20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸੂਬਾ ਸਰਕਾਰ ਵਲੋਂ ਸਰਪਲੱਸ ਬਿਜਲੀ ਸੰਬੰਧੀ ਕੀਤੇ ਜਾਂਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਨਾਲ ਨਿਕਲੀ ਫੂਕ-ਲਾਲੀ <br/>

Ad Position 21
No active advertisement
ਅਜੀਤ ਡੈਸਕ 27-04-2026
ਬੱਧਨੀ ਕਲਾਂ, 26 ਅਪ੍ਰੈਲ (ਸੰਜੀਵ ਕੋਛੜ)-ਸੂਬਾ ਸਰਕਾਰ ਤੇ ਪਾਵਰਕਾਮ ਵਲੋਂ ਆਮ ਲੋਕਾਂ ਨਾਲ 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਕੀਤੇ ਗਏ ਖੋਖਲੇ ਵਾਅਦੇ ਤੇ ਸਰਪਲੱਸ ਬਿਜਲੀ ਸਬੰਧੀ ਕੀਤੇ ਜਾਂਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਨਾਲ ਫੂਕ ਨਿਕਲ ਚੁੱਕੀ ਹੈ | ਇਹ ਪ੍ਰਗਟਾਵਾ ਆਕਾਸ਼ਦੀਪ ਸਿੰਘ ਲਾਲੀ ਬੁੱਟਰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੋਗਾ ਨੇ ਪੱਤਰਕਾਰਾਂ ਨਾਲ ਪੈੱ੍ਰਸ ਬਿਆਨ ਸਾਂਝਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਬਿਜਲੀ ਦੇ ਦਿਨ ਰਾਤ ਲਗਾਏ ਜਾਂਦੇ ਲੰਬੇ-ਲੰਬੇ ਕੱਟ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੀ ਬਹੁਤ ਹੀ ਜ਼ਿਆਦਾ ਮਾੜੀ ਕਾਰਗੁਜ਼ਾਰੀ ਦੀ ਗਵਾਹੀ ਭਰਦੇ ਹਨ, 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਵਲੋਂ ਦਿਨ 'ਚ 5-7 ਘੰਟੇ ਹੀ ਬਿਜਲੀ ਸਪਲਾਈ ਦੇ ਕੇ ਸਾਰਿਆ ਜਾ ਰਿਹਾ ਹੈ, ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕਸਦਿਆਂ ਕਿਹਾ ਕਿ ਉਹ ਲਗਾਤਾਰ ਆਪਣੇ ਬਿਆਨਾਂ 'ਚ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਬਿਜਲੀ ਝਮੱਕਾ ਵੀ ਨਹੀਂ ਮਾਰੇਗੀ ਸ਼ਾਇਦ ਸੂਬੇ ਦੇ ਲੋਕ ਇਸ ਨੂੰ ਗਲਤ ਤਰੀਕੇ ਨਾਲ ਸਮਝ ਰਹੇ ਹਨ ਪਰ ਉਹ ਸੱਚ ਬੋਲ ਰਹੇ ਹਨ ਕਿ ਜਦੋਂ ਬਿਜਲੀ ਹੀ ਨਹੀਂ ਆਵੇਗੀ ਤਾਂ ਝਮੱਕਾ ਕਿੱਥੋਂ ਮਾਰੇਗੀ | ਬਿਜਲੀ ਦੇ ਵਾਰ-ਵਾਰ ਲਗਾਏ ਜਾ ਰਹੇ ਕੱਟਾਂ ਤੋਂ ਸਤਾਏ ਹੋਏ ਨਗਰ ਨਿਵਾਸੀਆਂ 'ਚ ਭਾਰੀ ਹਾਹਾਕਾਰ ਮੱਚੀ ਹੋਈ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਮੈਂ ਆਮ ਲੋਕਾਂ 'ਚੋਂ ਆਇਆ ਹਾਂ ਅਤੇ ਉਨ੍ਹਾਂ ਦੀ ਮੁਸ਼ਕਲਾਂ ਨੂੰ ਭਲੀ ਭਾਂਤੀ ਜਾਣਦਾ ਹਾਂ ਪਰ ਹੁਣ ਸ਼ਾਇਦ ਉਨ੍ਹਾਂ ਨੂੰ ਗਰਮੀ ਨਾਲ ਵਿਲਕਦੇ ਛੋਟੇ ਬੱਚੇ, ਬਜ਼ੁਰਗ, ਮਜ਼ਦੂਰ ਅਤੇ ਕਾਰੋਬਾਰੀ ਦਿਖਾਈ ਨਹੀਂ ਦੇ ਰਹੇ ਜੋ ਦਿਨ ਭਰ ਦੀ ਥਕਾਵਟ ਤੋਂ ਬਾਅਦ ਰਾਤ ਨੂੰ ਵੀ ਬਿਜਲੀ ਕੱਟਾਂ ਕਾਰਨ ਚੈਨ ਦੀ ਨੀਂਦ ਨਹੀਂ ਸੌਂ ਰਹੇ |

Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਵਲੋਂ ਸਰਪਲੱਸ ਬਿਜਲੀ ਸੰਬੰਧੀ ਕੀਤੇ ਜਾਂਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਨਾਲ ਨਿਕਲੀ ਫੂਕ-ਲਾਲੀ <br/> ਅਗਲੀ ਖ਼ਬਰ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਮੋਗਾ ਨੇ 35 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ <br/>
Ad Position 24