ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਾਮਰੇਡ ਨਛੱਤਰ ਸਿੰਘ ਭਵਨ ਵਿਚ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਮੋਗਾ ਦੀ ਮੀਟਿੰਗ ਸੂਬਾ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਦੱਸਿਆ ਕਿ ਸੂਬੇ ਦੀ ਤਰਜ਼ 'ਤੇ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਅਨੁਸਾਰ ਕਨਵੀਨਰ ਧਿਰ ਦੇ ਤਿੰਨ, ਕੋ ਕਨਵੀਨਰ ਧਿਰ ਦੇ ਦੋ ਅਤੇ ਆਜ਼ਾਦ ਧਿਰ ਦਾ ਇਕ ਮੈਂਬਰ ਲਿਆ ਗਿਆ | ਪ.ਸ.ਸ.ਫ. ਸਤੀਸ਼ ਰਾਣਾ ਵਲੋਂ ਰਜਿੰਦਰ ਸਿੰਘ ਰਿਆੜ, ਚਰਨਜੀਤ ਸਿੰਘ, ਹਰਜੀਤ ਸਿੰਘ, ਪ.ਸ.ਸ.ਫ. ਰਾਣਵਾਂ ਵਲੋਂ ਗੁਰਜੰਟ ਸਿੰਘ ਕੋਕਰੀ, ਭੁਪਿੰਦਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ, ਵਿਗਿਆਨਕ ਗਰੁੱਪ ਪ.ਸ.ਸ.ਫ. ਗਗਨਦੀਪ ਵਲੋਂ ਰਘਵੀਰ ਸਿੰਘ, ਅਮਰਦੀਪ ਸਿੰਘ, ਰਮਨਦੀਪ ਸਿੰਘ, ਪੀ.ਐਸ.ਪੀ.ਸੀ.ਐਲ. ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਲੌਰ ਸਿੰਘ ਘਾਲੀ, ਜਗਰੂਪ ਸਿੰਘ ਅਤੇ ਬਲਵਿੰਦਰ ਸਿੰਘ, ਪੀ.ਐਸ.ਪੀ.ਸੀ.ਐਲ. ਪੈਨਸ਼ਨਰ ਯੂਨੀਅਨ ਵਲੋਂ ਗੁਰਮੇਲ ਸਿੰਘ ਨਾਹਰ ਅਤੇ ਗੁਰਚਰਨ ਸਿੰਘ, ਪੰਜਾਬ ਪੈਨਸ਼ਨਰ ਯੂਨੀਅਨ ਗਗੜਾ ਵਲੋਂ ਰਾਮ ਕਿ੍ਸ਼ਨ ਅਤੇ ਸੁਖਪਾਲ ਸਿੰਘ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੁਖਮੰਦਰ ਸਿੰਘ, ਸਰਬਜੀਤ ਦੌਧਰ, ਪ੍ਰੇਮ ਕੁਮਾਰ, ਪੈਨਸ਼ਨਰ ਯੂਨੀਅਨ ਮੈਂਡਲੇ ਵਲੋਂ ਬੂਟਾ ਸਿੰਘ ਭੱਟੀ, ਸੱਤਪਾਲ ਸਹਿਗਲ, ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਰਛਪਾਲ ਸਿੰਘ, ਸੁਖਦੇਵ ਸਿੰਘ ਖੋਸਾ, ਜਸਪਤ ਰਾਏ, ਗੁਰਪ੍ਰੀਤ ਗੱਡੀਵਿੰਡ ਵਲੋਂ ਦਰਸ਼ਨ ਸਿੰਘ, ਪਲਵਿੰਦਰ ਸਿੰਘ ਅਤੇ ਪ੍ਰਦੀਪ ਸਿੰਘ, ਅਧਿਆਪਕ ਦਲ (ਆਜ਼ਾਦ) ਵਲੋਂ ਕੁਲਵਿੰਦਰ ਸਿੰਘ ਸ਼ਾਮਿਲ ਕੀਤੇ ਗਏ | ਸਾਂਝਾ ਫ਼ਰੰਟ ਨੇ ਮਈ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਮਰੇਡ ਨਛੱਤਰ ਸਿੰਘ ਭਵਨ ਮੋਗਾ ਵਿਖੇ 11 ਵਜੇ ਵੱਡੀ ਗਿਣਤੀ ਵਿਚ ਇਕੱਤਰ ਹੋਣ ਦਾ ਫ਼ੈਸਲਾ ਕੀਤਾ ਅਤੇ ਬਾਅਦ ਵਿਚ ਸ਼ਹਿਰ ਵਿਚ ਮਜ਼ਦੂਰ ਆਗੂਆਂ ਨੂੰ ਸਮਰਪਿਤ ਨਾਅਰਿਆਂ ਦੀ ਗੂੰਜ ਵਿਚ ਰੋਹ ਭਰਪੂਰ ਮਾਰਚ ਕਰਨ ਦਾ ਫ਼ੈਸਲਾ ਕੀਤਾ | ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਦੱਸਿਆ ਕਿ 17 ਮਈ ਨੂੰ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਮੁਲਾਜ਼ਮ ਪੈਨਸ਼ਨਰਜ਼ ਮੰਗਾਂ ਮਸਲਿਆਂ 'ਤੇ ਵਿਚਾਰ ਚਰਚਾ ਕਰਨ ਲਈ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਭਵਨ ਵਿਚ ਸੂਬਾ ਪੱਧਰੀ ਕਨਵੈਨਸ਼ਨ ਕਰ ਕੇ ਸੰਘਰਸ਼ ਦੀ ਰੂਪ-ਰੇਖਾ ਦਾ ਐਲਾਨ ਕੀਤਾ ਜਾਵੇਗਾ ਅਤੇ ਕਨਵੈਨਸ਼ਨ ਤੋਂ ਬਾਅਦ ਮਾਰਚ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਅੱਜ ਦੀ ਮੀਟਿੰਗ ਵਿਚ ਸਾਰੀਆਂ ਧਿਰਾਂ ਦੇ ਸਰਗਰਮ ਵਰਕਰ ਅਤੇ ਆਗੂ ਸ਼ਾਮਿਲ ਹੋਏ |