22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅਕਾਲੀ ਆਗੂ ਰਾਜਵਿੰਦਰ ਧਰਮਕੋਟ ਵਲੋਂ 32 ਏਕੜ ਸੜੀ ਫ਼ਸਲ ਦੇ ਮੁਆਵਜ਼ੇ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 20-04-2026
ਨਿਹਾਲ ਸਿੰਘ ਵਾਲਾ, 19 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਪਿੰਡ ਰੌਂਤਾ ਤੇ ਪੱਖਰਵੱਢ ਵਿਖੇ ਕਿਸਾਨਾਂ ਦੀ 32 ਏਕੜ ਫ਼ਸਲ ਤੇ ਕਰੀਬ 32 ਏਕੜ ਟਾਂਗਰ ਅੱਗ ਲੱਗਣ ਨਾਲ ਸੜੀ ਫ਼ਸਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਵਲੋਂ ਮੌਕੇ 'ਤੇ ਪਹੁੰਚ ਕੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਪੱਖਰਵੱਢ ਤੇ ਰੌਂਤਾ ਵਿਖੇ ਅੱਗ ਲੱਗਣ ਨਾਲ ਕਿਸਾਨਾਂ ਦੀ 32 ਏਕੜ ਕਣਕ ਦੀ ਫ਼ਸਲ ਤੇ 32 ਏਕੜ ਦੇ ਕਰੀਬ ਨਾੜ ਸੜ ਕੇ ਸਵਾਹ ਹੋ ਗਿਆ | ਜਿਨ੍ਹਾਂ ਵਿਚ ਪਿੰਡ ਰੌਂਤੇ ਦੇ ਕਿਸਾਨ ਕੁਲਦੀਪ ਸਿੰਘ ਦੀ ਅੱਠ ਏਕੜ ਕਣਕ ਦੀ ਫ਼ਸਲ ਸ਼ਾਮਲ ਹੈ, ਜੋ ਕਿ ਉਸ ਨੇ ਮਾਮਲੇ 'ਤੇ ਲੈ ਕੇ ਕਣਕ ਬੀਜੀ ਹੋਈ ਸੀ | ਇਸ ਤੋਂ ਇਲਾਵਾ ਪਿੰਡ ਪੱਖਰਵੱਢ ਦੇ ਕਿਸਾਨਾਂ ਦੀ 24 ਏਕੜ ਦੇ ਕਰੀਬ ਕਣਕ ਦੀ ਫ਼ਸਲ ਸ਼ਾਮਲ ਹੈ | ਦੋਨਾਂ ਪਿੰਡਾ ਦੇ ਕਿਸਾਨਾਂ ਦਾ 32 ਏਕੜ ਦੇ ਕਰੀਬ ਕਣਕ ਦਾ ਨਾੜ ਵੀ ਹੈ ਜੋ ਕਿ ਅੱਗ ਲੱਗਣ ਨਾਲ ਖ਼ਤਮ ਹੋ ਗਿਆ | ਇਨ੍ਹਾਂ ਵਿਚੋਂ ਕਈ ਕਿਸਾਨਾਂ ਦੀ ਜ਼ਮੀਨ ਮਾਮਲੇ 'ਤੇ ਲੈ ਕੇ ਖੇਤੀ ਕੀਤੀ ਗਈ ਸੀ ਅਤੇ ਕਈ ਕਿਸਾਨਾਂ ਕੋਲ ਖਾਣ ਲਈ ਵੀ ਕਣਕ ਨਹੀਂ ਬਚੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ 50 ਹਜਾਰ ਰੁਪਏ ਪ੍ਰਤੀ ਏਕੜ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ | ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਰੁਪਿੰਦਰ ਸਿੰਘ ਦੀਦਾਰੇ ਵਾਲਾ ਤੋਂ ਇਲਾਵਾ ਪਿੰਡ ਪੱਖਰਵੱਢ ਅਤੇ ਰੌਂਤਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੂਥ ਆਗੂ ਅੰਮਿ੍ਤਪਾਲ ਸਿੰਘ ਸੰਧੂ ਬੰਬੀਹਾ ਭਾਈ ਕਾਂਗਰਸ ਕਮੇਟੀ ਮੋਗਾ ਦੇ ਸੈਕਟਰੀ ਬਣੇ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਵਿਖੇ ਟੇਕਿਆ ਮੱਥਾ <br/>...
Ad Position 24