17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਾਤਾ ਸੁਖਵਿੰਦਰ ਕੌਰ ਚੋਟੀਆਂ ਨੂੰ ਵੱਖ-ਵੱਖ ਆਗੂਆਂ ਨੇ ਕੀਤੇ ਸ਼ਰਧਾ ਦੇ ਫ਼ੁੱਲ ਭੇਟ

Ad Position 21
No active advertisement
ਅਜੀਤ ਡੈਸਕ 04-05-2026
ਫ਼ਤਿਹਗੜ੍ਹ ਪੰਜਤੂਰ, 3 ਮਈ (ਜਸਵਿੰਦਰ ਸਿੰਘ ਪੋਪਲੀ)-ਸਮਾਜ ਸੇਵੀ, ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਸ਼ਖ਼ਸੀਅਤ ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ, ਸਾਬਕਾ ਸਰਪੰਚ ਸਵ: ਗੁਰਦਿੱਤ ਸਿੰਘ ਸੰਧੂ ਸੈਦੇਸਾਹ ਦੇ ਭੈਣ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਲੇਰ ਸਿੰਘ ਚੋਟੀਆਂ ਸਾਬਕਾ ਸਰਪੰਚ, ਬਖ਼ਸ਼ੀਸ਼ ਸਿੰਘ ਚੋਟੀਆਂ, ਗੁਰਮੀਤ ਸਿੰਘ ਚੋਟੀਆਂ ਦੇ ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਪਤਨੀ ਸਵ: ਜਰਨੈਲ ਸਿੰਘ ਸਿੱਧੂ ਸਾਬਕਾ ਸਰਪੰਚ ਚੋਟੀਆਂ ਜੋ 24 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਨਮਿਤ ਗ੍ਰਹਿ ਵਿਖੇ ਸਹਿਜ ਪਾਠ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਹਰਿਨਾਮਸਰ ਨਾਨਕਸਰ ਜ਼ੀਰਾ ਵਿਖੇ ਹੋਇਆ | ਜਿਸ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਰਿਸ਼ਤੇਦਾਰਾਂ ਵਲੋਂ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਰਾਗੀ ਜਥੇ ਨੇ ਵੈਰਾਗ ਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਅਤੇ ਸ੍ਰੀ ਮੁਖਵਾਕ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ | ਜਿਸ ਨੂੰ ਸੰਬੋਧਨ ਕਰਦਿਆਂ ਸਾਬਕਾ ਪਿ੍ੰਸੀਪਲ ਪੂਰਨ ਸਿੰਘ ਮੋਗਾ ਨੇ ਕਿਹਾ ਕਿ ਮਾਤਾ ਸੁਖਵਿੰਦਰ ਕੌਰ ਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਵਧੀਆ ਸੇਧ ਦੇ ਕੇ ਗਏ ਪੂਰਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ | ਇਨ੍ਹਾਂ ਦੇ ਸਹੁਰਾ ਪਰਿਵਾਰ ਇਕ ਚੰਗੀ ਸ਼ਖ਼ਸੀਅਤ ਵਜੋਂ ਜਾਣਿਆਂ ਜਾਂਦਾ | ਮਾਤਾ ਸੁਖਵਿੰਦਰ ਕੌਰ ਵਲੋਂ ਮਿਲੇ ਸੰਸਕਾਰਾਂ ਸਦਕਾ ਸਾਰੇ ਪੁੱਤਰ ਨੂੰਹਾਂ ਬਹੁਤ ਹੀ ਮਿਲਣਸਾਰ ਅਤੇ ਆਗਿਆਕਾਰ ਹਨ | ਉਸ ਵਿੱਛੜੀ ਰੂਹ ਵਲੋਂ ਸਮਾਜ ਅੰਦਰ ਨਿਭਾਏ ਵਧੀਆ ਜੀਵਨ ਝਾਤ ਤੇ ਚਾਨਣਾ ਪਾਉਂਦਾ ਹੋਇਆ ਸ਼ਰਧਾ ਦੇ ਫ਼ੁੱਲ ਭੇਟ ਕਰਦਾ ਹਾਂ ਅੰਤਿਮ ਅਰਦਾਸ ਵਿਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਾ ਹਾਂ | ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ, ਯੂਥ ਆਗੂ ਸੋਹਣਾ ਖੇਲਾ, ਪੀ.ਏ. ਅਵਤਾਰ ਸਿੰਘ, ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਡਾ. ਦਵਿੰਦਰ ਸਿੰਘ ਸਿੱਧੂ ਮੋਗਾ, ਡਾ. ਬਿਕਰਮਜੀਤ ਸਿੰਘ ਜਲੰਧਰ, ਐਡਵੋਕੇਟ ਨਵਰੀਤ ਸਿੰਘ ਸੰਧੂ, ਸਰਪੰਚ ਗੁਰਬਿੰਦਰ ਸਿੰਘ ਗਿੱਲ, ਡਾ. ਹਰਨੀਤ ਸਿੰਘ ਸੰਧੂ, ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ ਲਲਿਹਾਂਦੀ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਜਸਪਾਲ ਸਿੰਘ ਸਿੱਧੂ ਚੋਟੀਆਂ, ਅਜਿੱਤ ਸਿੰਘ ਸਿੱਧੂ, ਪ੍ਰਧਾਨ ਅਮਨਦੀਪ ਸਿੰਘ ਗਿੱਲ, ਸਾਬਕਾ ਸਰਪੰਚ ਪ੍ਰਗਟ ਸਿੰਘ ਮੌਜੇਵਾਲਾ, ਜੇ.ਈ. ਜਗਜੀਤ ਸਿੰਘ ਕੜਾਹੇ ਵਾਲਾ, ਸਰਪੰਚ ਸਰਵਨ ਸਿੰਘ ਚੋਟੀਆਂ, ਸਾਬਕਾ ਚੇਅਰਮੈਨ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਮਨਫੂਲ ਸਿੰਘ ਲਾਡੀ ਮਸਤੇ ਵਾਲਾ, ਸਰਪੰਚ ਸੁਖਵਿੰਦਰ ਸਿੰਘ ਸੰਧੂ ਮਾਹੀ ਵਾਲਾ, ਸਰਪੰਚ ਨਛੱਤਰ ਸਿੰਘ ਭੋਲਾ ਸੈਦੇਸ਼ਾਹ, ਵਿਨੋਦ ਕੁਮਾਰ ਬਾਂਸਲ ਮੋਗਾ, ਕਰਨਲ ਬਾਬੂ ਸਿੰਘ, ਉਪਿੰਦਰਜੀਤ ਸਿੰਘ ਗਿੱਲ, ਕਿਸ਼ਨ ਤਿਵਾੜੀ ਕੋਟ ਈਸੇ ਖਾਂ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜੋਗਿੰਦਰ ਸਿੰਘ ਪੱਪੂ ਕਾਨੇ ਵਾਲਾ, ਬਲਕਾਰ ਸਿੰਘ ਸੰਧੂ ਸੈਦੇਸ਼ਾਹ, ਨਸੀਬ ਸਿੰਘ ਸਿੱਧੂ ਸੈਦੇਸ਼ਾਹ, ਜਸਵੰਤ ਸਿੰਘ ਜਸ ਅਲਾਬਾਦ, ਰਸ਼ਪਾਲ ਸਿੰਘ ਬਸਤੀ ਗੋਬਿੰਦਗੜ੍ਹ, ਕੁਲਦੀਪ ਸਿੰਘ ਬੰਬ, ਹਰਮਨ ਗੋਲੂ ਵਾਲਾ, ਪਿ੍ਤਪਾਲ ਸਿੰਘ ਚੀਮਾ, ਡਾ. ਨਿਰਮਲ ਸਿੰਘ ਬੌਬੀ, ਰਣਬੀਰ ਸਿੰਘ ਰਾਣਾ ਟੈਂਟਾਂ ਵਾਲੇ, ਇਕਬਾਲ ਸਿੰਘ ਰਾਮਗੜ੍ਹ, ਮਹਿੰਦਰਜੀਤ ਸਿੰਘ ਜ਼ੀਰਾ, ਨੰਬਰਦਾਰ ਹਰਜਿੰਦਰ ਸਿੰਘ ਸੈਦੇਸ਼ਹ, ਜਗਰਾਜ ਸਿੰਘ ਵਿਰਕ, ਕੁਲਵੰਤ ਰਾਏ ਸ਼ਰਮਾ, ਕਿਸਾਨ ਆਗੂ ਗੁਰਨਾਮ ਸਿੰਘ ਸਿੱਧੂ ਸੈਦੇਸਾਹ, ਲਾਲਾ ਗੋਬਿੰਦ ਨਰਾਇਣ, ਕਿਸਾਨ ਆਗੂ ਭੁਪਿੰਦਰ ਸਿੰਘ ਕਾਨੇਵਾਲਾ, ਸਾਬਕਾ ਸਰਪੰਚ ਅਜੈਬ ਸਿੰਘ ਲਲਿਹਾਂਦੀ,ਆੜ੍ਹਤੀਆ ਹਰਜੀਤ ਸਿੰਘ ਥਿੰਦ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸ਼ੇਰੇਵਾਲਾ, ਸਾਬਕਾ ਸਰਪੰਚ ਅਮਰਦੀਪ ਸਿੰਘ ਢਿੱਲੋਂ ਤੋਤੇ ਵਾਲਾ, ਗੁਰਦਿਆਲ ਸਿੰਘ ਵਿਰਕ ਫ਼ਿਰੋਜਪੁਰ, ਸਾਬਕਾ ਪਿ੍ੰਸੀਪਲ ਦਰਸਨ ਸਿੰਘ ਮੋਗਾ, ਦਵਿੰਦਰਪਾਲ ਸਿੰਘ ਡਿੰਪੀ ਕੰਗ, ਜਰਨੈਲ ਸਿੰਘ ਖੰਬੇ, ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ, ਦਲਜੀਤ ਸਿੰਘ ਭਿੰਡਰ, ਹਰਦਿਆਲ ਸਿੰਘ ਸ਼ਾਹ ਵਾਲਾ, ਦਵਿੰਦਰ ਸਿੰਘ ਭਾਊ, ਗੁਰਮੁਖ ਸਿੰਘ ਸੰਧੂ ਅਮਰਗੜ੍ਹ ਬਾਡੀਆਂ, ਅਮਰਜੀਤ ਬਿੱਟੂ ਬੀਜਾਪੁਰ, ਸਰਪੰਚ ਜਸਵਿੰਦਰ ਸਿੰਘ ਤਖ਼ਤੂਵਾਲਾ, ਸਾਬਕਾ ਸਰਪੰਚ ਮਹਿੰਦਰ ਸਿੰਘ ਫ਼ਤਿਹਗੜ੍ਹ ਪੰਜਤੂਰ, ਆੜ੍ਹਤੀਆ ਗੁਰਦੇਵ ਸਿੰਘ ਥਿੰਦ, ਸਾਹਿਬ ਸਿੰਘ ਸੈਦੇਸ਼ਾਹ, ਮੁਖਤਿਆਰ ਸਿੰਘ ਮੰਦਰ ਕਲਾਂ ਆਦਿ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਮੇਜਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਲੋਪੋਂ ਕਾਲਜ ਦਾ ਬੀ.ਸੀ.ਏ. ਸਮੈਸਟਰ ਪਹਿਲੇ ਦੇ ਨਤੀਜੇ 'ਚ ਵਿਦਿਆਰਥਣਾਂ ਦੀ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰ 'ਤੇ ਸ਼ਾਨਦ...
Ad Position 24