ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਅਤੇ ਸਰਕਾਰੀ ਆਈ.ਟੀ.ਆਈ. ਦੇ ਸਾਂਝੇ ਉਪਰਾਲਿਆਂ ਸਦਕਾ ਇਕ ਰੋਜ਼ਗਾਰ ਕੈਂਪ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ 23 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ | ਡਿੰਪਲ ਥਾਪਰ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਰੌਕਮੈਨ ਕੰਪਨੀ ਲੁਧਿਆਣਾ ਵਲੋਂ ਮਸ਼ੀਨ ਓਪਰੇਟਰ, ਕੁਆਲਿਟੀ ਡਿਪਾਰਟਮੈਂਟ, ਟੂਲ ਰੂਮ, ਡਾਈ ਮੇਨਟੇਨੈਂਸ ਅਤੇ ਮੇਨਟੇਨੈਂਸ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ | ਇਨ੍ਹਾਂ ਅਸਾਮੀਆਂ ਲਈ ਦਸਵੀਂ, ਬਾਰ੍ਹਵੀਂ ਪਾਸ, ਆਈ.ਟੀ.ਆਈ. ਅਤੇ ਡਿਪਲੋਮਾ ਪਾਸ ਉਮੀਦਵਾਰ ਯੋਗ ਹਨ | ਲੜਕੀਆਂ ਲਈ ਕੇਵਲ ਕੋਪਾ ਟਰੇਡ ਯੋਗ ਹੋਵੇਗੀ | ਸੈਸ਼ਨ 2021 ਤੋਂ 2025 ਤੱਕ ਪਾਸ ਆਊਟ ਉਮੀਦਵਾਰ ਇੰਟਰਵਿਊ ਦੇ ਸਕਦੇ ਹਨ | ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ 19500 ਤੋਂ 26500 ਤੱਕ ਤਨਖ਼ਾਹ ਦਿੱਤੀ ਜਾਵੇਗੀ | ਉਮੀਦਵਾਰਾਂ ਦੀ ਉਮਰ 18 ਤੋਂ 35 ਸਾਲ ਹੋਣੀ ਚਾਹੀਦੀ ਹੈ | ਇਸ ਭਰਤੀ ਲਈ ਪੁਰਸ਼ ਅਤੇ ਇਸਤਰੀ ਦੋਵੇਂ ਯੋਗ ਹਨ | ਨੌਕਰੀ ਦਾ ਸਥਾਨ ਲੁਧਿਆਣਾ ਰਹੇਗਾ | ਡਿਊਟੀ ਸਮਾਂ 12 ਘੰਟੇ ਪ੍ਰਤੀ ਦਿਨ ਅਤੇ ਮਹੀਨੇ ਵਿਚ 26 ਦਿਨ ਹੋਵੇਗਾ, ਐਤਵਾਰ ਛੁੱਟੀ ਰਹੇਗੀ | ਕੰਪਨੀ ਵਲੋਂ ਇਕ ਵਾਰ ਖਾਣਾ ਅਤੇ ਤਿੰਨ ਵਾਰ ਚਾਹ ਮੁਫ਼ਤ ਦਿੱਤੀ ਜਾਵੇਗੀ | ਚਾਹਵਾਨ ਉਮੀਦਵਾਰ ਆਪਣੇ ਨਾਲ ਪੜ੍ਹਾਈ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਰਜ਼ਿਊਮ, 4 ਪਾਸਪੋਰਟ ਸਾਈਜ਼ ਫ਼ੋਟੋਆਂ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਕੇ ਮਿਤੀ 23 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਪਹੁੰਚਣ | ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ |