ਫਤਿਹਗੜ੍ਹ ਪੰਜਤੂਰ, 24 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਸਮਾਜ ਸੇਵੀ, ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਸ਼ਖਸੀਅਤ ਪਿ੍ੰਸੀਪਲ ਪੂਰਨ ਸਿੰਘ ਸੰਧੂ, ਸਾਬਕਾ ਸਰਪੰਚ ਸਵ. ਗੁਰਦਿੱਤ ਸਿੰਘ ਸੰਧੂ ਸੈਦੇਸ਼ਾਹ ਦੇ ਭੈਣ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਲੇਰ ਸਿੰਘ ਚੋਟੀਆਂ ਸਾਬਕਾ ਸਰਪੰਚ, ਬਖਸ਼ੀਸ਼ ਸਿੰਘ ਚੋਟੀਆਂ, ਗੁਰਮੀਤ ਸਿੰਘ ਚੋਟੀਆਂ ਦੇ ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਪਤਨੀ ਸਵ. ਜਰਨੈਲ ਸਿੰਘ ਸਿੱਧੂ ਸਾਬਕਾ ਸਰਪੰਚ ਚੋਟੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਮਾਤਾ ਸੁਖਵਿੰਦਰ ਕੌਰ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ | ਉਨ੍ਹਾਂ ਦੀ ਮੌਤ ਹੋ ਜਾਣ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਇਸ ਦੁੱਖ ਦੀ ਘੜੀ 'ਚ ਪਿੰਡ ਚੋਟੀਆਂ ਵਿਖੇ ਸਿੱਧੂ ਪਰਿਵਾਰ ਦੇ ਨਾਲ ਵੱਖ- ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਤੇ ਰਿਸ਼ਤੇਦਾਰਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪੂਰੇ ਰਸਮਾਂ ਨਾਲ ਕੀਤਾ ਗਿਆ | ਸਵ. ਮਾਤਾ ਸੁਖਵਿੰਦਰ ਕÏਰ ਦੀ ਚਿਖਾ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਬਖਸ਼ੀਸ਼ ਸਿੰਘ ਵਲੋਂ ਅਗਨੀ ਦਿਖਾਈ ਗਈ | ਇਸ ਮੌਕੇ ਡਾ. ਦਵਿੰਦਰ ਸਿੰਘ ਸਿੱਧੂ ਮੋਗਾ, ਐਡਵੋਕੇਟ ਨਵਰੀਤ ਸਿੰਘ ਸੰਧੂ, ਡਾ. ਹਰਨੀਤ ਸਿੰਘ ਸੰਧੂ, ਪ੍ਰਭਅਵਤਾਰ ਸਿੰਘ ਸੰਧੂ, ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ ਲਲਿਹਾਂਦੀ, ਜਸਪਾਲ ਸਿੰਘ ਸਿੱਧੂ ਚੋਟੀਆਂ, ਅਜਿੱਤ ਸਿੰਘ ਸਿੱਧੂ, ਪ੍ਰਧਾਨ ਅਮਨਦੀਪ ਸਿੰਘ ਗਿੱਲ, ਪਰਗਟ ਸਿੰਘ ਮੌਜੇਵਾਲਾ, ਜੇ.ਈ. ਜਗਜੀਤ ਸਿੰਘ ਕੜਾਏਵਾਲਾ, ਸਰਪੰਚ ਸਰਵਨ ਸਿੰਘ ਚੋਟੀਆਂ, ਸ਼ਵਾਜ ਸਿੰਘ ਭੋਲਾ ਮਸਤੇਵਾਲਾ, ਮਨਫੂਲ ਸਿੰਘ ਲਾਡੀ ਮਸਤੇਵਾਲਾ, ਸਰਪੰਚ ਸੁਖਵਿੰਦਰ ਸਿੰਘ ਸੰਧੂ ਮਾਹੀਵਾਲਾ, ਸਰਪੰਚ ਨਛੱਤਰ ਸਿੰਘ ਭੋਲਾ ਸੈਦੇਸ਼ਾਹ, ਰਾਜ ਕਾਦਰਵਾਲਾ, ਨੰਬਰਦਾਰ ਹਰਜਿੰਦਰ ਸਿੰਘ ਸੈਦੇਸ਼ਾਹ, ਦਲਜੀਤ ਸਿੰਘ ਭੁੱਲਰ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਮਨਜੀਤ ਸਿੰਘ ਵਿਰਕ, ਪ੍ਰਕਾਸ਼ ਸਿੰਘ ਚੋਟੀਆਂ, ਜਗਰਾਜ ਸਿੰਘ ਵਿਰਕ, ਕੁਲਵੰਤ ਰਾਏ ਸ਼ਰਮਾ, ਆੜ੍ਹਤੀਆ ਬਲਦੇਵ ਸਿੰਘ, ਸੁਖਦੇਵ ਸਿੰਘ, ਕਿਸਾਨ ਆਗੂ ਗੁਰਨਾਮ ਸਿੰਘ ਸਿੱਧੂ ਸੈਦੇਸ਼ਾਹ, ਲਾਲਾ ਗੋਬਿੰਦ ਨਰਾਇਣ, ਸੰਜੀਵ ਕੁਮਾਰ ਕਾਠਪਾਲ, ਕਿਸਾਨ ਆਗੂ ਭੁਪਿੰਦਰ ਸਿੰਘ ਕਾਨੇਵਾਲਾ, ਅਜੈਬ ਸਿੰਘ ਲਲਿਹਾਂਦੀ, ਆੜ੍ਹਤੀਆ ਹਰਜੀਤ ਸਿੰਘ ਥਿੰਦ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸ਼ੇਰੇਵਾਲਾ, ਅਮਰਦੀਪ ਸਿੰਘ ਢਿੱਲੋਂ ਤੋਤੇਵਾਲਾ, ਗੁਰਤਾਰ ਸਿੰਘ ਵਿਰਕ, ਇੰਦਰਜੀਤ ਸਿੰਘ ਗਿੱਲ, ਜਸਪਾਲ ਸਿੰਘ ਗਿੱਲ, ਦਰਸ਼ਨ ਸਿੰਘ ਮੋਗਾ, ਗੁਰਮੇਜ ਸਿੰਘ ਚੋਟੀਆਂ, ਜਗਤਾਰ ਸਿੰਘ ਵਪਾਰੀ, ਭਜਨ ਸਿੰਘ ਨੰਬਰਦਾਰ, ਗੁਰਦੇਵ ਸਿੰਘ ਵਿਰਕ ਮੌਜੇਵਾਲਾ ਆਦਿ ਸ਼ਾਮਿਲ ਸਨ |