ਮੋਗਾ, 27 ਅਪ੍ਰੈਲ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਮਜ਼ਦੂਰ ਆਗੂ ਖੱਤਰੀ ਮਹਾਂਸਭਾ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਧੀਰ ਐਡਵੋਕੇਟ, ਜ਼ਿਲ੍ਹਾ ਮੋਗਾ ਪ੍ਰਧਾਨ ਨਰੋਤਮ ਪੁਰੀ ਅਤੇ ਜਨਰਲ ਸਕੱਤਰ ਵਿਕਾਸ ਕਪੂਰ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੀਆਂ ਸਥਾਨਕ ਖੱਤਰੀ ਸਭਾਵਾਂ ਦੇ ਪ੍ਰਤੀਨਿਧਾਂ ਦੀ ਸ਼ਮੂਲੀਅਤ ਨਾਲ ਖੱਤਰੀ ਮਹਾਂਸਭਾ ਪੰਜਾਬ ਜ਼ਿਲ੍ਹਾ ਮੋਗਾ ਇਕਾਈ ਦਾ ਗਠਨ ਹੋਇਆ | ਮੁੱਖ ਮਹਿਮਾਨ ਖੱਤਰੀ ਮਹਾਂਸਭਾ ਪੰਜਾਬ ਦੇ ਸੂਬਾ ਚੀਫ਼ ਪੈਟਰਨ ਵਿਜੇ ਧੀਰ ਕੋਟ ਈਸੇ ਖਾਂ ਨੇ ਕਿਹਾ ਕਿ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਖੱਤਰੀ ਮਹਾਂਸਭਾ ਪੰਜਾਬ ਦੇ ਪਲੇਟਫ਼ਾਰਮ 'ਤੇ ਇੱਕਜੁੱਟ ਕਰਨ ਦੇ ਖੱਤਰੀ ਮਹਾਂਸਭਾ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਮੁਹਿੰਮ ਵਿਚ ਮੋਗਾ ਜ਼ਿਲ੍ਹਾ ਇਕਾਈ ਦਾ ਗਠਨ ਇਕ ਮੀਲ ਪੱਥਰ ਸਾਬਤ ਹੋਵੇਗਾ | ਸੂਬਾ ਪ੍ਰਧਾਨ ਵਿਜੇ ਧੀਰ ਨੇ ਕਿਹਾ ਕਿ ਪੰਜਾਬ ਭਰ ਵਿਚ ਖੱਤਰੀ ਮਹਾਂਸਭਾ ਦੇ ਲਗਭਗ 50 ਤੋਂ 55 ਯੂਨਿਟ ਬਣ ਚੁੱਕੇ ਹਨ | ਮੋਗਾ ਜ਼ਿਲ੍ਹਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ ਅਤੇ ਜਨਰਲ ਸਕੱਤਰ ਵਿਕਾਸ ਕਪੂਰ ਦੇ ਯਤਨਾਂ ਨਾਲ ਪੰਜਾਬ ਦੀ ਸਿਰਮੌਰ ਜ਼ਿਲ੍ਹਾ ਮੋਗਾ ਇਕਾਈ ਬਣੇਗੀ | ਇਸ ਮੌਕੇ ਸੂਬਾ ਮੁੱਖ ਬੁਲਾਰਾ ਸੰਜੀਵ ਕੋਛੜ, ਸੂਬਾ ਮੀਤ ਪ੍ਰਧਾਨ ਜਸਵੰਤ ਦਾਨੀ, ਸੂਬਾ ਵਿੱਤ ਸਕੱਤਰ ਨਰੇਸ਼ ਜੈਦਕਾ, ਪ੍ਰਦੇਸ਼ ਆਫ਼ਿਸ ਸਕੱਤਰ ਬਲਜਿੰਦਰ ਸਿੰਘ ਸਹਿਗਲ, ਖੱਤਰੀ ਸਭਾ ਮੋਗਾ ਦੇ ਪ੍ਰਧਾਨ ਡਾ. ਐਮ.ਐਲ. ਜੈਦਕਾ, ਬਲਜਿੰਦਰ ਸਿੰਘ ਸਹਿਗਲ, ਸੰਜੀਵ ਕੌੜਾ, ਸਰਬਜੀਤ ਮੈਂਗੀ, ਸੁਸ਼ੀਲ ਸਿਆਲ, ਸੁਮਨ ਮਲਹੋਤਰਾ, ਦੀਪਕ ਕੌੜਾ ਜਗਜੀਵ ਧੀਰ, ਸੁਮਿਤ ਬਿੱਟੂ ਮਲਹੋਤਰਾ, ਤਿਲਕ ਰਾਜ ਸੋਨੀ, ਸੰਦੀਪ ਮਹਿਤਾ, ਨਰੇਸ਼ ਜੈਦਕਾ, ਮਹਿੰਦਰ ਕੁਮਾਰ, ਜਨਰਲ ਸਕੱਤਰ ਕਿ੍ਸ਼ਨ ਗੋਪਾਲ ਕੋਛੜ, ਤਰਸੇਮ ਚੋਪੜਾ, ਵਰਿੰਦਰ ਸਿੰਘ, ਸੰਜੀਵ ਕੋਛੜ, ਪ੍ਰਦੀਪ ਧਵਨ, ਅਭਿਨੰਦਨ ਪੱਬੀ, ਨਰਿੰਦਰਪਾਲ ਉੱਪਲ, ਰਮੇਸ਼ ਪੁਰੀ, ਮਹਿੰਦਰ ਪਾਲ ਸ਼ਾਮਿਲ ਸਨ | ਮੰਚ ਸੰਚਾਲਨ ਜਨਰਲ ਸਕੱਤਰ ਵਿਕਾਸ ਕਪੂਰ ਤੇ ਡਾ. ਐਮ.ਐਲ. ਜੈਦਕਾ ਨੇ ਕੀਤਾ |
ਜ਼ਿਲ੍ਹਾ ਮੋਗਾ ਖੱਤਰੀ ਮਹਾਂਸਭਾ ਪੰਜਾਬ ਦਾ ਗਠਨ
ਅਜੀਤ ਡੈਸਕ
28-04-2026