ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਸਾਧਵੀ ਸ਼ਿਲਪਾ ਭਾਰਤੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜ਼ਿਆਦਾਤਰ ਲੋਕਾਂ ਦੇ ਲਈ ਜੀਵਨ ਇਕ ਸਮੱਸਿਆ, ਚਿੰਤਾਵਾਂ ਦੀ ਇਕ ਲੜੀ ਬਣ ਹੀ ਕੇ ਰਹਿ ਗਿਆ ਹੈ ਕਿਉਂਕਿ ਸੰਸਾਰਕ ਲੋਭ ਲਾਲਚ, ਇੱਛਾਵਾਂ, ਤਿ੍ਸ਼ਨਾਵਾਂ ਦੇ ਨਾਲ ਭਰਿਆ ਮਨ ਹੀ ਵਿਅਕਤੀ ਨੂੰ ਰਸਤੇ ਤੋਂ ਭਟਕਾ ਰਿਹਾ ਹੈ | ਸਾਧਵੀ ਨੇ ਕਿਹਾ ਕਿ ਜਦੋਂ ਤੱਕ ਇਨਸਾਨ ਦਾ ਮਨ ਵਿਕਸਿਤ ਨਹੀਂ ਹੁੰਦਾ, ਚੇਤਨਾ ਕਦੀ ਜਾਗਿ੍ਤ ਨਹੀਂ ਹੋ ਸਕਦੀ | ਉਨ੍ਹਾਂ ਨੇ ਕਿਹਾ ਕਿ ਜੇਕਰ ਮਨ ਦੇ ਅਨੰਦਕਾਰੀ ਪਰਿਵਰਤਨ ਨੂੰ ਜਾਨਣਾ ਹੈ ਤਾਂ ਸਭ ਤੋਂ ਪਹਿਲਾਂ ਵਿਅਕਤੀ ਦੀ ਚੇਤਨਾ ਤੇ ਅੰਤਰ ਮਨ ਵਿਚ ਪਰਿਵਰਤਨ ਕਰਨਾ ਪਵੇਗਾ ਅਤੇ ਅਧਿਆਤਮ ਦੁਆਰਾ ਉਸ ਨੂੰ ਜਾਗਿ੍ਤ ਕਰਨਾ ਹੋਵੇਗਾ ਕਿਉਂਕਿ ਬ੍ਰਹਮ ਗਿਆਨ ਦੀ ਅਗਨੀ ਵਿਚ ਹੀ ਮਨ ਚਿੱਤ ਦੇ ਵਿਚ ਵਸੇ ਬੁਰੇ ਸੰਸਕਾਰਾਂ ਨੂੰ ਜਲਾ ਕੇ ਮਨ ਰੂਪੀ ਪਰਿਵਰਤਨ ਸੰਭਵ ਹੋ ਸਕਦਾ ਹੈ | ਇਸ ਪਰਿਵਰਤਨ ਨੂੰ ਮਹਾਂਰਿਸ਼ੀ ਅਰਵਿੰਦ ਨੇ ਸੰਪੂਰਨ ਕ੍ਰਾਂਤੀ ਕਿਹਾ ਹੈ | ਇਸ ਸੰਸਕਿ੍ਤਿਕ ਕ੍ਰਾਂਤੀ ਦਾ ਅਰਥ ਅੰਦਰ ਤੋਂ ਸੁਧਾਰ ਕਰਨਾ | ਸੰਸਾਰ ਵਿਚ ਸ਼ਾਂਤੀ ਲਈ ਸਾਨੂੰ ਕ੍ਰਾਂਤੀਆਂ ਦੀ ਜ਼ਰੂਰਤ ਨਹੀਂ ਹੈ ਬਲਕਿ ਮਾਨਵ ਦੀ ਚੇਤਨਾ ਤੇ ਵਿਕਾਸ ਦੀ ਜ਼ਰੂਰਤ ਹੈ | ਇਹ ਕੋਈ ਬਾਹਰੀ ਸਾਧਨਾ ਦੁਆਰਾ ਨਹੀਂ ਹੋ ਸਕਦਾ ਕੇਵਲ ਮਾਤਰ ਬ੍ਰਹਮ ਗਿਆਨ ਦੇ ਦੀਵੇ ਦੁਆਰਾ ਸਾਡਾ ਹਿਰਦਾ ਸਾਡੀ ਚੇਤਨਾ ਰੌਸ਼ਨ ਹੋਵੇਗੀ |