ਸ਼ਿਆਮ ਮੰਦਰ ਵਿਖੇ ਇਕਾਦਸ਼ੀ ਮੌਕੇ ‘ਇਕ ਸ਼ਾਮ ਖਾਟੂ ਵਾਲੇ ਦੇ ਨਾਮ’ ਭਜਨ ਸੰਧਿਆ ਕਰਵਾਈ
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸੰਸਥਾਪਕ ਕਮਲ ਸ਼ਰਮਾ ਅਤੇ ਚੇਅਰਮੈਨ ਅਜੈ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਕਾਦਸ਼ੀ ਦੇ ਪਵਿੱਤਰ ਮੌਕੇ ‘ਤੇ ਸ਼ਿਆਮ ਸੇਵਾ ਸੁਸਾਇਟੀ ਵਲੋਂ ‘ਇਕ ਸ਼ਾਮ ਖਾਟੂ ਵਾਲੇ ਦੇ ਨਾਮ’ ਵਿਸ਼ਾਲ ਭਜਨ ਸੰਧਿਆ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਈ ਗਈ। ਇਸ ਦੌਰਾਨ ਸੱਦੇ ਗਏ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਪੂਰਾ ਪੰਡਾਲ ‘ਹਾਰੇ ਕਾ ਸਹਾਰਾ, ਬਾਬਾ ਸ਼ਿਆਮ ਹਮਾਰਾ’ ਅਤੇ ‘ਜੈ ਸ਼੍ਰੀ ਸ਼ਿਆਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸੰਸਥਾਪਕ ਕਮਲ ਸ਼ਰਮਾ ਅਤੇ ਚੇਅਰਮੈਨ ਅਜੈ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਕਾਦਸ਼ੀ ਦੇ ਪਵਿੱਤਰ ਮੌਕੇ ‘ਤੇ ਸ਼ਿਆਮ ਸੇਵਾ ਸੁਸਾਇਟੀ ਵਲੋਂ ‘ਇਕ ਸ਼ਾਮ ਖਾਟੂ ਵਾਲੇ ਦੇ ਨਾਮ’ ਵਿਸ਼ਾਲ ਭਜਨ ਸੰਧਿਆ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਈ ਗਈ। ਇਸ ਦੌਰਾਨ ਸੱਦੇ ਗਏ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਪੂਰਾ ਪੰਡਾਲ ‘ਹਾਰੇ ਕਾ ਸਹਾਰਾ, ਬਾਬਾ ਸ਼ਿਆਮ ਹਮਾਰਾ’ ਅਤੇ ‘ਜੈ ਸ਼੍ਰੀ ਸ਼ਿਆਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸੰਕੀਰਤਨ ਦੀ ਸ਼ੁਰੂਆਤ ਮੁੱਖ ਜਜਮਾਨ ਸੁਰਿੰਦਰਪਾਲ ਮਿੱਤਲ, ਡਾ. ਪ੍ਰੇਮ ਸਿੰਘ ਅਤੇ ਨਰੇਸ਼ ਮਿੱਤਲ ਵਲੋਂ ਮੰਦਰ ਦੇ ਪੁਜਾਰੀ ਜੀ ਦੀ ਅਗਵਾਈ ਹੇਠ ਵਿਧੀ-ਵਿਧਾਨ ਨਾਲ ਨਵ ਗ੍ਰਹਿ ਪੂਜਨ ਅਤੇ ਬਾਬਾ ਸ਼ਿਆਮ ਦੇ ਦਰਬਾਰ ਵਿਚ ਪਵਿੱਤਰ ਜੋਤ ਜਗਾ ਕੇ ਕੀਤੀ ਗਈ। ਭਜਨ ਸੰਧਿਆ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਭਜਨ ਗਾਇਕ ਰੌਸ਼ਨ ਕੁਮਾਰ ਨੇ ਖਾਟੂ ਨਰੇਸ਼ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ। ਇਸ ਦੌਰਾਨ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਪ੍ਰਧਾਨ ਵਿਨੋਦ ਪੋਪਲੀ, ਸੀਨੀਅਰ ਮੀਤ ਪ੍ਰਧਾਨ ਤੇ ਕੌਂਸਲਰ ਭਾਰਤ ਭੂਸ਼ਨ ਗਰਗ, ਪ੍ਰਿੰਕਲ ਸ਼ਰਮਾ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੁਪੇਸ਼ ਸ਼ਰਮਾ, ਸੰਜੀਵ ਗਰਗ ਟੀਟੂ, ਰਾ ਜੇਸ਼ ਸਿੰਗਲਾ, ਸੁਦਾਮਾ ਪੁਰੀ, ਜਗਜੀਵ ਧੀਰ, ਯੋਗੇਸ਼ ਸ਼ਰਮਾ, ਵਿੱਕੀ ਮਿੱਤਲ, ਕਪਿਲ ਕਪੂਰ, ਸੁਮਿਤ ਗਰਗ, ਪਾਰਸ ਗਰਗ, ਗਗਨ ਅਰੋੜਾ, ਅਮਨ ਅਰੋੜਾ, ਜਗਦੀਸ਼ ਬੱਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਰਾਜੀਵ ਉ ੱਪਲ, ਨਰੇਸ਼ ਬਾਂਸਲ, ਕਪਿਲ ਖੰਨਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਮੱਥਾ ਟੇਕਿਆ। ਅੱਜ ਬਿਜਲੀ ਬੰਦ ਰਹੇਗੀ ਮੋਗਾ, 23 ਅਕਤੂਬਰ (ਬੱਬੀ)-ਅੱਜ ਮਿਤੀ: 24 ਅਕਤੂਬਰ ਨੂੰ 220 ਕੇ.ਵੀ. ਸਿੰਘਾਂ ਵਾਲਾ ਬਿਜਲੀ ਘਰ ਅੰਦਰ ਜਰੂਰੀ ਮੇਨਟੀਨਸ ਕਾਰਨ 11 ਕੇ.ਵੀ. ਨਿਗਾਹਾ ਫੀਡਰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬੰਦ ਰੱਖਿਆ ਜਾਵੇਗਾ ਜਿਸ ਨਾਲ ਪ੍ਰੀਤ ਨਗਰ, ਪਹਾੜਾ ਸਿੰਘ ਚੌਂਕ, ਵਧਾਵੇ ਵਾਲਾ ਖੂਹ, ਤਾਰੇ ਵਾਲਾ ਰੋਡ, ਚੰਡੀਗੜ੍ਹ ਕਲੌਨੀ ਏਰੀਏ ਪ੍ਰਭਾਵਿਤ ਹੋਣਗੇ। ਇਹ ਜਾਣਕਾਰੀ ਇੰਜੀ. ਮਨਦੀਪ ਸਿੰਘ ਸਬ ਅਰਬਨ ਸ/ਡ ਮੋਗਾ ਵਲੋਂ ਦਿੱਤੀ ਗਈ।