17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਲੋਪੋਂ ਕਾਲਜ ਦਾ ਬੀ.ਸੀ.ਏ. ਸਮੈਸਟਰ ਪਹਿਲੇ ਦੇ ਨਤੀਜੇ 'ਚ ਵਿਦਿਆਰਥਣਾਂ ਦੀ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰ 'ਤੇ ਸ਼ਾਨਦਾਰ ਪ੍ਰਾਪਤੀ

Ad Position 21
No active advertisement
ਅਜੀਤ ਡੈਸਕ 04-05-2026
ਨਿਹਾਲ ਸਿੰਘ ਵਾਲਾ, 3 ਮਈ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਦਸੰਬਰ ਸੈਸ਼ਨ 2025-26 ਦੌਰਾਨ ਲਈਆਂ ਗਈਆਂ ਪ੍ਰੀਖਿਆ 'ਚ ਸੰਤ ਦਰਬਾਰਾ ਸਿੰਘ ਕਾਲਜ ਫ਼ਾਰ ਵੁਮੈਨ ਲੋਪੋ ਦੇ ਬੀ.ਸੀ.ਏ. ਸਮੈਸਟਰ ਪਹਿਲਾ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ | ਇਸ 'ਚ ਕੋਮਲਪ੍ਰੀਤ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਬੁੱਟਰ ਕਲਾਂ ਨੇ 9.08 ਕ੍ਰੈਡਿਟ ਪ੍ਰਾਪਤ ਕਰ ਕੇ ਯੂਨੀਵਰਸਿਟੀ 'ਚੋਂ ਤੀਜਾ ਸਥਾਨ, ਕਾਲਜ ਅਤੇ ਜ਼ਿਲ੍ਹਾ ਮੋਗਾ 'ਚੋਂ ਪਹਿਲਾ ਸਥਾਨ ਅਤੇ ਇਸੇ ਤਰ੍ਹਾਂ ਲਵਦੀਪ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮਾਛੀਕੇ ਨੇ 8.29 ਕ੍ਰੈਡਿਟ ਪ੍ਰਾਪਤ ਕਰ ਕੇ ਕਾਲਜ 'ਚੋਂ ਦੂਜਾ ਸਥਾਨ ਅਤੇ ਨਵਜੋਤ ਕੌਰ ਪੁੱਤਰੀ ਗੁਰਮੇਲ ਸਿੰਘ ਵਾਸੀ ਬੀੜ ਬੱਧਨੀ ਨੇ 8.25 ਕ੍ਰੈਡਿਟ ਪ੍ਰਾਪਤ ਕਰ ਕੇ ਕਾਲਜ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਪ੍ਰਧਾਨ ਸੁਆਮੀ ਸੰਤ ਜਗਜੀਤ ਸਿੰਘ, ਉਪ ਪ੍ਰਧਾਨ ਬੀਬੀ ਕਰਮਜੀਤ ਕੌਰ, ਮੈਨੇਜਿੰਗ ਡਾਇਰੈਕਟਰ ਭਾਗੀਰਥ ਸਿੰਘ ਗਿੱਲ ਅਤੇ ਸੰਸਥਾ ਦੇ ਡਾਇਰੈਕਟਰ ਡਾ. ਗੋਬਿੰਦ ਸਿੰਘ ਨੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਕੰਪਿਊਟਰ ਵਿਭਾਗ ਦੇ ਪ੍ਰੋਫੈਸਰਾਂ ਨੂੰ ਵਧਾਈ ਦਿੱਤੀ | ਇਸ ਤੋਂ ਇਲਾਵਾ ਕਾਲਜ ਦੀ ਕੋਆਰਡੀਨੇਟਰ ਡਾ. ਬਲਵਿੰਦਰ ਕੌਰ ਨੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਭਵਿੱਖ 'ਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕੰਪਿਊਟਰ ਵਿਭਾਗ ਦੀ ਐਚ.ਓ.ਡੀ. ਮਨਜਿੰਦਰ ਕੌਰ ਅਤੇ ਸਮੂਹ ਕੰਪਿਊਟਰ ਸਟਾਫ਼ ਦੀ ਕਠਨ ਮਿਹਨਤ ਅਤੇ ਸਮਰਪਣ ਸਦਕਾ ਹੀ ਇਹ ਸ਼ਾਨਦਾਰ ਨਤੀਜੇ ਸੰਭਵ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਖਵਿੰਦਰ ਕੌਰ ਚੋਟੀਆਂ ਨੂੰ ਵੱਖ-ਵੱਖ ਆਗੂਆਂ ਨੇ ਕੀਤੇ ਸ਼ਰਧਾ ਦੇ ਫ਼ੁੱਲ ਭੇਟ ਅਗਲੀ ਖ਼ਬਰ ਮੰਡੀਆਂ 'ਚ ਲਿਫ਼ਟਿੰਗ ਦੇ ਮੰਦੇ ਹਾਲ ਨੇ ਸਰਕਾਰਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ-ਬੀ.ਕੇ.ਯੂ. ਪੰਜਾਬ ਖੁੱਲ੍ਹੇ ਅਸਮਾਨ...
Ad Position 24