ਕੋਟ ਈਸੇ ਖਾਂ, 28 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਜੋ ਆਪਣੇ ਬੰਦ-ਬੰਦ ਕਟਵਾ ਕੇ ਵੀ ਸਿਦਕ ਤੋਂ ਨਹੀਂ ਡੋਲੇ ਤੇ ਆਪਣੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਸਿੱਖ ਕੌਮ ਤੇ ਮਨੁੱਖਤਾ ਦੀ ਖ਼ਾਤਰ ਆਪਣੀ ਸ਼ਹੀਦੀ ਦਿੱਤੀ ਸੀ, ਉਨ੍ਹਾਂ ਦੀ ਤਸਵੀਰ ਸਥਾਨਕ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਜੀ ਵਿਖੇ ਸਥਾਪਤ ਕਰਨ ਲਈ ਵਿਸ਼ਵ ਰਾਜਪੂਤ ਭਾਈਚਾਰੇ ਦੇ ਆਗੂ ਜਿਨ੍ਹਾਂ ਵਿਚ ਕੌਮੀ ਪ੍ਰਧਾਨ ਭਾਈ ਅਜੀਤ ਸਿੰਘ ਪਵਾਰ, ਦਲੀਪ ਸਿੰਘ ਬਿੱਕਰ, ਗੁਰਵਿੰਦਰ ਸਿੰਘ ਬੱਬੂ, ਜੰਗ ਬਹਾਦਰ ਸਿੰਘ, ਦਲਜੀਤ ਸਿੰਘ ਰਾਜਪੁਰਾ, ਸਿਧਵਾਂ ਬੇਟ ਦੇ ਚੇਅਰਮੈਨ ਜਗਜੀਤ ਸਿੰਘ ਸਿਧਵਾਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦੇ ਇੱਥੇ ਪੁੱਜਣ ਸਮੇਂ ਸਥਾਨਕ ਰਾਜਪੂਤ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਉਪਰੰਤ ਗੁਰਦੁਆਰਾ ਸਾਹਿਬ ਵਿਖੇ ਹੋਈ ਅਹਿਮ ਇਕੱਤਰਤਾ ਦੌਰਾਨ ਰਾਜਪੂਤ ਭਾਈਚਾਰੇ ਦੀਆਂ ਸਰਗਰਮੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਸੰਬੋਧਨ ਕਰਦਿਆਂ ਭਾਈ ਅਜੀਤ ਸਿੰਘ ਪਵਾਰ ਨੇ ਕਿਹਾ ਕਿ ਉਹ 2013 ਤੋਂ ਰਾਜਪੂਤ ਭਾਈਚਾਰੇ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਆਲ ਇੰਡੀਆ ਵਿਚ ਜਿੱਥੇ ਵੀ ਰਾਜਪੂਤ ਭਾਈਚਾਰੇ ਦੇ ਲੋਕ ਹਨ, ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਹਰੇਕ ਗੁਰਦੁਆਰੇ 'ਚ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਤਸਵੀਰ ਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਿਆਸੀ ਸਰਗਰਮੀਆਂ ਵਿਚ ਖੁੱਲੇ੍ਹ ਤੌਰ 'ਤੇ ਵਿਚਰਨ ਲਈ ਆਉਣ ਵਾਲੇ ਸਮੇਂ ਵਿਚ ਸਾਡੇ ਭਾਈਚਾਰੇ ਦੇ ਲੋਕ ਐਮ.ਐਲ.ਏ. ਤੇ ਐਮ.ਪੀ. ਦੀਆਂ ਚੋਣਾਂ ਵਿਚ ਖੜ੍ਹੇ ਕਰਾਂਗੇ | ਇਸ ਮੌਕੇ ਸਥਾਨਕ ਰਾਜਪੂਤ ਭਾਈਚਾਰੇ ਨੇ ਪੁੱਜੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸ਼ਹੀਦ ਭਾਈ ਮਨੀ ਸਿੰਘ, ਬਾਬਾ ਬਚਿੱਤਰ ਸਿੰਘ ਵੈੱਲਫੇਅਰ ਸੋਸਾਇਟੀ ਦੇ ਕੌਮੀ ਪ੍ਰਧਾਨ ਭਾਈ ਲਖਵਿੰਦਰ ਸਿੰਘ ਸਰਪੰਚ ਫੁਲਰਵੰਨੀਆ, ਪੰਜਾਬ ਪ੍ਰਧਾਨ ਭਾਈ ਸੋਹਣ ਸਿੰਘ ਖ਼ਾਲਸਾ ਮੋਗਾ, ਤੇਜਿੰਦਰ ਸਿੰਘ ਕਾਕਾ, ਪੈੱ੍ਰਸ ਸਕੱਤਰ ਭਾਈ ਬਲਵੀਰ ਸਿੰਘ ਪਾਂਧੀ, ਹਰਮੇਲ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਫ਼ਰੀ, ਗਿਆਨੀ ਅਨੋਖ ਸਿੰਘ, ਸਵਰਨ ਸਿੰਘ ਤਲਵੰਡੀ, ਰਛਪਾਲ ਸਿੰਘ ਮੋਗਾ, ਮਹਿੰਦਰ ਸਿੰਘ ਰਾਜਪੂਤ, ਕੁਲਦੀਪ ਸਿੰਘ ਰਾਜਪੂਤ ਸਾਬਕਾ ਐਮ.ਸੀ., ਗੁਰਸਾਹਿਬ ਸਿੰਘ ਪਾਂਧੀ, ਗੁਰਪ੍ਰੀਤ ਸਿੰਘ ਪ੍ਰੀਤ, ਜਸਬੀਰ ਸਿੰਘ ਬੱਬੂ, ਮਹਿੰਗਾ ਸਿੰਘ, ਸਵਰਨ ਸਿੰਘ ਪੀ ਪੀ, ਲਾਲ ਸਿੰਘ ਮਮਦੋਟ, ਸੁਖਦੇਵ ਸਿੰਘ ਬਠਿੰਡਾ, ਸੁਖਵਿੰਦਰ ਸਿੰਘ, ਪਿੱਪਲ ਸਿੰਘ ਰਾਜਪੂਤ, ਬੋਹੜ ਸਿੰਘ ਸਾਬਕਾ ਸੰਮਤੀ ਮੈਂਬਰ, ਤੇਜਿੰਦਰ ਸਿੰਘ ਕਾਲਾ, ਗ੍ਰੰਥੀ ਭਾਈ ਜਸਵਿੰਦਰ ਸਿੰਘ, ਮਨਜੀਤ ਸਿੰਘ ਟੀਚਰ ਕਾਲੋਨੀ ਮੋਗਾ, ਹਰਜੀਤ ਸਿੰਘ ਮੋਗਾ ਆਦਿ ਹਾਜ਼ਰ ਸਨ |