20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਮੋਗਾ ਨੇ 35 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ <br/>

Ad Position 21
No active advertisement
ਅਜੀਤ ਡੈਸਕ 27-04-2026
ਮੋਗਾ, 26 ਅਪ੍ਰੈਲ (ਜਸਪਾਲ ਸਿੰਘ ਬੱਬੀ)-ਦੁੱਨੇਕੇ (ਮੋਗਾ) ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਲੋਂ ਵੋਮੈਨ ਟੇਲਰ ਸਿਖਲਾਈ 31 ਰੋਜ਼ਾ ਮੁਫ਼ਤ ਟਰੇਨਿੰਗ ਕੈਂਪ ਦੀ ਸਮਾਪਤੀ ਮੌਕੇ 324 ਬੈਚ ਦੇ 35 ਸਿੱਖਿਆਰਥੀਆਂ ਨੂੰ ਪੰਕਜੇਸ਼ ਕੁਮਾਰ ਗੁਪਤਾ (ਏ.ਜੀ.ਐਮ), ਗੌਰਵ ਕੁਮਾਰ (ਮੈਨੇਜਰ), ਬੇਅੰਤ ਕੌਰ ਚੀਮਾ ਨੇ ਸਰਟੀਫਿਕੇਟ ਵੰਡੇ | ਉਨ੍ਹਾਂ ਕਿਹਾ ਕਿ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲੜਕੇ-ਲੜਕੀਆਂ ਆਰਸੇਟੀ ਮੋਗਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਉਠਾਉਣ ਤੇ ਆਪਣਾ ਕਾਰੋਬਾਰ ਪ੍ਰਫੁੱਲਿਤ ਕਰਨ | ਪੰਕਜੇਸ਼ ਕੁਮਾਰ ਗੁਪਤਾ (ਏ.ਜੀ.ਐਮ.) ਨੇ ਦੱਸਿਆ ਕਿ ਆਰਸੇਟੀ ਵਲੋਂ ਪੇਂਡੂ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਔਰਤ ਟੇਲਰ ਕੋਰਸ ਮੁਫ਼ਤ ਟਰੇਨਿੰਗ ਦਿੱਤੀ ਗਈ ਹੈ, ਤਾਂ ਜੋ ਉਹ ਆਪਣਾ ਘਰ ਬੈਠ ਕੇ ਰੋਜ਼ਗਾਰ ਚਲਾ ਸਕਣ | ਉਨ੍ਹਾਂ ਸਿੱਖਿਆਰਥੀਆਂ ਨੂੰ ਬੈਂਕ ਕਰਜ਼ੇ ਦੀ ਸਹੀ ਵਰਤੋਂ, ਵੱਖ-ਵੱਖ ਸਕੀਮਾਂ ਦਾ ਲਾਭ ਉਠਾਉਣ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਸਿੱਖਿਆਰਥੀ ਆਪਣਾ ਖ਼ੁਦ ਦਾ ਧੰਦਾ ਸ਼ੁਰੂ ਕਰਕੇ ਆਪਣਾ ਭਵਿੱਖ ਉਜਲ ਬਣਾਉਣ | ਕੈਂਪ 'ਚ ਪਿੰਡ ਸਾਹੋਕੇ ਦੀਆਂ ਸਿਖਿਆਰਥਣਾਂ ਨੇ ਸਿਖਲਾਈ ਲਈ | ਇਸ ਮੌਕੇ ਆਰਸੇਟੀ ਦਾ ਸਟਾਫ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਵਲੋਂ ਸਰਪਲੱਸ ਬਿਜਲੀ ਸੰਬੰਧੀ ਕੀਤੇ ਜਾਂਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਨਾਲ ਨਿਕਲੀ ਫੂਕ-ਲਾਲੀ <br/> ਅਗਲੀ ਖ਼ਬਰ ਮਨਜੀਤ ਮਾਨ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ <br/>
Ad Position 24