17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮੰਡੀਆਂ 'ਚ ਲਿਫ਼ਟਿੰਗ ਦੇ ਮੰਦੇ ਹਾਲ ਨੇ ਸਰਕਾਰਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ-ਬੀ.ਕੇ.ਯੂ. ਪੰਜਾਬ ਖੁੱਲ੍ਹੇ ਅਸਮਾਨ ਹੇਠ ਰੁਲ ਰਹੀ ਕਣਕ ਦੀ ਫ਼ਸਲ-ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮਕੇ

Ad Position 21
No active advertisement
ਅਜੀਤ ਡੈਸਕ 04-05-2026
ਕੋਟ ਈਸੇ ਖਾਂ, 3 ਮਈ (ਗੁਰਮੀਤ ਸਿੰਘ ਖ਼ਾਲਸਾ)-ਕਣਕ ਦੇ ਸੀਜ਼ਨ ਤੋਂ ਪਹਿਲਾਂ ਤੋਂ ਲੈ ਕੇ ਸਰਕਾਰਾਂ ਵਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਕਿਸਾਨਾਂ ਦੀਆਂ ਫ਼ਸਲਾਂ ਸਮੇਂ ਸਿਰ ਚੁੱਕੀਆਂ ਜਾਣਗੀਆਂ ਤੇ ਮੰਡੀਆਂ ਵਿਚ ਸਰਕਾਰਾਂ ਵਲੋਂ ਇੰਨੇ ਵਧੀਆ ਪ੍ਰਬੰਧ ਕੀਤੇ ਗਏ ਹਨ ਕਿ ਕਿਸਾਨ, ਆੜ੍ਹਤੀ, ਮੰਡੀ ਮਜ਼ਦੂਰ ਸਮੇਤ ਇਸ ਸੀਜ਼ਨ ਨਾਲ ਜੁੜੇ ਹੋਏ ਕਿਸੇ ਵੀ ਵਰਗ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਅਜਿਹੇ ਦਾਅਵੇ ਖੋਖਲੇ ਸਾਬਤ ਹੋਏ ਹਨ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਹਰਬੰਸ ਸਿੰਘ ਬਹਿਰਾਮਕੇ ਅਤੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਨੇ ਆਪਣੇ ਸਾਥੀਆਂ ਸਮੇਤ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਖੁੱਲ੍ਹੇ ਅਸਮਾਨ ਹੇਠ ਕਣਕ ਦੀ ਫ਼ਸਲ ਦੇ ਵੱਡੀ ਤਾਦਾਦ ਵਿਚ ਪਏ ਗੱਟਿਆਂ ਕੋਲ ਕਰਦਿਆਂ ਕਿਹਾ ਕਿ ਫ਼ਸਲ ਵਿਕ ਜਾਣ ਅਤੇ ਤੁਲ ਜਾਣ ਦੇ ਬਾਵਜੂਦ ਅਜੇ ਵੀ ਲਿਫ਼ਟਿੰਗ ਨਾ ਹੋਣ ਕਰ ਕੇ ਕਈ ਦਿਨਾਂ ਤੋਂ ਮੰਡੀਆਂ 'ਚ ਹੀ ਨਜ਼ਰ ਆ ਰਹੀ ਹੈ ਤੇ ਚੁਕਾਈ ਨਾ ਹੋਣ ਕਾਰਨ ਆੜ੍ਹਤੀਏ ਤੇ ਮਜ਼ਦੂਰ ਵੀ ਪਰੇਸ਼ਾਨ ਹਨ | ਚੁਕਾਈ ਸਮੇਂ ਸਿਰ ਹੋਣ ਲਈ ਮੰਡੀਆਂ ਦੇ ਪ੍ਰਬੰਧਕਾਂ ਵਲੋਂ ਇਸ ਵਾਰ ਵੀ ਵੱਡੇ ਦਾਅਵੇ ਕੀਤੇ ਗਏ ਸਨ ਪਰ ਚੁਕਾਈ ਲਈ ਸਾਧਨਾਂ ਦੀ ਘਾਟ ਫ਼ੀਸ ਸਾਫ਼ ਦਿਖਾਈ ਦਿੱਤੀ | ਕਿਸਾਨ ਆਗੂਆਂ ਕਿਹਾ ਕਿ ਮੰਡੀਆਂ ਵਿਚੋਂ ਫ਼ਸਲ ਦੀ ਜਲਦ ਲਿਫ਼ਟਿੰਗ ਕਰਵਾਈ ਜਾਵੇ ਤਾਂ ਜੋ ਇਸ ਮੁਸ਼ਕਿਲ ਤੋਂ ਨਿਜਾਤ ਮਿਲੇ | ਇਸ ਮੌਕੇ ਹਰਨੇਕ ਸਿੰਘ ਬਹਿਰਾਮਕੇ ਜ਼ਿਲ੍ਹਾ ਪ੍ਰਧਾਨ, ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ, ਜਸਵੰਤ ਸਿੰਘ ਸੰਧੂ, ਰਾਮ ਸਿੰਘ ਜਾਨੀਆਂ, ਸੋਨੂੰ ਮਸੀਤਾਂ, ਮਹਿਲ ਸਿੰਘ, ਵਿੱਕੀ ਮੁਨੀਮ, ਵਿਜੇ ਸ਼ਰਮਾ, ਸੁੱਖਾ ਬਹਿਰਾਮਕੇ, ਮੰਗਾ ਬਹਿਰਾਮਕੇ, ਭੂਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਪੋਂ ਕਾਲਜ ਦਾ ਬੀ.ਸੀ.ਏ. ਸਮੈਸਟਰ ਪਹਿਲੇ ਦੇ ਨਤੀਜੇ 'ਚ ਵਿਦਿਆਰਥਣਾਂ ਦੀ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰ 'ਤੇ ਸ਼ਾਨਦ... ਅਗਲੀ ਖ਼ਬਰ ਐਡਵੋਕੇਟ ਅਮਿਤ ਅਗਰਵਾਲ ਦੇ ਸੂਬਾ ਉਪ ਪ੍ਰਧਾਨ ਥਾਪੇ ਜਾਣ 'ਤੇ ਚੁਫੇਰਿਓਾ ਵਧਾਈਆਂ
Ad Position 24