ਮੋਗਾ, 2 ਮਈ (ਸੁਰਿੰਦਰਪਾਲ ਸਿੰਘ)-ਸਾਲ 1971 ਵਿਚ ਹੋਂਦ ਵਿਚ ਆਈ ਸੰਸਥਾ ਸੈਕਰਡ ਹਾਰਟ ਸਕੂਲ ਦੁਸਾਂਝ ਰੋਡ ਮੋਗਾ ਦਾ ਸ਼ੁਰੂਆਤੀ ਦੌਰ ਚੇਅਰਮੈਨ ਮਰਹੂਮ ਜੀ.ਏ. ਏਬਰਾਹਮ ਅਤੇ ਪਿ੍ੰਸੀਪਲ ਮਰਹੂਮ ਵਸੰਥਾ ਏਬਰਾਹਮ ਵਲੋਂ ਮੋਗਾ ਸ਼ਹਿਰ ਦਾ ਪਹਿਲਾ ਕੁਝ ਕਮਰਿਆਂ ਤੋਂ ਸ਼ੁਰੂ ਕੀਤਾ ਗਿਆ ਅੰਗਰੇਜ਼ੀ ਸਕੂਲ ਸੀ | ਇਨ੍ਹਾਂ ਦਾ ਮੂਲ ਮੰਤਵ ਸ਼ਹਿਰ ਨੂੰ ਇਕ ਉੱਚਕੋਟੀ ਦੀ ਵਿੱਦਿਅਕ ਸੰਸਥਾ ਦੇਣ ਵਜੋਂ ਕੀਤਾ ਗਿਆ | ਇਹ ਸੰਸਥਾ ਨੇ ਵਰਤਮਾਨ ਵਿਚ ਨਾ ਸਿਰਫ਼ 55 ਸਾਲ ਪੂਰੇ ਕੀਤੇ, ਬਲਕਿ ਪੂਰੇ ਸੂਬੇ ਪੰਜਾਬ ਦਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਿਹਾ ਹੈ | ਸਕੂਲੀ ਪੜ੍ਹਾਈ ਦੇ ਨਾਲ-ਨਾਲ ਦੇਸ਼ ਨੂੰ ਚੰਗੇ ਨਾਗਰਿਕ ਪ੍ਰਦਾਨ ਕਰ ਰਿਹਾ ਹੈ | ਇੱਥੋਂ ਦੇ ਵਿਦਿਆਰਥੀ ਦੇਸ਼-ਵਿਦੇਸ਼ਾਂ ਵਿਚ ਵੱਸਦੇ ਹੋਏ ਹਰੇਕ ਦੇਸ਼ ਦੀਆਂ ਉਪਲਬਧੀਆਂ ਵਿਚ ਆਪਣਾ ਨਾਂਅ ਦਾਖ਼ਲ ਕਰਵਾ ਰਹੇ ਹਨ | ਇਸ ਮੈਨੇਜਮੈਂਟ ਦੀ ਇਮਾਨਦਾਰੀ, ਅਣਥੱਕ ਕੰਮਾਂ ਅਤੇ ਮਿਹਨਤ ਸਦਕਾ ਪਿਛਲੇ 50 ਸਾਲਾਂ ਤੋਂ ਵੀ ਵੱਧ ਸਮੇਂ ਵਿਚ ਦੇਸ਼ ਦੀਆਂ ਨਾਮੀ ਵਿੱਦਿਅਕ ਸੰਸਥਾਵਾਂ ਵਿਚ ਆਪਣਾ ਨਾਂਅ ਸ਼ਾਮਿਲ ਕੀਤਾ ਗਿਆ ਹੈ | ਇਸ ਸੰਸਥਾ ਨੂੰ ਵਰਤਮਾਨ ਵਿਚ ਚੇਅਰਮੈਨ ਚਾਰਲਸ ਜੇਬਾ ਕੁਮਾਰ ਅਤੇ ਪਿ੍ੰਸੀਪਲ ਵਿਜਿਯਾ ਜੇਬਾ ਕੁਮਾਰ ਵਲੋਂ ਚਲਾਇਆ ਜਾ ਰਿਹਾ ਹੈ | ਕੁਝ ਕਮਰਿਆਂ ਤੋਂ ਸ਼ੁਰੂ ਹੋਇਆ ਸਕੂਲ ਹੁਣ ਕਈ ਇਮਾਰਤਾਂ ਵਿਚ ਬਦਲ ਗਿਆ ਹੈ ਜਿਸ ਵਿਚ ਸਕੂਲ ਦੀ ਸ਼ੁਰੂਆਤ ਕਰਨ ਵਾਲੇ ਬਾਲ ਵਿਦਿਆਰਥੀਆਂ ਲਈ ਸਹੂਲਤਾਂ ਵਾਲੇ ਕਿੰਡਰਗਾਰਟਨ ਸਕੂਲ ਦੀ ਇਕ ਇਮਾਰਤ, ਪ੍ਰਾਇਮਰੀ ਵਿਦਿਆਰਥੀਆਂ ਲਈ 100 ਮੀਟਰ ਦੇ ਟਰੈਕ, ਫੁੱਟਬਾਲ ਦੇ ਮੈਦਾਨ, ਬਾਸਕਟਬਾਲ ਦੇ ਆਧੁਨਿਕ ਕੋਰਟ ਅਤੇ ਇਨਡੋਰ ਬੈਡਮਿੰਟਨ ਦੇ ਕੋਰਟ ਨਾਲ ਲੈਸ ਦੂਸਰੀ ਇਮਾਰਤ, ਜੂਨੀਅਰ ਸਕੂਲ ਦੀ ਬਿਹਤਰੀਨ ਤੀਸਰੀ ਪਾਰਲੀਮੈਂਟ ਵਾਂਗ ਬਣੀ ਗੋਲ ਇਮਾਰਤ ਅਤੇ ਸੀਨੀਅਰ ਸਕੂਲ ਦੀ ਇਕ ਆਧੁਨਿਕ ਇਮਾਰਤ ਹੈ | ਇਮਾਰਤਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਬੱਚਿਆਂ ਨੂੰ ਉੱਚ ਕਿਸਮ ਦੀ ਵਿੱਦਿਆ ਪ੍ਰਦਾਨ ਕਰਨ ਲਈ ਲਾਹੇਵੰਦ ਕੀਤਾ ਹੈ | ਇਸ ਦਾ ਨਤੀਜਾ ਵਿਦਿਆਰਥੀਆਂ ਦੀ ਪੜ੍ਹਾਈ ਦੀ ਪ੍ਰੀਖਿਆ ਦੇ ਨਤੀਜਿਆਂ ਵਿਚ ਵੇਖਣ ਨੂੰ ਮਿਲਦਾ ਹੈ | ਵੱਖ-ਵੱਖ ਸਮਿਆਂ ਵਿਚ ਇਸ ਸੰਸਥਾ ਦੇ ਵਿਦਿਆਰਥੀਆਂ ਅਲੱਗ-ਅਲੱਗ ਮੁਕਾਬਲਿਆਂ ਵਿਚ ਜ਼ਿਲ੍ਹੇ 'ਚ ਹੀ ਨਹੀਂ ਬਲਕਿ ਸੂਬੇ ਅਤੇ ਦੇਸ਼ ਲੈਵਲ 'ਤੇ ਮੱਲਾਂ ਮਾਰਦੇ ਹੋਏ ਵੱਖ-ਵੱਖ ਸ਼੍ਰੇਣੀਆਂ ਵਿਚ ਇਨਾਮ ਹਾਸਲ ਕੀਤੇ ਹਨ | ਸਾਰੀਆਂ ਇਮਾਰਤਾਂ ਸੈਂਟਰਲੀ ਏਅਰ ਕੰਡੀਸ਼ਨਡ ਹਨ | ਸਾਰੇ ਲੈਬ ਆਧੁਨਿਕ ਸਮਾਨ ਨਾਲ ਲੈਸ ਹਨ | ਅੰਗਰੇਜ਼ੀ ਲੈਬ, ਮੈਥ ਲੈਬ, ਸਾਇੰਸ ਦੇ ਵੱਖ-ਵੱਖ ਵਿਸ਼ਿਆਂ ਦੀਆਂ ਅਲੱਗ-ਅਲੱਗ ਲੈਬ ਬਣੀਆਂ ਹਨ | ਅੱਜ ਦੇ ਵਕਤ ਨੂੰ ਦੇਖਦੇ ਹੋਏ ਕੰਪਿਊਟਰ ਲੈਬ ਆਧੁਨਿਕ ਦੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਿੱਦਿਆ ਪ੍ਰਦਾਨ ਕਰਨੀ ਸ਼ੁਰੂ ਕੀਤੀ ਹੈ | ਰੋਬੋਟਿਕ ਸਾਇੰਸ ਦੇ ਕੰਪੀਟੀਸ਼ਨ ਹਰ ਸਾਲ ਸਕੂਲ ਦੀ ਵਿਦਿਆਰਥੀਆਂ ਨੂੰ ਇਕ ਅਲੱਗ ਹੀ ਮੁਕਾਮ ਤੱਕ ਲੈ ਜਾ ਰਹੇ ਹਨ | ਬੈਡਮਿੰਟਨ ਦੇ ਸਕੂਲ ਵਿਚ ਉਲੰਪਿਕ ਦੀ ਤਰਜ਼ 'ਤੇ 5 ਵੱਖ-ਵੱਖ ਇੰਟਰਨੈਸ਼ਨਲ ਲੈਵਲ ਦੇ ਬਣੇ ਹੋਏ ਲੱਕੜੀ ਦੇ ਆਧੁਨਿਕ ਇੰਨਡੋਰ ਕੋਰਟ ਤਿਆਰ ਕੀਤੇ ਗਏ ਹਨ | ਵਿਦਿਆਰਥੀ ਵੀ ਸਿਖਲਾਈ ਲੈ ਕੇ ਸੂਬੇ ਦਾ ਨਾਂਅ ਦੇਸ਼ ਵਿਚ ਰੌਸ਼ਨ ਕਰ ਰਹੇ ਹਨ | ਇਸ ਸਾਲ ਦਸਵੀਂ ਅਤੇ 12ਵੀਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ | ਜਿੱਥੇ ਦਸਵੀਂ ਦੇ 4 ਵਿਦਿਆਰਥੀਆਂ ਨੇ ਸਾਂਝੇ ਤੌਰ 'ਤੇ 99.2 ਫ਼ੀਸਦੀ ਅੰਕ ਲੈ ਕੇ ਸੰਸਥਾ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਂਅ ਵੀ ਰੌਸ਼ਨ ਕੀਤਾ ਹੈ | 12ਵੀਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਚੰਗੇ ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਇਹ ਸਭ ਇਕ ਦਿਨ ਜਾਂ ਇਕ ਸਾਲ ਦੀ ਮਿਹਨਤ ਦੀ ਪ੍ਰਾਪਤੀ ਨਹੀਂ, ਬਲਕਿ ਸੰਸਥਾ, ਸਟਾਫ਼ ਅਤੇ ਮਾਪਿਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ |