ਕਿਸ਼ਨਪੁਰਾ ਕਲਾਂ, 3 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਇਲਾਕੇ ਦੀ ਮਾਣਯੋਗ ਤੇ ਸਮਾਜ ਸੇਵਾ ਲਈ ਪ੍ਰਸਿੱਧ ਸ਼ਖ਼ਸੀਅਤ ਮਾਸਟਰ ਮੇਜਰ ਸਿੰਘ ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਟਹਿਲ ਦਾਸ ਜੀ, ਪਿੰਡ ਭਿੰਡਰ ਖ਼ੁਰਦ ਵਿਖੇ ਕਰਵਾਇਆ ਗਿਆ | ਇਸ ਮੌਕੇ ਭਾਈ ਨਾਹਰ ਸਿੰਘ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਅੰਤਿਮ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਲੈਕਚਰਾਰ ਮਨਜੀਤ ਸਿੰਘ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਸੂਰਤ ਸਿੰਘ ਨੇ ਆਪਣੇ ਸੰਬੋਧਨ ਵਿਚ ਮਾਸਟਰ ਮੇਜਰ ਸਿੰਘ ਜੀ ਦੇ ਸਾਦਗੀ ਭਰੇ ਜੀਵਨ, ਉੱਚੀ ਸੋਚ ਅਤੇ ਸਮਾਜਿਕ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲੋਕ ਭਲਾਈ ਨੂੰ ਹੀ ਪਹਿਲ ਦਿੱਤੀ | ਅਚਾਨਕ ਉਨ੍ਹਾਂ ਦਾ ਚਲਾ ਜਾਣਾ ਸਾਡੇ ਸਮਾਜ ਤੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ | ਇਸ ਸਮਾਗਮ ਦੌਰਾਨ ਬਲਾਕ ਸੰਮਤੀ ਧਰਮਕੋਟ ਦੇ ਚੇਅਰਮੈਨ ਅਮਰਦੀਪ ਸਿੰਘ ਮਨੀਲਾ, ਮਾਸਟਰ ਮਹਿੰਦਰ ਸਿੰਘ ਤੂਰ ਰਿਟਾ: ਬੀ.ਪੀ.ਈ.ਓ., ਮਾਸਟਰ ਭਜਨ ਤੂਰ ਸਾਬਕਾ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ, ਜਗਰਾਜ ਸਿੰਘ ਜੀ.ਐਮ. ਪੰਜਾਬ ਰੋਡਵੇਜ਼, ਸਾਬਕਾ ਸਰਪੰਚ ਜਗਸੀਰ ਸਿੰਘ, ਸਾਬਕਾ ਚੇਅਰਮੈਨ ਅਜਮੇਰ ਸਿੰਘ, ਸੂਬੇਦਾਰ ਨਾਹਰ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਸੰਮਣ ਜੀ, ਹਰਬੰਸ ਸਿੰਘ ਤੂਰ ਸਾਬਕਾ ਪੰਚ, ਜੀਤ ਸਿੰਘ ਸਾਬਕਾ ਇੰਸ: ਪੰਜਾਬ ਰੋਡਵੇਜ਼ , ਸੁਖਦੇਵ ਸਿੰਘ ਪ੍ਰਧਾਨ ਟੀਚਰ ਯੂਨੀਅਨ, ਮਲਕੀਤ ਸਿੰਘ ਭੋਲਾ ਸਕੱਤਰ ਸਹਿਕਾਰੀ ਸਭਾ, ਸਾਬਕਾ ਬਲਾਕ ਸੰਮਤੀ ਜੋਗਿੰਦਰ ਸਿੰਘ ਬੰਦੇਸ਼ਾ, ਨੰਬਰਦਾਰ ਬਲਕਾਰ ਸਿੰਘ, ਦਵਿੰਦਰ ਸਿੰਘ ਬੈਂਕ ਮੈਨੇਜਰ, ਜਗਰਾਜ ਸਿੰਘ ਸਾਬਕਾ ਮੈਂਬਰ, ਕੁਲਵੰਤ ਸਿੰਘ, ਜਸਵੀਰ ਸਿੰਘ, ਨਵਤੇਜ ਸਿੰਘ, ਹੁਸਨਦੀਪ ਸਿੰਘ, ਮਾਸਟਰ ਜਗਰਾਜ ਸਿੰਘ ਕੋਕਰੀ ਬੁੱਟਰਾਂ ਭੁਪਿੰਦਰ ਸਿੰਘ ਅਕਾਲੀ, ਕੁਲਦੀਪ ਸਿੰਘ ਨੰਬਰਦਾਰ, ਹਰਨੇਕ ਸਿੰਘ ਸਾਬਕਾ ਮੈਂਬਰ, ਰਾਜਿੰਦਰ ਸਿੰਘ ਰਾਜ, ਸਰੂਪਇੰਦਰ ਸਿੰਘ ਮੱਲ੍ਹੀ ਅਕਾਲੀ ਆਗੂ, ਰਣਜੀਤ ਸਿੰਘ ਬਾਬੇ ਕੇ, ਗੁਰਮੇਲ ਸਿੰਘ ਤੂਰ, ਸਵਰਨਜੀਤ ਸਿੰਘ ਭਾਤਾ, ਕੰਵਲਜੀਤ ਸਿੰਘ ਪਿੰਕੀ, ਰਣਜੀਤ ਸਿੰਘ ਬਿੱਟੂ ਪੰਚ, ਬਲਵੰਤ ਸਿੰਘ ਬਾਬੂ ਪੰਚ, ਸਵਰਨਜੀਤ ਸਿੰਘ ਨੋਨੀ, ਮਾਸਟਰ ਸੁਰਿੰਦਰ ਸਿੰਘ, ਮੇਹਰ ਸਿੰਘ ਭੱਠੇ ਵਾਲੇ, ਮਾਸਟਰ ਅਵਤਾਰ ਸਿੰਘ ਕਪੂਰੇ, ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ, ਮਾਸਟਰ ਅਮਰ ਸਿੰਘ ਕਿੰਗਰਾ, ਮਾਸਟਰ ਦਿਲਾਵਰ ਸਿੰਘ, ਮਾਸਟਰ ਅਜੈਬ ਸਿੰਘ, ਮਾਸਟਰ ਜਗਰਾਜ ਬਹਾਦਰ ਸਿੰਘ, ਪਵਿੱਤਰ ਸਿੰਘ ਕਾਨੂੰਗੋ, ਗਿਆਨੀ ਹਰਬੰਸ ਸਿੰਘ, ਮਾਸਟਰ ਮਨਜੀਤ ਸਿੰਘ ਜਲਾਲਾਬਾਦ, ਮਾਸਟਰ ਬਲਦੇਵ ਸਿੰਘ, ਮਾਸਟਰ ਦਰਸ਼ਨ ਸਿੰਘ, ਜਗਤਾਰ ਸਿੰਘ ਜੱਗਾ ਪ੍ਰੇਮੀ, ਜਗਸੀਰ ਸਿੰਘ ਜੱਗਾ, ਨਛੱਤਰ ਸਿੰਘ ਤੂਰ, ਹਰਦੇਵ ਸਿੰਘ ਗੋਲਾ ਸਾਬਕਾ ਪਿ੍ੰਸੀਪਲ ਸੁਰਿੰਦਰ ਕੌਰ, ਲੈਕਚਰਾਰ ਗੁਰਮੀਤ ਕੌਰ, ਲੈਕਚਰਾਰ ਸਰਬਜੀਤ ਕੌਰ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ |