ਸ਼ੁਰੂ ਕਰਵਾਈ | ਸਰਪੰਚ ਮਨਜਿੰਦਰ ਸਿੰਘ ਬਾਬਾ ਨੇ ਫ਼ਸਲ ਦੀ ਸਾਫ਼-ਸਫ਼ਾਈ ਤੇ ਹੋਰ ਢੁਕਵੇਂ ਪ੍ਰਬੰਧਾਂ ਸੰਬੰਧੀ ਉਨ੍ਹਾਂ ਨੇ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਤੇ ਸੀਜ਼ਨ ਦੌਰਾਨ ਕੋਈ ਮੁਸ਼ਕਿਲ ਨਾ ਆਵੇ | ਉਨ੍ਹਾਂ ਕਿਹਾ ਕਿ ਕਿਸਾਨ ਵੀਰ ਸੁੱਕੀ ਕਣਕ ਹੀ ਮੰਡੀ ਵਿਚ ਲੈ ਕੇ ਆਉਣ ਤੇ ਕਣਕ ਦਾ ਦਾਣਾ ਦਾਣਾ ਖ਼ਰੀਦਿਆ ਜਾਵੇਗਾ | ਇਸ ਮੌਕੇ ਸਰਪੰਚ ਮਨਜਿੰਦਰ ਸਿੰਘ ਬਾਬਾ, ਕਸੋਰੀ ਲਾਲ ਆੜ੍ਹਤੀਆ, ਗੁਰਜੰਟ ਸਿੰਘ ਮੈਂਬਰ, ਮਨਜਿੰਦਰ ਸਿੰਘ ਮੈਂਬਰ, ਨਿਰਵੈਰ ਸਿੰਘ ਮੈਂਬਰ, ਬਾਰੂ ਰਾਮ ਆੜ੍ਹਤੀਆ, ਪਰਮਜੀਤ ਸਿੰਘ ਗੋਲੂ ਆੜ੍ਹਤੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਦੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਪਲਤਾ ਟਰੈਵਲ ਦੇ ਐਮ.ਡੀ. ਭੁਪਿੰਦਰ ਪਲਤਾ ਨੂੰ ਸਦਮਾ- ਪਿਤਾ ਦਾ ਦਿਹਾਂਤ <br/>
Ad Position 24