ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿੰਡ ਦੁੱਨੇਕੇ ਵਿਖੇ ਐਨ.ਐਚ. 105-ਬੀ ਹਾਈਵੇ ਨੂੰ ਲੈ ਕੇ ਸਥਿਤੀ ਬਣੀ ਤਣਾਅਪੂਰਨ

Ad Position 21
No active advertisement
ਅਜੀਤ ਡੈਸਕ 03-05-2026
ਮੋਗਾ, 2 ਮਈ (ਗੁਰਤੇਜ ਸਿੰਘ ਬੱਬੀ)-ਮੋਗਾ ਫ਼ਿਰੋਜ਼ਪੁਰ ਰੋਡ ਸਥਿਤ ਪਿੰਡ ਦੁੱਨੇਕੇ ਵਿਚ ਦੀ ਲੰਘ ਰਹੇ ਐਨ.ਐਚ. 105 ਹਾਈਵੇ ਸੜਕ ਤੇ ਪੁਲਾਂ ਨੂੰ ਲੈ ਕੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਮੁੱਖ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਤੇ ਪੁਲਿਸ ਪ੍ਰਸ਼ਾਸਨ ਵਿਚ ਡੀ.ਐਸ.ਪੀ. ਸਿਟੀ ਜਤਿੰਦਰ ਸਿੰਘ ਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਹਾਈਵੇ ਮਾਰਗ 'ਤੇ ਆ ਰਹੇ ਤਿੰਨ ਮਕਾਨਾਂ 'ਤੇ ਪੀਲਾ ਪੰਜਾ ਚਲਾ ਕੇ ਢਾਹ ਦਿੱਤਾ ਗਿਆ | ਇਸ ਦੌਰਾਨ ਜਦ ਕਿਸਾਨ ਆਗੂ ਇਕੱਤਰ ਹੋ ਕੇ ਇਸ ਦਾ ਵਿਰੋਧ ਕਰਨ ਲੱਗੇ ਤਾਂ ਉਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ | ਇਸ ਸਬੰਧੀ ਜਦ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਾਈਵੇ ਦੇ ਵਿਚਕਾਰ ਆਉਣ ਵਾਲੇ ਮਕਾਨਾਂ ਲਈ ਵਿਭਾਗ ਵਲੋਂ ਦੁੱਗਣੇ ਰੇਟ ਤਹਿ ਕੀਤੇ ਗਏ ਹਨ ਪਰ ਕਿਸੇ ਵੀ ਮਕਾਨ ਮਾਲਕ ਨੇ ਅਜੇ ਤੱਕ ਮਕਾਨਾਂ ਦੀ ਕੀਮਤ ਨਹੀਂ ਲਈ ਤੇ ਮਜਬੂਰਨ ਉਨ੍ਹਾਂ ਨੂੰ ਬਕਾਇਦਾ ਤੌਰ 'ਤੇ ਮਾਣਯੋਗ ਕੋਰਟ ਦੇ ਆਦੇਸ਼ਾਂ 'ਤੇ ਕਾਰਵਾਈ ਕਰਨੀ ਪਈ | ਅੱਜ ਜਿਨ੍ਹਾਂ ਦੇ ਮਕਾਨ ਢਾਹੇ ਗਏ ਉਨ੍ਹਾਂ ਵਿਚ ਜਗਦੇਵ ਸਿੰਘ, ਦਲਜੀਤ ਕੌਰ ਤੇ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਨਾਲ ਐਨ.ਐਚ.ਏ.ਆਈ. ਸਰਾਸਰ ਧੱਕੇਸ਼ਾਹੀ ਕਰ ਰਹੀ ਹੈ ਤੇ ਵਿਭਾਗ ਉਨ੍ਹਾਂ ਨੂੰ ਬਹੁਤ ਹੀ ਸੀਮਤ ਪੈਸੇ ਦੇ ਰਿਹਾ ਹੈ ਜਦ ਕਿ ਕਾਨੂੰਨ ਮੁਤਾਬਿਕ ਉਨ੍ਹਾਂ ਦੇ ਮਕਾਨਾਂ ਦੀ ਕੀਮਤ ਕਈ ਗੁਣਾ ਜ਼ਿਆਦਾ ਬਣਦੀ ਹੈ ਤੇ ਇਨਸਾਫ਼ ਲੈਣ ਲਈ ਉਨ੍ਹਾਂ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਕੇਸ ਵੀ ਦਾਇਰ ਕੀਤਾ ਹੋਇਆ ਹੈ ਜਿਸ ਦੀ ਤਰੀਕ 7 ਮਈ ਸੀ ਪਰ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ 7 ਮਈ ਦੀ ਤਰੀਕ ਤੋਂ ਪਹਿਲਾਂ ਹੀ ਧੱਕੇ ਨਾਲ ਉਨ੍ਹਾਂ ਦੇ ਮਕਾਨ ਢਾਹ ਦਿੱਤੇ ਗਏ | ਮਕਾਨ ਮਾਲਕਾਂ ਨੇ ਮਾਲ ਵਿਭਾਗ ਮਹਿਕਮੇ 'ਤੇ ਦੋਸ਼ ਲਗਾਉਂਦੇ ਹੋਏ ਇਹ ਵੀ ਦੱਸਿਆ ਕਿ ਮਾਲ ਵਿਭਾਗ ਵਲੋਂ ਗ਼ਲਤ ਢੰਗ ਨਾਲ ਰਿਕਾਰਡ ਤਿਆਰ ਕਰ ਕੇ ਦਿੱਤਾ ਗਿਆ ਹੈ ਜੋ ਇਕ ਵੱਡੀ ਜਾਂਚ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਅੱਜ ਜੋ ਉਨ੍ਹਾਂ ਨਾਲ ਧੱਕੇਸ਼ਾਹੀ ਹੋਈ ਹੈ ਇਸ ਸਬੰਧੀ ਉਨ੍ਹਾਂ ਆਪਣੇ ਹਾਈਕੋਰਟ ਦੇ ਵਕੀਲ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਹ ਕਾਨੂੰਨ ਦਾ ਸਹਾਰਾ ਲੈ ਕੇ ਇਸ ਮਾਮਲੇ ਵਿਚ ਇਨਸਾਫ਼ ਜ਼ਰੂਰ ਲੈਣਗੇ |
Ad Position 22
No active advertisement
ਪਿਛਲੀ ਖ਼ਬਰ ਫਸਟ ਚੁਆਇਸ ਆਇਲਟਸ ਸੈਂਟਰ ਨੇ ਲਗਵਾਇਆ ਯੂ.ਕੇ. ਦਾ ਵਿਜ਼ਟਰ ਵੀਜ਼ਾ ਅਗਲੀ ਖ਼ਬਰ ਮੋਗਾ ਪੁਲਿਸ ਨੇ ਦੋ ਪਰਸ ਝਪਟਮਾਰਾਂ ਨੂੰ ਕੀਤਾ ਕਾਬੂ
Ad Position 24
No active advertisement