14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦਾ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-04-2026
ਮੋਗਾ, 27 ਅਪ੍ਰੈਲ (ਜਸਪਾਲ ਸਿੰਘ ਬੱਬੀ)-ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵਲੋਂ ਪਿਆਰਾ ਸਿੰਘ ਦਾਤਾ ਯਾਦਗਾਰੀ ਸਾਲਾਨਾ ਸਮਾਗਮ ਐਸ.ਡੀ. ਪਬਲਿਕ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਵਿਅੰਗਕਾਰ ਕੇ. ਐਲ. ਗਰਗ ਤੇ ਪਿਆਰਾ ਸਿੰਘ ਦਾਤਾ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਸਿੰਘ ਦਿੱਲੀ, ਸਤਿੰਦਰ ਸਿੰਘ ਰਿੰਕੂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪ੍ਰਧਾਨਗੀ ਮੰਡਲ 'ਚ ਪ੍ਰਧਾਨ ਕੇ.ਐਲ. ਗਰਗ, ਪਿ੍ੰਸੀਪਲ ਸੁਰੇਸ਼ ਕੁਮਾਰ ਬਾਂਸਲ, ਡਾ. ਅਜੀਤਪਾਲ ਸਿੰਘ ਭਾਸ਼ਾ ਅਫ਼ਸਰ ਮੋਗਾ, ਕੁਲਦੀਪ ਸਿੰਘ ਬੇਦੀ, ਡਾ. ਮੋਨੋਜੀਤ ਜੰਮੂ, ਮਨਧੀਰ ਕੌਰ ਮੰਨੂੰ ਕੈਨੇਡਾ, ਸਤਿੰਦਰ ਸਿੰਘ ਦਿੱਲੀ ਸ਼ਾਮਲ ਸਨ | ਸੇਮ ਘਾਰੂ ਗੱਜਣ ਵਾਲਾ ਦੇ ਗੀਤ ਪੇਸ਼ ਕੀਤਾ | ਮੰਚ ਸੰਚਾਲਕ ਕੰਵਲਜੀਤ ਭੋਲਾ ਲੰਡੇ ਤੇ ਪ੍ਰਧਾਨ ਕੇ.ਐਲ. ਗਰਗ ਨੇ ਪਿਆਰਾ ਸਿੰਘ ਦਾਤਾ ਦੀ ਸਾਹਿਤਕ ਜੀਵਨੀ ਅਤੇ ਅਕਾਦਮੀ ਦੀਆਂ ਸਰਗਰਮੀਆਂ ਬਾਰੇ ਦੱਸਿਆ | ਡਾ. ਅਜੀਤਪਾਲ ਸਿੰਘ, ਡਾ. ਸੁਰਜੀਤ ਬਰਾੜ, ਪਿ੍ੰਸੀਪਲ ਸੁਰੇਸ਼ ਕੁਮਾਰ, ਗੁਰਮੀਤ ਸਿੰਘ ਕੜਿਆਲਵੀ, ਮਨਧੀਰ ਕੌਰ ਮੰਨੂੰ, ਕੁਲਦੀਪ ਸਿੰਘ ਬੇਦੀ, ਮਾ. ਬਿੱਕਰ ਸਿੰਘ ਭਲੂਰ, ਦਵਿੰਦਰ ਗਿੱਲ ਨੇ ਵਿਚਾਰ ਸਾਂਝੇ ਕੀਤੇ | ਸਤਿੰਦਰ ਸਿੰਘ ਦਿੱਲੀ ਨੇ ਦਾਤਾ ਦੀਆਂ ਸਾਹਿਤਕ ਸੇਵਾਵਾਂ ਬਾਰੇ ਦੱਸਿਆ | ਡਾ. ਸਾਧੂ ਰਾਮ ਲੰਗੇਆਣਾ ਪੈੱ੍ਰਸ ਸਕੱਤਰ ਨੇ ਸਨਮਾਨਿਤ ਸ਼ਖ਼ਸੀਅਤਾਂ ਨਰਾਇਣ ਸਿੰਘ ਮੰਘੇੜਾ ਅਤੇ ਦੀਪ ਜੀਰਵੀ ਦੇ ਸਾਹਿਤਕ ਸਫ਼ਰ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਗਈ | ਪ੍ਰਧਾਨਗੀ ਮੰਡਲ ਵਲੋਂ ਪਿਆਰਾ ਸਿੰਘ ਦਾਤਾ ਯਾਦਗਾਰੀ 20 ਵਾਂ ਪੁਰਸਕਾਰ ਵਿਅੰਗਕਾਰ ਨਰਾਇਣ ਸਿੰਘ ਮੰਘੇੜਾ ਅਤੇ ਵਿਅੰਗ ਸ਼ਾਇਰ ਦੀਪ ਜੀਰਵੀ ਨੂੰ ਭੇਟ ਕਰਦਿਆਂ ਲੋਈਆਂ, ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਕਵੀ ਦਰਬਾਰ ਵਿਚ ਗੁਰਸੇਵਕ ਸਿੰਘ, ਹਰਵਿੰਦਰ ਸਿੰਘ ਵਲੋਂ ਕਵੀਸ਼ਰੀ, ਸੁਖਦਰਸ਼ਨ ਗਰਗ ਬਠਿੰਡਾ, ਰਾਮੇਸ਼ ਕੁਮਾਰ ਗਰਗ ਬਠਿੰਡਾ, ਮਾਹੀ ਮਰਜਾਣਾ, ਸੇਵਕ ਸ਼ਮੀਰੀਆ, ਸੋਨੀ ਮੋਗਾ, ਜੰਗੀਰ ਸਿੰਘ ਖੋਖਰ, ਬਲਵੰਤ ਰਾਏ ਗੋਇਲ, ਕੰਵਲਜੀਤ ਭੋਲਾ ਲੰਡੇ, ਸੁਖਚੈਨ ਸਿੰਘ ਠੱਠੀ ਭਾਈ, ਡਾ. ਸਾਧੂ ਰਾਮ ਲੰਗੇਆਣਾ, ਜਗਦੀਸ਼ ਪ੍ਰੀਤਮ, ਜਸਵੀਰ ਸ਼ਰਮਾ ਦੱਦਾਹੂਰ, ਦਵਿੰਦਰ ਸਿੰਘ ਗਿੱਲ, ਸਰਬਜੀਤ ਕੌਰ ਮਾਹਲਾ, ਕੁਲਦੀਪ ਕੌਰ ਮਾਹਲਾ, ਅਵਤਾਰ ਸਿੰਘ ਕਰੀਰ, ਗਿਆਨ ਸਿੰਘ, ਜੋਗਿੰਦਰ ਸਿੰਘ ਲੋਹਾਮ, ਨਰਿੰਦਰ ਰੋਹੀ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਕੱਟਾਂ ਨੂੰ ਲੈ ਕੇ ਰਵੀ ਗਰੇਵਾਲ ਨੇ ਪੰਜਾਬ ਸਰਕਾਰ ਨੂੰ ਘੇਰਿਆ <br/> ਅਗਲੀ ਖ਼ਬਰ ਸੜਕ ਹਾਦਸੇ 'ਚ 11 ਸਾਲਾ ਬੱਚੇ ਦੀ ਮੌਤ
Ad Position 24