24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਕਿਸਾਨਾਂ ਨੂੰ ਦਾਣਾ ਮੰਡੀਆਂ 'ਚ ਕਣਕ ਵੇਚਣ 'ਚ ਕੋਈ ਸਮੱਸਿਆਵਾਂ ਨਹੀ ਆਵੇਗੀ-ਪ੍ਰਧਾਨ ਜਗਦੀਪ ਸਿੰਘ ਗਟਰਾ <br/>

Ad Position 21
No active advertisement
ਅਜੀਤ ਡੈਸਕ 21-04-2026
ਬਾਘਾ ਪੁਰਾਣਾ, 20 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਦਾਣਾ ਮੰਡੀਆਂ 'ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਸੀਨੀਅਰ ਆਗੂ ਅਤੇ ਮਾਲਵਾ ਜੋਨ ਦੇ ਕਿਸਾਨ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਨਿਹਾਲ ਸਿੰਘ ਵਾਲਾ ਨੇ ਹਲਕੇ ਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਭਰੋਸਾ ਦਿੰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਹਲਕੇ ਦੀ ਹਰੇਕ ਦਾਣਾ ਮੰਡੀ 'ਚ ਪੰਜਾਬ ਦੀ ਮਾਨ ਸਰਕਾਰ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਦਾਣਾ ਮੰਡੀਆਂ 'ਚ ਲੇਬਰ ਅਤੇ ਬਾਰਦਾਨੇ ਦੀ ਕੋਈ ਕਮੀ ਨਹੀ ਹੈ ਜਿਸ ਕਾਰਨ ਕਿਸਾਨ ਵੀਰਾਂ ਨੂੰ ਕਣਕ ਵੇਚਣ ਅਤੇ ਕਣਕ ਦੀ ਚੁਕਾਈ (ਲੋਡਿੰਗ) ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨੀਕਰਨ ਕਰਕੇ ਅਤੇ ਬੇਮੌਸਮੀ ਮੀਂਹ ਤੇ ਹਨੇਰੀ ਦੇ ਡਰੋਂ ਕਾਰਨ ਹਰੇਕ ਕਿਸਾਨ ਦੀ ਕੋਸ਼ਿਸ਼ ਹੈ ਕਿ ਜਲਦੀ ਕਣਕ ਵੱਢ ਕੇ ਮੰਡੀ 'ਚ ਸੁੱਟੀ ਜਾਵੇ ਜਿਸ ਕਾਰਨ ਦਾਣਾ ਮੰਡੀਆਂ 'ਚ ਇਕਦਮ ਕਣਕ ਦੇ ਢੇਰ ਲੱਗ ਗਏ ਹਨ | ਇਨ੍ਹਾਂ ਕਣਕ ਦੇ ਲੱਗੇ ਢੇਰਾਂ ਦੇ ਬਾਵਜੂਦ ਵੀ ਪੰਜਾਬ ਦੀ ਮਾਨ ਸਰਕਾਰ ਅਤੇ ਹੋਰ ਖ਼ਰੀਦ ਏਜੰਸੀਆਂ ਨਿਰਧਾਰਿਤ ਨਮੀ ਦੀ ਮਾਤਰਾ ਵਾਲੀ ਕਣਕ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹਨ ਅਤੇ ਹਰੇਕ ਦਾਣਾ ਮੰਡੀਆਂ 'ਚ ਕਣਕ ਦੀ ਖ਼ਰੀਦ ਨਾਲ ਦੀ ਨਾਲ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕਿਹਾ, ਨਗਰ ਨਿਗਮ ਮੋਗਾ ਨੂੰ ਚਾਰ ਜ਼ੋਨਾਂ 'ਚ ਵੰਡ ਕੇ ਪ੍ਰਭਾਰੀ ਨਿਯੁਕਤ ਕੀਤੇ ਮੋਗਾ ਨਗਰ ਨਿਗਮ ਚੋਣਾਂ, ਜਿੱਤ ਦੇ ਸ... ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦਾ ਵਫ਼ਦ ਐਸ.ਪੀ. (ਡੀ) ਸਿੰਗਲਾ ਨੂੰ ਮਿਲਿਆ <br/>
Ad Position 24