ਸਮਾਲਸਰ, 19 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਪੰਜਾਬ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹਵਿਚ ਆਸ਼ੀਸ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੋਗਾ ਦੀ ਅਗਵਾਈ ਵਿਚ ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਦੇ ਪ੍ਰਬੰਧ ਹੇਠ ਕਰਵਾਏ ਗਏ ਪ੍ਰੋਗਰਾਮ ਵਿਚ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਸਰਕਾਰ ਵਲੋਂ ਜਾਰੀ ਕੀਤੇ 22 ਲੱਖ ਰੁਪਏ ਦੀ ਗਰਾਂਟ ਨਾਲ ਉਸਾਰੀਆਂ ਗਈਆਂ ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਵਿਸ਼ੇ ਦੀਆਂ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ ਕੀਤਾ ਗਿਆ¢ ਇਸ ਮੌਕੇ ਮਨਜੀਤ ਸਿੰਘ ਹਲਕਾ ਐਜੂਕੇਸ਼ਨ ਇੰਚਾਰਜ ਬਾਘਾ ਪੁਰਾਣਾ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਤੋਂ ਇਲਾਵਾ ਪਿ੍ੰਸੀਪਲ ਮਨਜੀਤ ਕੌਰ, ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਦੇ ਸਕੱਤਰ ਇੰਜੀਨੀਅਰ ਅਮਰਜੀਤ ਸਿੰਘ ਸ਼ਰਮਾ ਅਤੇ ਸਮੂਹ ਵੈੱਲਫੇਅਰ ਸੁਸਾਇਟੀ ਮੈਂਬਰ, ਲਖਵੀਰ ਸਿੰਘ ਸਰਪੰਚ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਜਗਰੂਪ ਸਿੰਘ ਬਰਾੜ ਉਪ ਚੇਅਰਮੈਨ ਅਤੇ ਕਮੇਟੀ ਮੈਂਬਰ ਸ਼ਾਮਿਲ ਹੋਏ¢ ਉਦਘਾਟਨ ਸਮਾਰੋਹ ਉਪਰੰਤ ਮਹਿਮਾਨਾਂ ਨੇ ਸੁਸਾਇਟੀ ਵਲੋਂ ਬਣਾਏ ਕਮਰਿਆਂ, ਮਿਡ ਡੇ ਮੀਲ ਹਾਲ ਅਤੇ ਕੰਪਿਊਟਰ ਲੈਬ ਦਾ ਨਿਰੀਖਣ ਕੀਤਾ¢ ਪਿ੍ੰਸੀਪਲ ਦਿਲਬਾਗ ਸਿੰਘ ਬਰਾੜ ਨੇ ਸਾਲਾਨਾ ਰਿਪੋਰਟ ਪੜ੍ਹੀ¢ ਇਸ ਮੌਕੇ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਸੰਬੋਧਨ ਦÏਰਾਨ ਕਿਹਾ ਕਿ ਸਕੂਲ ਨੂੰ ਸਰਕਾਰ ਵਲੋਂ ਹੁਣ ਤੱਕ 42 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ¢ ਸਟੇਜ ਦਾ ਸੰਚਾਲਨ ਅੰਮਿ੍ਤਪਾਲ ਕੌਰ ਅਤੇ ਮੈਡਮ ਊਸ਼ਾ ਰਾਣੀ ਨੇ ਕੀਤਾ¢ ਸਕੂਲ ਮੈਨੇਜਮੈਂਟ ਕਮੇਟੀ, ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਅਤੇ ਸਕੂਲ ਸਟਾਫ ਵਲੋਂ ਸਨਮਾਨ ਚਿੰਨ੍ਹਦਿੱਤਾ ਗਿਆ |