15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੋਸ਼ਲ ਵੈੱਲਫੇਅਰ ਕਲੱਬ ਨੇ ਲਗਾਇਆ ਮੈਡੀਕਲ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 28-04-2026
ਮੋਗਾ, 27 ਅਪ੍ਰੈਲ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਮੋਗਾ ਵਲੋਂ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਧਰਮਸ਼ਾਲਾ ਸਿਵਲ ਲਾਈਨਜ਼ 'ਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਫੋਰਟਿਸ ਹਸਪਤਾਲ ਮੋਹਾਲੀ ਦੇ ਡਾ. ਵਿਤੀਸ਼ ਸਿੰਗਲਾ ਮੋਟਾਪੇ ਦੀ ਸਰਜਰੀ ਦੇ ਮਾਹਿਰ, ਡਾ. ਸਿਖਾ ਗੁਪਤਾ ਦਿਲ ਦੇ ਰੋਗ, ਥਾਇਰਾਇਡ, ਸ਼ੂਗਰ ਤੇ ਦਮੇ ਦੇ ਰੋਗਾਂ ਦੀ ਮਾਹਿਰ ਤੇ ਡਾ. ਰਿਸ਼ਭ ਸੁਰਾਣਾ ਹੱਡੀਆਂ ਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਨੇ ਮਰੀਜ਼ਾਂ ਦੀ ਜਾਂਚ ਕੀਤੀ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੀ ਮਾਰਕਾ ਤੇਲ ਕੰਪਨੀ ਦੇ ਐਮ.ਡੀ. ਸ਼੍ਰੀਮਤੀ ਇੰਦੂ ਪੁਰੀ ਤੇ ਮੇਅਰ ਨਗਰ ਨਿਗਮ ਮੋਗਾ ਪ੍ਰਵੀਨ ਕੁਮਾਰ ਨੇ ਕਲੱਬ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸਮਾਜ ਸੇਵੀ ਤੇ ਐਸ.ਐਮ.ਓ. ਡੈਂਟਲ ਰਿਟਾਇਰਡ ਡਾ. ਵੀਨਾ ਗੁਪਤਾ, ਜ਼ਿਲ੍ਹਾ ਕੋਆਰਡੀਨੇਟਰ ਐਸ.ਕੇ. ਬਾਂਸਲ ਤੇ ਪੀ.ਆਰ.ਓ. ਐਸ.ਕੇ. ਵਰਮਾ ਨੇ ਆਈ ਹੋਏ ਲੋਕਾਂ ਨੂੰ ਕਿਹਾ ਕਿ ਸਾਨੂੰ ਅਜਿਹੇ ਕੈਂਪਾਂ ਦਾ ਭਰਪੂਰ ਫ਼ਾਇਦਾ ਲੈਣਾ ਚਾਹੀਦਾ ਹੈ | ਇਸ ਮੌਕੇ ਕਲੱਬ ਪ੍ਰਧਾਨ ਓ.ਪੀ. ਕੁਮਾਰ ਨੇ ਆਪਣੇ ਵਿਚਾਰ ਪੇਸ਼ ਕੀਤੇ | ਕੈਂਪ ਵਿਚ ਮਹਿਲਾ ਵਿੰਗ ਵਲੋਂ ਮੈਡਮ ਸੀਮਾ, ਉਰਮਿਲਾ, ਡਿੰਪਲ ਤੇ ਵੈਨਿਕਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈਆਂ | ਕੈਂਪ ਵਿਚ ਜ਼ਿਲ੍ਹਾ ਉਦਯੋਗ ਮੰਡਲ ਦੇ ਚੇਅਰਮੈਨ ਸੰਜੀਵ ਨਰੂਲਾ, ਕੌਂਸਲਰ ਰੀਟਾ ਚੋਪੜਾ, ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਸਾਬਕਾ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ, ਰਾਕੇਸ਼ ਬਜਾਜ ਕਾਲਾ ਸਾਬਕਾ ਕੌਂਸਲਰ, ਲੇਖਕ ਨਰੇਸ਼ ਮਹਿੰਦੀਰੱਤਾ, ਪ੍ਰਦੀਪ ਕੁਮਾਰ ਆਦਿ ਸ਼ਾਮਲ ਹੋਏ | ਇਸ ਮੌਕੇ ਕਲੱਬ ਦੇ ਝਲਮਨ ਦਾਸ, ਸੁਰੇਸ਼ ਮਹਿੰਦੀਰੱਤਾ, ਸੁਸ਼ੀਲ ਗਰਗ, ਅਸ਼ੋਕ ਅਗਰਵਾਲ, ਅਸ਼ੋਕ ਨਰੂਲਾ, ਪ੍ਰੇਮ ਸਿੰਘਲ, ਜੋਗਿੰਦਰ ਕੁਮਾਰ ਸਿੰਗਲਾ, ਪੰਕਜ ਗੋਇਲ, ਕੈਲਾਸ਼ ਮੰਗਲਾ, ਰਜਿੰਦਰ ਕੁਮਾਰ, ਵਿਸ਼ਵ ਗਰੋਵਰ, ਪਰਮਜੀਤ ਪੰਮਾ, ਰਸ਼ਪਾਲ ਸਿੰਘ, ਮੰਗਤ ਰਾਮ, ਪੀ.ਐਸ. ਚਹਲ, ਅਜੈ ਸਿੰਗਲਾ, ਕਮਲਜੀਤ ਸਿੰਘ, ਨਰੇਸ਼ ਸ਼ਰਮਾ, ਰਸ਼ਪਾਲ ਸਿੰਘ, ਉਪਿੰਦਰ ਵਾਲੀਆ, ਰਾਜ ਕੱਕੜ, ਡਾ. ਦਿਨੇਸ਼ ਕੱਕੜ, ਡਾ. ਰਾਜੇਸ਼ ਭਾਰਦਵਾਜ, ਰਾਜਵਿੰਦਰ ਸਿੰਘ, ਪਵਨ ਕੁਮਾਰ, ਸੁਰਜੀਤ ਸਿੰਘ, ਕਰਨਵੀਰ ਜੌੜਾ, ਈਮਾਨ ਗਰੋਵਰ, ਮਾਣਕ ਆਦਿ ਸ਼ਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ ਧਾਗਾ ਮਿੱਲ ਵਿਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਅਗਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਵਲੋਂ ਟਰੇਨਿੰਗ ਸੈਸ਼ਨ ਲਗਾਇਆ
Ad Position 24